ਪੜਚੋਲ ਕਰੋ
Advertisement
(Source: ECI/ABP News/ABP Majha)
ਬਿਟ੍ਰੇਨ ਦੀ ਮਹਿਲਾ ਅਫ਼ਸਰ ਨੇ ਭਾਰਤੀ ਮੁੰਡੇ ਨਾਲ ਕਰਵਾਇਆ ਵਿਆਹ, ਕਿਹਾ- ਕਦੇ ਸੋਚਿਆ ਨਹੀਂ ਸੀ ਪਿਆਰ ਹੋ ਜਾਵੇਗਾ
ਦਿੱਲੀ ਵਿੱਚ ਕੰਮ ਕਰ ਰਹੀ ਬਿਟ੍ਰੇਨ ਦੀ ਡਿਪਟੀ ਟਰੇਡ ਕਮਿਸ਼ਨਰ (ਦੱਖਣੀ ਏਸ਼ੀਆ) ਨੇ ਇੱਕ ਭਾਰਤੀ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਰਿਆਨਨ ਹੈਰੀਜ਼ ਨੇ ਵੀ ਇੱਕ ਟਵੀਟ ਵਿੱਚ ਆਪਣੇ ਵਿਆਹ ਦੀ ਖਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਨਵੀਂ ਦਿੱਲੀ : ਦਿੱਲੀ ਵਿੱਚ ਕੰਮ ਕਰ ਰਹੀ ਬਿਟ੍ਰੇਨ ਦੀ ਡਿਪਟੀ ਟਰੇਡ ਕਮਿਸ਼ਨਰ (ਦੱਖਣੀ ਏਸ਼ੀਆ) ਨੇ ਇੱਕ ਭਾਰਤੀ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਰਿਆਨਨ ਹੈਰੀਜ਼ (Rhiannon Harries) ਨੇ ਵੀ ਇੱਕ ਟਵੀਟ ਵਿੱਚ ਆਪਣੇ ਵਿਆਹ ਦੀ ਖਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਰਿਆਨਨ ਹੈਰੀਜ਼ ਨੇ ਕਿਹਾ ਕਿ 4 ਸਾਲ ਪਹਿਲਾਂ ਉਹ ਕਈ ਉਮੀਦਾਂ ਅਤੇ ਸੁਪਨੇ ਲੈ ਕੇ ਭਾਰਤ ਆਈ ਸੀ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਸਨੂੰ ਇੱਥੇ ਉਮਰ ਭਰ ਦਾ ਪਿਆਰ ਮਿਲੇਗਾ ਅਤੇ ਵਿਆਹ ਵੀ ਹੋ ਜਾਵੇਗਾ। ਉਸ ਨੇ ਲਿਖਿਆ ਹੈ ਕਿ ਉਸ ਨੂੰ ਅਵਿਸ਼ਵਾਸ਼ਯੋਗ ਭਾਰਤ ਵਿਚ ਖੁਸ਼ੀ ਮਿਲੀ ਹੈ।
ਟਵਿੱਟਰ ਪ੍ਰੋਫਾਈਲ ਦੇ ਅਨੁਸਾਰ ਰਿਆਨਨ ਹੈਰੀਜ਼ ,ਗ੍ਰੀਨ ਇਕੋਨਵੀ ਦੀ ਸਮਰਥਕ ਹੈ। ਇਸ ਦੀ ਯਾਤਰਾ ਵਿਚ ਵੀ ਦਿਲਚਸਪੀ ਹੈ। ਰਿਆਨਨ ਹੈਰੀਸ ਨੇ ਟਵਿੱਟਰ 'ਤੇ ਆਪਣੇ ਵਿਆਹ ਦੀ ਫੋਟੋ ਸ਼ੇਅਰ ਕਰਦੇ ਹੋਏ IncredibleIndia ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਰਿਆਨਨ ਹੈਰੀਜ਼ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਭਾਰਤ ਹੁਣ ਹਮੇਸ਼ਾ ਲਈ ਉਸ ਦਾ ਘਰ ਹੈ। ਉਸਨੇ #IncredibleIndia ਦੇ ਨਾਲ-ਨਾਲ #shaadi #livingbridge #pariwar ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ।
ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਬ੍ਰਿਟੇਨ ਦੇ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਫਲੇਮਿੰਗ ਨੇ ਰਿਆਨਨ ਹੈਰੀਜ਼ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਐਂਡਰਿਊ ਫਲੇਮਿੰਗ ਨੇ ਟਵਿੱਟਰ 'ਤੇ ਲਿਖਿਆ- ਮੇਰੀ ਦੋਸਤ ਰਿਆਨਨ ਹੈਰੀਜ਼ (Rhiannon Harries ) ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ 'ਤੇ ਵਧਾਈ। ਪੂਰੇ ਬ੍ਰਿਟਿਸ਼ ਹਾਈ ਕਮਿਸ਼ਨ ਹੈਦਰਾਬਾਦ ਦੀ ਤਰਫੋਂ ਉਸ ਨੂੰ ਅਤੇ ਲਾੜੇ ਨੂੰ ਸਦੀਵੀ ਖੁਸ਼ੀਆਂ ਮੁਬਾਰਕ ! ਐਂਡਰਿਊ ਫਲੇਮਿੰਗ ਨੇ ਲਿਖਿਆ ਕਿ ਉਹ ਬਹੁਤ ਦੁਖੀ ਹਨ ਕਿ ਉਹ ਕੁਝ ਜ਼ਿੰਮੇਵਾਰੀਆਂ ਕਾਰਨ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ।
ਸੋਸ਼ਲ ਮੀਡੀਆ ਯੂਜਰ ਵੱਲੋਂ ਦਿਲਚਸਪ ਕੁਮੈਂਟ
ਰਿਆਨਨ ਹੈਰੀਜ਼ ਨੇ ਆਪਣੇ ਟਵੀਟ 'ਚ ਭਾਰਤ 'ਚ ਵਿਆਹ ਕਰਵਾਉਣਾ ਬਹੁਤ ਖਾਸ ਦੱਸਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਈ ਦਿਲਚਸਪ ਕੁਮੈਂਟ ਕੀਤੇ ਹਨ। ਟਵਿੱਟਰ 'ਤੇ ਸੌਰਵ @W8Saurav ਨੇ ਲਿਖਿਆ ਕਿ 1.3 ਬਿਲੀਅਨ ਲੋਕਾਂ ਦੇ ਪਰਿਵਾਰ 'ਚ ਤੁਹਾਡਾ ਸੁਆਗਤ ਹੈ। ਤੁਹਾਡੇ ਦੋਹਾਂ ਦੇ ਵਿਆਹੁਤਾ ਜੀਵਨ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਦੇ ਨਾਲ ਹੀ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਫਲੇਮਿੰਗ ਨੇ ਇਸ ਟਿੱਪਣੀ 'ਤੇ ਮਜ਼ਾਕ ਵਿਚ ਲਿਖਿਆ- ਮੈਂ ਰਿਆਨਨ ਹੈਰੀਜ਼ ਨੂੰ ਜਾਣਦਾ ਹਾਂ ਅਤੇ ਬੇਸ਼ੱਕ ਉਹ 'ਪੂਰੇ ਪਰਿਵਾਰ' ਨੂੰ ਡਿਨਰ 'ਤੇ ਬੁਲਾਏਗੀ, ਜਿਵੇਂ ਹੀ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ।
ਕੌਣ ਹੈ ਰਿਆਨਨ ਹੈਰੀਜ਼ ਦਾ ਪਤੀ ?
ਰਿਆਨਨ ਹੈਰੀਜ਼ ਨੇ ਆਪਣੇ ਟਵੀਟ ਵਿੱਚ ਪਤੀ ਬਾਰੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ 'ਤੇ ਯੂਜ਼ਰ @JabarBarnel ਨੇ ਪੁੱਛਿਆ ਕਿ ਇਹ ਸੱਜਣ ਕੌਣ ਹੈ? ਤਾਂ ਐਂਡਰਿਊ ਫਲੇਮਿੰਗ ਨੇ ਜਵਾਬ ਦਿੱਤਾ - ਉਸਦਾ ਪਤੀ ਖੁਸ਼ਕਿਸਮਤ ਆਦਮੀ ਹੈ। ਇਸ ਤੋਂ ਪਰੇ ਸ਼ਾਇਦ ਉਹ ਕੁਝ ਨਿੱਜਤਾ ਦੀ ਉਮੀਦ ਕਰ ਰਿਹਾ ਹੈ।
ਭਾਰਤੀ ਵਿਆਹਾਂ ਨੂੰ 'ਭਾਰਤੀ ਟੂਰਿਜ਼ਮ ਵਿੱਚ ਮਿਲੇ ਜਗ੍ਹਾ
ਰਿਆਨਨ ਹੈਰੀਜ਼ ਦੇ ਵਿਆਹ ਦੀ ਤਸਵੀਰ 'ਤੇ ਟਿੱਪਣੀ ਕਰਦੇ ਹੋਏ ਇੱਕ ਉਪਭੋਗਤਾ ਨੇ ਲਿਖਿਆ - ਮੈਂ ਹਮੇਸ਼ਾ ਇਸ ਚੀਜ਼ ਦੀ ਸਿਫਾਰਸ਼ ਕਰਦਾ ਰਿਹਾ ਹਾਂ 'ਭਾਰਤੀ ਟੂਰਿਜ਼ਮ' ਵਿੱਚ ਭਾਰਤੀ ਵਿਆਹ, ਭਾਰਤੀ ਸੰਸਕ੍ਰਿਤੀ, ਭਾਰਤੀ ਤਿਉਹਾਰ ਸ਼ਾਮਲ ਹੋਣੇ ਚਾਹੀਦੇ ਹਨ। ਸੈਲਾਨੀਆਂ ਨੂੰ ਯਕੀਨੀ ਤੌਰ 'ਤੇ ਇਨ੍ਹਾਂ ਚੀਜ਼ਾਂ ਦਾ ਅਨੁਭਵ ਕਰਨਾ ਚਾਹੀਦਾ ਹੈ। ਇਸ 'ਤੇ ਐਂਡਰਿਊ ਫਲੇਮਿੰਗ ਨੇ ਜਵਾਬ ਦਿੱਤਾ ਕਿ ਇਹ ਇਕ ਦਿਲਚਸਪ ਵਿਚਾਰ ਹੈ। ਸ਼ਾਇਦ ਤੁਹਾਨੂੰ ਜੀ ਕਿਸ਼ਨ ਰੈੱਡੀ (ਭਾਰਤ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ) ਨੂੰ ਟੈਗ ਕਰਨਾ ਚਾਹੀਦਾ ਹੈ। ਦੂਜੇ ਦੇਸ਼ਾਂ ਵਿੱਚ ਅਜਿਹਾ ਹੁੰਦਾ ਹੈ।
When I arrived in #India nearly 4 years ago, I had many hopes & dreams for my time here. But never did I imagine I would be meeting & marrying the love of my life. ❤️ I found such happiness in #IncredibleIndia & so glad it will always be a home. 🇮🇳 #shaadi #livingbridge #pariwar pic.twitter.com/mfECCj3rWi
— Rhiannon Harries (@RhiannonUKGov) February 18, 2022
ਇਹ ਵੀ ਪੜ੍ਹੋ :ਕੀ ਤੁਹਾਡੇ ਕੋਲ ਹਨ ਇੱਕ ਤੋਂ ਵੱਧ ਸੇਵਿੰਗ ਅਕਾਊਂਟ ? ਜਾਣੋ ਕੀ ਹਨ ਇਸ ਦੇ ਫਾਇਦੇ ਅਤੇ ਨੁਕਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement