ਸੌਣ ਤਾਂ ਦੂਰ ਦੀ ਗੱਲ, ਬੁਰਸ਼ ਵੀ ਨਹੀਂ ਕਰਨ ਦਿੱਤਾ ਜਾਂਦਾ ਸੀ..., ਪਾਕਿ ਤੋਂ ਪਰਤੇ BSF ਜਵਾਨ ਨੇ ਸੁਣਾਈ ਆਪਣੀ ਹੱਡਬੀਤੀ
BSF Jawan Return India: BSF ਜਵਾਨ ਪੁਰਣਮ ਸ਼ਾਅ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਸ ਨੂੰ ਸਰੀਰਕ ਤੌਰ ‘ਤੇ ਤੰਗ ਪਰੇਸ਼ਾਨ ਨਹੀਂ ਕੀਤਾ ਗਿਆ ਪਰ ਹਰ ਰਾਤ ਪੁੱਛਗਿੱਛ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਥਕਿਆ ਹੋਇਆ ਮਹਿਸੂਸ ਕਰਦੇ ਸਨ।

BSF Jawan Return India: ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤ ਦੇ ਬੀਐਸਐਫ ਜਵਾਨ ਪੁਰਣਮ ਸ਼ਾਅ ਨੂੰ ਵਾਪਸ ਉਸ ਦੇ ਮੁਲਕ ਭੇਜ ਦਿੱਤਾ ਹੈ। ਬੀਐਸਐਫ ਜਵਾਨ ਨੇ ਗਲਤੀ ਨਾਲ ਸਰਹੱਦ ਪਾਰ ਕਰ ਲਈ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਨੂੰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਹੁਣ BSF ਜਵਾਨ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ...
ਪੁਰਣਮ ਕੁਮਾਰ ਸ਼ਾਅ ਨੇ ਪਤਨੀ ਰਜਨੀ ਨੂੰ ਫੋਨ ਕਰਕੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਵਿੱਚ ਕੈਦ ਸੀ ਤਾਂ ਉਸ ਨੂੰ ਸੌਣ ਤੱਕ ਨਹੀਂ ਦਿੱਤਾ ਜਾਂਦਾ ਸੀ, ਪਾਕਿਸਤਾਨੀ ਇਦਾਂ ਰੋਜ਼ ਪੁੱਛਗਿੱਛ ਕਰਦੇ ਸੀ, ਜਿਵੇਂ ਉਹ ਕੋਈ ਬੀਐਸਐਫ ਦਾ ਜਾਸੂਸ ਹੋਵੇ। ਹਾਲਾਂਕਿ ਪੁਰਣਮ ਸ਼ਾਅ ਨੇ ਪਤਨੀ ਨੂੰ ਦੱਸਿਆ ਕਿ ਉਸ ਨੂੰ ਸਰੀਰਕ ਤੌਰ ‘ਤੇ ਤੰਗ ਨਹੀਂ ਕੀਤਾ ਗਿਆ ਪਰ ਉਸ ਨੂੰ ਰਾਤ ਨੂੰ ਉਹ ਮਾਨਸਿਕ ਤੌਰ ‘ਤੇ ਥਕਿਆ ਹੋਇਆ ਮਹਿਸੂਸ ਕਰਦਾ ਸੀ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਰਜਨੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਰੋਜ਼ ਖਾਣਾ ਦਿੱਤਾ ਜਾਂਦਾ ਸੀ, ਪਰ ਉਸ ਨੂੰ ਬੁਰਸ਼ ਕਰਨ ਨਹੀਂ ਦਿੱਤਾ ਜਾਂਦਾ ਸੀ, ਜਦੋਂ ਉਹ ਬਹੁਤ ਥਕੇ ਹੋਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਸੀ, ਕੈਦ ਦੇ ਦੌਰਾਨ ਉਨ੍ਹਾਂ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਲਿਜਾਇਆ ਗਿਆ, ਰਜਨੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਪਾਕਿਸਤਾਨੀ ਸੁਰੱਖਿਆ ਬੱਲ ਕਿਸੇ ਏਅਰਬੇਸ ‘ਤੇ ਵੀ ਲੈਕੇ ਗਏ ਸਨ।
ਉਸ ਨੇ ਕਿਹਾ ਕਿ ਜੇਕਰ ਮੇਰਾ ਪਤੀ ਵਾਪਸ ਪਰਤਿਆ ਹੈ ਤਾਂ ਇਹ ਸਾਰਾ ਕੁਝ ਭਾਰਤ ਸਰਕਾਰ ਦੀ ਯੋਗਦਾਨ ਕਰਕੇ ਹੋਇਆ ਹੈ, ਇਸ ਲਈ ਮੈਂ ਪੀਐਮ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਾਫੀ ਸਪੋਰਟ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਤਣਾਅ ਵਿਚਾਲੇ ਅਸੀਂ ਕਾਫੀ ਡਰੇ ਹੋਏ ਸੀ, ਪਰ ਭਾਰਤ ਸਰਕਾਰ ਦੇ ਸਹਿਯੋਗ ਨਾਲ ਉਸ ਦੇ ਪਤੀ ਵਾਪਸ ਆਪਣੇ ਮੁਲਕ ਪਰਤੇ ਹਨ।






















