Brij Bhushan Sharan Singh: 'ਮੈਂ ਕੁਸ਼ਤੀ ਤੋਂ ਲੈ ਚੁੱਕਿਆ ਸੰਨਿਆਸ', WFI ਦੇ ਨਵੇਂ ਨਿਯੁਕਤ ਪ੍ਰਧਾਨ ਸੰਜੇ ਸਿੰਘ ਦੀ ਬਰਖਾਸਤਗੀ 'ਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੀ ਕਿਹਾ?
Brij Bhushan Sharan Singh on WFI Suspension: ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਮਹਾਸੰਘ ਦੀ ਨਵੀਂ ਸੰਸਥਾ ਦੀ ਮਾਨਤਾ (24 ਦਸੰਬਰ) ਰੱਦ ਕਰ ਦਿੱਤੀ ਹੈ। ਉਦੋਂ ਤੋਂ ਹੀ ਕੁਸ਼ਤੀ ਜਗਤ 'ਚ ਹਲਚਲ ਮਚ ਗਈ ਹੈ।
Brij Bhushan Sharan Singh on WFI Suspension: ਖੇਡ ਮੰਤਰਾਲੇ ਨੇ ਐਤਵਾਰ (24 ਦਸੰਬਰ) ਨੂੰ ਵੱਡਾ ਫੈਸਲਾ ਲੈਂਦਿਆਂ ਹੋਇਆਂ ਭਾਰਤੀ ਕੁਸ਼ਤੀ ਮਹਾਸੰਘ ਦੀ ਨਵੀਂ ਸੰਸਥਾ ਦੀ ਮਾਨਤਾ ਰੱਦ ਕਰ ਦਿੱਤੀ। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਦੇ ਪ੍ਰਧਾਨ ਬਣਨ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
ਕੇਂਦਰੀ ਖੇਡ ਮੰਤਰਾਲੇ ਦੇ ਇਸ ਫੈਸਲੇ ਤੋਂ ਬਾਅਦ ਫੈਡਰੇਸ਼ਨ ਦੇ ਨਵ-ਨਿਯੁਕਤ ਪ੍ਰਧਾਨ ਸੰਜੇ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ 'ਤੇ ਬ੍ਰਿਜ ਭੂਸ਼ਣ ਸਿੰਘ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਹੋਇਆਂ ਕਿਹਾ “ਪਹਿਲੇ ਦਿਨ ਤੋਂ ਹੀ ਇਸ ਮਾਮਲੇ ‘ਤੇ ਸਿਆਸਤ ਚੱਲ ਰਹੀ ਹੈ। ਸੰਜੇ ਸਿੰਘ ਭੂਮਿਹਰ ਹਨ ਅਤੇ ਮੈਂ ਰਾਜਪੂਤ ਹਾਂ। ਅਸੀਂ ਦੋਵੇਂ ਸਿਰਫ਼ ਚੰਗੇ ਦੋਸਤ ਹਾਂ। ''
ਮੇਰਾ ਘਰ 'ਅਯੁੱਧਿਆ ‘ਚ ਨੰਦਨੀ ਨਗਰ ਇਸ ਕਰਕੇ ਤੈਅ ਹੋਇਆ'
ਨਿਊਜ਼ ਏਜੰਸੀ ਏਐਨਆਈ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ ਪਹਿਲੇ ਦਿਨ ਤੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਵਿੱਚ ਕਾਂਗਰਸ ਅਤੇ ਟੁਕੜੇ-ਟੁਕੜੇ ਗੈਂਗ ਸ਼ਾਮਲ ਸਨ। ਮੈਂ ਕੁਸ਼ਤੀ ਦੇ ਬਲਬੂਤੇ ਇਸ ਮੁਕਾਮ ਤੱਕ ਪਹੁੰਚਿਆ ਹਾਂ। ਮੇਰਾ ਘਰ ਅਯੁੱਧਿਆ ਵਿੱਚ ਹੈ। ਨੰਦਿਨੀ ਨਗਰ ਵਿੱਚ ਇਹ ਫੈਸਲਾ ਕੀਤਾ ਗਿਆ ਕਿਉਂਕਿ ਇੰਨੇ ਘੱਟ ਸਮੇਂ ਵਿੱਚ ਹੋਰ ਕਿਤੇ ਵੀ ਤਿਆਰੀਆਂ ਨਹੀਂ ਹੋ ਸਕਦੀਆਂ ਸਨ।
ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹੋਈ ਮਹਾਸੰਘ ਦੀ ਚੋਣ
#WATCH | After the Union Sports Ministry suspends the newly elected body of the Wrestling Federation of India, former WFI chief Brij Bhushan Sharan Singh says, "The elections were held in a democratic way on the direction of the Supreme Court and the body was formed...Now it's… pic.twitter.com/gTJDgptO8R
— ANI (@ANI) December 24, 2023
ਉਨ੍ਹਾਂ ਇਹ ਵੀ ਕਿਹਾ ਕਿ ਫੈਡਰੇਸ਼ਨ ਦੀ ਚੋਣ ਸਰਕਾਰ ਦੀ ਇੱਛਾ ਅਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਅਧਿਕਾਰੀ ਨੂੰ ਆਪਣਾ ਦਫ਼ਤਰ ਲੱਭਣ ਲਈ ਕਹਾਂਗੇ। ਜਿੱਥੋਂ ਤੱਕ ਮੇਰਾ ਕਿਸੇ ਨੂੰ ਮਿਲਣ ਦਾ ਸਵਾਲ ਹੈ, ਮੈਂ ਕਿਸੇ ਵੀ ਸਮੇਂ ਕਿਸੇ ਨੂੰ ਵੀ ਮਿਲ ਸਕਦਾ ਹਾਂ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਾਡੇ ਨੇਤਾ ਹਨ ਅਤੇ ਅਸੀਂ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਾਂ। ਮੈਂ ਕੁਸ਼ਤੀ ਨਾਲੋਂ ਨਾਤਾ ਤੋੜ ਲਿਆ ਹੈ।
'12 ਸਾਲ ਕੁਸ਼ਤੀ ਦੇ ਲਈ ਕੀਤਾ ਕੰਮ ਮੁਲਾਂਕਲ ਦਾ ਵਿਸ਼ਾ'
ਪੋਸਟਰ ਲਗਾਉਣ ਦੇ ਸਵਾਲ 'ਤੇ ਬ੍ਰਿਜ ਭੂਸ਼ਣ ਨੇ ਕਿਹਾ ਕਿ ਇਹ ਸਾਡੇ ਸਮਰਥਕਾਂ ਨੇ ਲਗਾਇਆ ਸੀ। ਇੰਝ ਲੱਗਦਾ ਸੀ ਕਿ ਇਹ ਹੰਕਾਰ ਦਾ ਸ਼ਿਕਾਰ ਹੋ ਗਿਆ ਹੈ। ਮੈਂ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਲੋਕ ਸਭਾ ਚੋਣਾਂ ਆ ਰਹੀਆਂ ਹਨ, ਮੈਂ ਉਸ ਵਿੱਚ ਰੁੱਝਿਆ ਹੋਇਆ ਹਾਂ। ਹੁਣ ਫੈਡਰੇਸ਼ਨ ਦੇ ਲੋਕ ਹੀ ਫੈਸਲਾ ਕਰਨਗੇ ਕਿ ਅੱਗੇ ਕੀ ਕਰਨਾ ਹੈ। ਮੈਂ 12 ਸਾਲ ਕੁਸ਼ਤੀ ਲਈ ਕੰਮ ਕੀਤਾ। ਇਸ ਸਮੇਂ ਦੌਰਾਨ, ਕੀ ਮੈਂ ਚੰਗਾ ਕੀਤਾ ਜਾਂ ਮਾੜਾ? ਇਹ ਮੁਲਾਂਕਣ ਦਾ ਮਾਮਲਾ ਹੈ। ਨੰਦਿਨੀ ਨਗਰ ਵਿੱਚ ਕਰਵਾਉਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ।