ਪੜਚੋਲ ਕਰੋ

West Bengal Bypoll: ਮਮਤਾ ਬੈਨਰਜੀ ਦੇ ਟਾਕਰੇ ਲਈ ਬੀਜੇਪੀ ਲਿਆਈ ਪ੍ਰਿਅੰਕਾ ਟਿਬਰੇਵਾਲ

ਪ੍ਰਿਯੰਕਾ ਟਿਬਰੇਵਾਲ ਪੇਸ਼ੇ ਤੋਂ ਵਕੀਲ ਹਨ। ਉਹ ਸਾਲ 2014 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ। ਸਾਲ 2015 ਵਿੱਚ, ਪ੍ਰਿਅੰਕਾ ਨੇ ਕੋਲਕਾਤਾ ਨਗਰ ਪ੍ਰੀਸ਼ਦ ਦੀ ਚੋਣ ਵਾਰਡ ਨੰਬਰ 58 (ਐਂਟਲੀ) ਤੋਂ ਭਾਜਪਾ ਉਮੀਦਵਾਰ ਵਜੋਂ ਲੜੀ ਸੀ।

ਕੋਲਕਾਤਾ: ਪੱਛਮੀ ਬੰਗਾਲ ਵਿੱਚ 30 ਸਤੰਬਰ ਨੂੰ ਵਿਧਾਨ ਸਭਾ ਜ਼ਿਮਨੀ ਚੋਣਾਂ ਹਨ। ਭਾਜਪਾ ਨੇ ਪ੍ਰਿਅੰਕਾ ਟਿਬਰੇਵਾਲ ਨੂੰ ਭਵਾਨੀਪੁਰ ਸੀਟ ਤੋਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਕੌਣ ਪ੍ਰਿਅੰਕਾ ਟਿਬਰੇਵਾਲ?

ਪ੍ਰਿਯੰਕਾ ਟਿਬਰੇਵਾਲ ਪੇਸ਼ੇ ਤੋਂ ਵਕੀਲ ਹਨ। ਉਹ ਸਾਲ 2014 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ। ਸਾਲ 2015 ਵਿੱਚ, ਪ੍ਰਿਅੰਕਾ ਨੇ ਕੋਲਕਾਤਾ ਨਗਰ ਪ੍ਰੀਸ਼ਦ ਦੀ ਚੋਣ ਵਾਰਡ ਨੰਬਰ 58 (ਐਂਟਲੀ) ਤੋਂ ਭਾਜਪਾ ਉਮੀਦਵਾਰ ਵਜੋਂ ਲੜੀ ਸੀ, ਪਰ ਤ੍ਰਿਣਮੂਲ ਕਾਂਗਰਸ ਦੇ ਸਵਪਨਾ ਸਮਦਰ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਇਸ ਤੋਂ ਬਾਅਦ, ਅਗਸਤ 2020 ਵਿੱਚ, ਉਨ੍ਹਾਂ ਨੂੰ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦਾ ਮੀਤ ਪ੍ਰਧਾਨ ਬਣਾਇਆ ਗਿਆ।

ਤਿੱਬਰੇਵਾਲ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜ ਵਿੱਚ ਹੋਈ ਹਿੰਸਾ ਦੇ ਸੰਬੰਧ ਵਿੱਚ ਕਲਕੱਤਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਉਹ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਦੇ ਕਾਨੂੰਨੀ ਸਲਾਹਕਾਰ ਰਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ ਉਨ੍ਹਾਂ ਨੂੰ ਕੋਲਕਾਤਾ ਦੀ ਐਂਟਲੀ ਵਿਧਾਨ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਸੀ, ਪਰ ਉਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਦੇ ਸਵਰਨਕਮਲ ਸਾਹਾ ਦੇ ਹੱਥੋਂ 58,257 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਮਮਤਾ ਨੰਦੀਗ੍ਰਾਮ ਸੀਟ ਤੋਂ ਚੋਣ ਹਾਰ ਗਈ ਸੀ

ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਨੇ ਨੰਦੀਗ੍ਰਾਮ ਸੀਟ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਨੇ ਹਰਾਇਆ ਸੀ। ਬੰਗਾਲ ਦੀ ਮੁੱਖ ਮੰਤਰੀ ਬਣੇ ਰਹਿਣ ਲਈ ਮਮਤਾ ਨੂੰ ਭਵਾਨੀਪੁਰ ਤੋਂ ਚੋਣ ਜਿੱਤਣ ਦੀ ਲੋੜ ਹੈ।

ਭਵਾਨੀਪੁਰ ਨੂੰ ਮਮਤਾ ਬੈਨਰਜੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਉਹ ਪਹਿਲਾਂ ਵੀ ਦੋ ਵਾਰ ਇੱਥੋਂ ਚੋਣਾਂ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਸੋਭਨ ਦੇਬ ਚਟੋਪਾਧਿਆਏ, ਜੋ ਭਵਾਨੀਪੁਰ ਦੇ ਵਿਧਾਇਕ ਸਨ, ਹੁਣ ਖਰਦਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਜਿਸ ਨੇ ਮਮਤਾ ਦੀ ਚੋਣ ਲੜਨ ਲਈ ਭਵਾਨੀਪੁਰ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਭਵਾਨੀਪੁਰ ਤੋਂ ਇਲਾਵਾ 30 ਸਤੰਬਰ ਨੂੰ ਸ਼ਮਸ਼ੇਰਗੰਜ ਅਤੇ ਜੰਗੀਪੁਰ ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਉਪ ਚੋਣਾਂ ਲਈ ਚੋਣ ਕਮਿਸ਼ਨ ਨੇ ਨਾਮਜ਼ਦਗੀ ਤੋਂ ਪਹਿਲਾਂ ਤੇ ਬਾਅਦ ਵਿੱਚ ਜਲੂਸ ਜਾਂ ਰੈਲੀਆਂ ਕੱਢਣ 'ਤੇ ਪਾਬੰਦੀਆਂ ਲਗਾਈਆਂ ਹਨ।

ਬਾਹਰੀ ਸਥਾਨਾਂ 'ਤੇ ਚੋਣ ਪ੍ਰਚਾਰ ਲਈ 50 ਫੀਸਦੀ ਹਾਜ਼ਰੀ ਹੋਵੇਗੀ, ਰਾਸ਼ਟਰੀ ਅਤੇ ਰਾਜ ਮਾਨਤਾ ਪ੍ਰਾਪਤ ਪਾਰਟੀਆਂ ਲਈ ਵੱਧ ਤੋਂ ਵੱਧ 20 ਸਟਾਰ ਪ੍ਰਚਾਰਕ ਤੇ ਮਤਦਾਨ ਖ਼ਤਮ ਹੋਣ ਤੋਂ 72 ਘੰਟੇ ਪਹਿਲਾਂ ਚੋਣ ਪ੍ਰਚਾਰ 'ਤੇ ਪਾਬੰਦੀ ਹੋਵੇਗੀ।

ਇਹ ਵੀ ਪੜ੍ਹੋ: ਭਾਰਤੀ ਵਿਗਿਆਨੀਆਂ ਨੇ ਕੀਤਾ ਅਨੋਖਾ ਕਾਰਨਾਮਾ, ਰੇਡੀਓ ਤਰੰਗਾਂ ਦੀ ਮਦਦ ਨਾਲ ਸੂਰਜ ਅੰਦਰਲੀ ਤਸਵੀਰ ਖਿੱਚੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Advertisement
for smartphones
and tablets

ਵੀਡੀਓਜ਼

Chandigarh Punjabi Rains | ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ !Farmer protest | ''ਕਿਸਾਨਾਂ ਦੀ ਰਿਹਾਈ ਮਾਮਲੇ 'ਚ ਹਰਿਆਣਾ ਪੁਲਿਸ ਕਰ ਰਹੀ ਮਜ਼ਾਕ'',ਗੁੱਸੇ 'ਚ ਕਿਸਾਨPawan Kumar Tinu |'ਨੌਟੰਕੀ ਦੀ Politics ਕਰਨ ਵਾਲੇ ਚੰਨੀ ਨੇ ਡੁਬੋਈ ਕਾਂਗਰਸ ਦੀ ਬੇੜੀ''| Jalandhar PoliticsMy Mom Cut her umbilical cord Hereself ਮੇਰੀ ਮਾਂ ਨੇ ਨਾਡੂਆ ਆਪ ਬਲੇਡ ਨਾਲ ਕੱਟਿਆ ਸੀ , ਮੁੜ ਖੇਤਾਂ ਚ ਕੰਮ ਕੀਤਾ : ਰੁਬੀਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ  ਕਿਸਾਨ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ ਕਿਸਾਨ
T20 World Cup 2024: ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Embed widget