Rakesh Tikait on Protest: ਮੋਦੀ ਸਰਕਾਰ ਦੇ ਸਿਰ ਸੱਤਾ ਦਾ ਨਸ਼ਾ ਚੜ੍ਹਿਆ: ਰਾਕੇਸ਼ ਟਿਕੈਤ
Rakesh Tikait on Protest: ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਦੀ ਸਰਕਾਰ ਸੱਤਾ ਦੇ ਨਸ਼ੇ 'ਚ ਡੁੱਬੀ ਹੋਈ ਹੈ। ਸਰਕਾਰ ਜਲਦੀ ਹੀ ਆਪਣੀ ਜ਼ਿੱਦ ਛੱਡ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇਸ਼ ਦੇ ਹਰ ਕੋਨੇ ਵਿੱਚ ਫੈਲ ਗਿਆ ਹੈ।
Rakesh Tikait on Farm Laws: ਭਾਰਤੀ ਕਿਸਾਨ ਯੂਨੀਅਨ (BKU) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦੱਸੇ ਕਿ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਕਿਵੇਂ ਲੱਭਿਆ ਜਾਵੇਗਾ। ਅਸੀਂ ਆਪਣੇ ਅੰਦੋਲਨ 'ਤੇ ਕਾਇਮ ਹਾਂ। ਭਾਰਤ 27 ਸਤੰਬਰ ਨੂੰ ਬੰਦ ਹੈ ਜਿਵੇਂ ਕਿ ਅਸੀਂ ਮੁਜ਼ੱਫਰਨਗਰ ਦੀ ਇਤਿਹਾਸਕ ਪੰਚਾਇਤ ਵਿੱਚ ਕਿਹਾ ਸੀ।
ਟਿਕੈਤ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਘੇਰਾਬੰਦੀ ਕਰ ਰਹੇ ਹਾਂ। ਅਸੀਂ ਕਈ ਸੰਗਠਨਾਂ ਨੂੰ 27 ਤਰੀਕ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਹੈ। ਸਾਨੂੰ ਪਹਿਲਾਂ ਵੀ ਬਹੁਤ ਸਾਰੀਆਂ ਸੰਸਥਾਵਾਂ ਦਾ ਸਮਰਥਨ ਮਿਲਿਆ ਹੈ ਤੇ ਅੱਗੇ ਵੀ ਮਿਲਦਾ ਰਹੇਗਾ। ਸਾਡਾ ਅੰਦੋਲਨ ਇਸ ਤਰ੍ਹਾਂ ਸਫਲ ਹੋਵੇਗਾ, ਸਰਕਾਰ ਜਲਦੀ ਹੀ ਆਪਣੀ ਜ਼ਿੱਦ ਛੱਡ ਦੇਵੇਗੀ।
ਟਿਕੈਤ ਨੇ ਅੱਗੇ ਕਿਹਾ ਕਿ ਇਸ ਸਮੇਂ ਸਰਕਾਰ ਨੂੰ ਸੱਤਾ ਦੀ ਲਾਲਸਾ ਹੈ, ਪਰ ਹੁਣ ਸਾਡਾ ਅੰਦੋਲਨ ਸਰਹੱਦ ਤੱਕ ਸੀਮਤ ਨਹੀਂ। ਹੁਣ ਸਾਡਾ ਅੰਦੋਲਨ ਲੋਕਾਂ ਦੀ ਆਵਾਜ਼ ਬਣ ਗਿਆ ਹੈ। ਕਿਸਾਨ ਅੰਦੋਲਨ ਦੇਸ਼ ਤੇ ਸੂਬਿਆਂ ਦੇ ਹਰ ਕੋਨੇ ਵਿੱਚ ਫੈਲ ਗਿਆ ਹੈ।
"ਸਾਡਾ ਝੁਕਾਅ ਸਿਰਫ ਅੰਦੋਲਨ ਵੱਲ"
ਇਸ ਦੇ ਨਾਲ ਹੀ ਜਦੋਂ ਰਾਕੇਸ਼ ਟਿਕੈਤ ਤੋਂ ਪੁੱਛਿਆ ਗਿਆ ਕਿ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਚੋਣਾਂ ਹਨ। ਤੁਹਾਡੀ ਉੱਤਰਾਖੰਡ ਵਿੱਚ ਜਨਤਕ ਮੀਟਿੰਗ ਹੈ। ਆਮ ਆਦਮੀ ਪਾਰਟੀ ਦਾ ਝੁਕਾਅ ਉੱਤਰਾਖੰਡ ਵੱਲ ਵੀ ਹੈ। ਕੀ ਤੁਹਾਡਾ ਝੁਕਾਅ ਵੀ 'ਆਪ' ਵੱਲ ਹੈ? ਇਸ ਸਵਾਲ ਦੇ ਜਵਾਬ ਵਿੱਚ ਟਿਕੈਤ ਨੇ ਕਿਹਾ ਕਿ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਪੱਖ ਵਿੱਚ ਨਹੀਂ ਹਾਂ।
ਇਹ ਵੀ ਪੜ੍ਹੋ: Dengue in Punjab: ਕੋਰੋਨਾ ਮਗਰੋਂ ਹੁਣ ਪੰਜਾਬ 'ਤੇ ਡੇਂਗੂ ਦਾ ਕਹਿਰ, ਛੇ ਜ਼ਿਲ੍ਹਿਆਂ 'ਚ ਮਿਲੇ ਵੱਧ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin