Delhi Liquor Policy Case: 'ਦਿੱਲੀ 'ਚ ਬੈਠਾ ਪਾਬਲੋ ਐਸਕੋਬਾਰ, ਜੇਲ੍ਹ 'ਚੋਂ ਚਲਾ ਰਿਹਾ ਗੈਂਗ', ਭਾਜਪਾ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ
Lok Sabha Elections 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਹਮਲਾਵਰ ਰੁਖ ਅਪਣਾ ਰਹੀ ਹੈ। ਇਸ ਦੌਰਾਨ ਭਾਜਪਾ ਨੇ ਕੇਜਰੀਵਾਲ ਦੀ ਤੁਲਨਾ ਪਾਬਲੋ ਐਸਕੋਬਾਰ ਨਾਲ ਕੀਤੀ ਹੈ।
BJP Slams Arvind Kejriwal: ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਕੇਜਰੀਵਾਲ ਦਾ ਨਾਂਅ ਲਏ ਬਿਨਾਂ ਉਨ੍ਹਾਂ ਦੀ ਤੁਲਨਾ ਪਾਬਲੋ ਐਸਕੋਬਾਰ ਨਾਲ ਕੀਤੀ। ਉਨ੍ਹਾਂ ਸ਼ਨੀਵਾਰ (27 ਅਪ੍ਰੈਲ) ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿੱਲੀ 'ਚ ਇਕ ਪਾਬਲੋ ਐਸਕੋਬਾਰ ਬੈਠਾ ਹੈ, ਜੋ ਜੇਲ 'ਚੋਂ ਗੈਂਗ ਚਲਾ ਰਿਹਾ ਹੈ।
#WATCH | BJP National Spokesperson Shehzad Poonawalla says, "...You must have heard that a gang is operated from jail. You must have heard about Pablo Escobar...But it is the misfortune of Delhi that one such Pablo Escobar in Delhi is running the government from jail with 'kattar… pic.twitter.com/fUn7NpnXfK
— ANI (@ANI) April 27, 2024
ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, “ਤੁਸੀਂ ਸੁਣਿਆ ਹੋਵੇਗਾ ਕਿ ਜੇਲ੍ਹ ਵਿੱਚੋਂ ਇੱਕ ਗੈਂਗ ਚੱਲਦਾ ਹੈ। ਪਾਬਲੋ ਐਸਕੋਬਾਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਦਿੱਲੀ ਦੀ ਬਦਕਿਸਮਤੀ ਹੈ ਕਿ ਦਿੱਲੀ ਵਿੱਚ ਇੱਕ ਅਜਿਹਾ ਪਾਬਲੋ ਐਸਕੋਬਾਰ ਹੈ, ਜੋ ਜੇਲ੍ਹ ਵਿੱਚ ਬੈਠ ਕੇ ਬੇਸ਼ਰਮੀ ਨਾਲ ਉਥੋਂ ਦੀ ਸਰਕਾਰ ਚਲਾ ਰਿਹਾ ਹੈ। ਅਦਾਲਤ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਬੇਸ਼ਰਮੀ ਨਾਲ ਸੱਤਾ 'ਤੇ ਕਾਬਜ਼ ਰਹਿੰਦੇ ਹਨ।
ਉਨ੍ਹਾਂ 'ਆਪ' ਦੀ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਨਾ ਤਾਂ ਲੱਖਾਂ ਬੱਚੇ ਸੁਰੱਖਿਅਤ ਹਨ ਅਤੇ ਨਾ ਹੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ। ਇਹ ਕੋਸ਼ਿਸ਼ ਸਿਰਫ਼ ਸ਼ਰਾਬ ਘੁਟਾਲੇ ਦੇ ਸਰਗਨਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੈ। ਅਸੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਦੇਖਿਆ ਕਿ ਕੁਝ ਲੋਕ ਰਾਜਨੀਤੀ ਨੂੰ ਬਦਲਣ ਲਈ ਆਏ ਸਨ ਪਰ ਅਸੀਂ ਲਗਾਤਾਰ ਕੁਝ ਲੋਕਾਂ ਦੇ ਚਿਹਰੇ ਬਦਲਦੇ ਅਤੇ ਸਿਆਸੀ ਤੌਰ 'ਤੇ ਬਦਲਦੇ ਦੇਖ ਰਹੇ ਹਾਂ। ਭਾਰਤ ਅਗੇਂਸਟ ਕਰੱਪਸ਼ਨ ਤੋਂ ਸ਼ੁਰੂ ਕਰਨ ਵਾਲੇ ਅੱਜ INDI ਅਲਾਇੰਸ ਆਫ ਕਰੱਪਸ਼ਨ ਤੱਕ ਪਹੁੰਚ ਗਏ ਹਨ।
'ਦਿੱਲੀ ਹਾਈਕੋਰਟ ਪੁੱਛ ਰਹੀ ਹੈ ਸਖ਼ਤ ਸਵਾਲ'
ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਅੱਜ ਦਿੱਲੀ ਹਾਈ ਕੋਰਟ ਦਿੱਲੀ ਸਰਕਾਰ ਨੂੰ ਸਖ਼ਤ ਸਵਾਲ ਕਰ ਰਹੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਆਪਣੀਆਂ ਨਿੱਜੀ ਇੱਛਾਵਾਂ ਅਤੇ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਤੋਂ ਉੱਪਰ ਰੱਖਿਆ ਹੈ ਅਤੇ ਸੱਤਾ ਦੇ ਲਾਲਚ ਵਿੱਚ ਤੁਸੀਂ ਦੇਸ਼ ਦੇ ਭਵਿੱਖ ਨੂੰ ਬਰਬਾਦ ਕਰ ਰਹੇ ਹੋ। ਤੁਸੀਂ ਆਪਣੇ ਸਿਆਸੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਹੈ, ਵਿਦਿਆਰਥੀਆਂ ਦੇ ਹਿੱਤਾਂ ਨੂੰ ਨਹੀਂ।