BPO 'ਚ ਕਰਨ ਵਾਲੇ ਪੱਕੇ ਤੌਰ 'ਤੇ ਕਰ ਸਕਣਗੇ 'ਵਰਕ ਫਰੌਮ ਹੋਮ', ਪਹਿਲਾਂ ਨਾਲੋਂ ਨਿਯਮ ਕਾਫੀ ਸੌਖੇ
ਸਰਕਾਰ ਨੇ ਦੂਰਸੰਚਾਰ ਵਿਭਾਗ ਦੇ ਓਐਸਪੀ ਦਿਸ਼ਾ ਨਿਰਦੇਸ਼ਾਂ ਕਾਫੀ ਸੌਖੇ ਕਰ ਦਿੱਤੇ ਹਨ। ਨਵੇਂ ਦਿਸ਼ਾ ਨਿਰਦੇਸ਼ ਬੀਪੀਓ ਉਦਯੋਗ ਦੇ ਨਿਯਮਾਂ ਦਾ ਬੋਝ ਕਾਫੀ ਹਲਕਾ ਕਰ ਦੇਣਗੇ।
ਨਵੀਂ ਦਿੱਲੀ: ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਆਈਟੀ ਸੈਕਟਰ ਨੂੰ ਉਤਸ਼ਾਹਤ ਕਰਨ ਵੱਲ ਇਕ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਆਈਟੀ ਉਦਯੋਗ ਵਿਸ਼ੇਸ਼ ਰੂਪ ਤੋਂ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਯਾਨੀ ਬੀਪੀਓ ਤੇ ਆਈਟੀ ਸਮਰੱਥ ਸੇਵਾਵਾਂ ਦੇ ਖੇਤਰ 'ਚ ਵਪਾਰ ਨੂੰ ਆਸਾਰ ਤੇ ਬਿਹਤਰ ਬਣਾਉਣ ਦੇ ਉਦੇਸ਼ ਤੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।
ਸਰਕਾਰ ਨੇ ਦੂਰਸੰਚਾਰ ਵਿਭਾਗ ਦੇ ਓਐਸਪੀ ਦਿਸ਼ਾ ਨਿਰਦੇਸ਼ਾਂ ਕਾਫੀ ਸੌਖੇ ਕਰ ਦਿੱਤੇ ਹਨ। ਨਵੇਂ ਦਿਸ਼ਾ ਨਿਰਦੇਸ਼ ਬੀਪੀਓ ਉਦਯੋਗ ਦੇ ਨਿਯਮਾਂ ਦਾ ਬੋਝ ਕਾਫੀ ਹਲਕਾ ਕਰ ਦੇਣਗੇ।
BPO ਤੇ ਵਰਕ ਫਰੌਮ ਹੋਮ ਨੂੰ ਕੋਰੋਨਾ ਕਾਲ 'ਚ ਦਿੱਤੀ ਗਈ ਵਿਸ਼ੇਸ਼ ਛੋਟ ਨੂੰ ਸਥਾਈ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਇਸ ਸੁਧਾਰਵਾਦੀ ਕਦਮ ਦੇ ਮੁੱਖ ਆਕਰਸ਼ਨ ਹਨ:
ਅਦਰ ਸਰਵਿਸ ਪ੍ਰੋਵਾਇਡਰ (OSP) ਨੂੰ ਹੁਣ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ।
ਬੈਂਕ ਗਾਰੰਟੀ ਸਰਕਾਰ ਦੇ ਕੋਲ ਰੱਖਣ ਦੀ ਲੋੜ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ।
ਇਕ ਸਥਿਰ ਆਈ ਪੀ ਰੱਖਣ ਦੀ ਪਾਬੰਦੀ ਵੀ ਖਤਮ ਕਰ ਦਿੱਤੀ ਗਈ ਹੈ।
ਡਾਇਗ੍ਰਾਮ ਨੂੰ ਪ੍ਰਕਾਸ਼ਿਤ ਕਰਨ ਦੀ ਲੋੜ ਨਹੀਂ ਰਹੀ।
ਦੰਡਕਾਰੀ ਪ੍ਰਬੰਧਾ ਨੂੰ ਖਤਮ ਕਰ ਦਿੱਤਾ ਗਿਆ ਹੈ।
ਆਈਟੀ ਉਦਯੋਗ ਲਈ ਹੋਰ ਜ਼ਿਆਦਾ ਸੌਖਾ ਪ੍ਰਬੰਧ ਦਿੱਤਾ ਗਿਆ ਹੈ।
ਇਸ ਨਾਲ ਆਈਟੀ ਤੇ ਬੀਪੀਓ ਉਦਯੋਗ ਨੂੰ ਹੋਰ ਹੁਲਾਰਾ ਮਿਲੇਗਾ।
ਭਾਰਤ 'ਚ ਵਰਕ ਫਰੌਮ ਹੋਮ ਜਾਂ ਕਿਤਿਓਂ ਵੀ ਕੰਮ ਕਰਨ ਦੀ ਸੁਵਿਧਾ ਮਿਲੇਗੀ।
ਇਸ ਨਾਲ ਭਾਰਤ ਦੁਨੀਆਂ 'ਚ ਆਈ ਟੀ ਤੇ ਇਸ ਨਾਲ ਜੁੜੇ ਉਦਯੋਗਾਂ ਦੇ ਨਿਵੇਸ਼ ਲਈ ਹੋਰ ਵੀ ਜ਼ਿਆਦਾ ਆਕਰਸ਼ਕ ਹਣਏਗਾ।
US Elections: ਟਰੰਪ ਲਈ ਮੁਸ਼ਕਿਲ ਘੜੀ, ਬਹੁਮਤ ਦੇ ਅੰਕੜੇ ਤੋਂ ਅਜੇ ਵੀ ਦੂਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ