ਪੜਚੋਲ ਕਰੋ

2030 ਤੱਕ ਭਾਰਤ ਦੀ ਅੱਧ ਤੋਂ ਵੱਧ ਆਬਾਦੀ ਮਿਡਲ ਕਲਾਸ ਹੋਣ ਦੀ ਸੰਭਾਵਨਾ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਇੱਕ ਰਿਪੋਰਟ ਵਿੱਚ, ਬੁਟੀਕ ਕਲਚਰਲ ਸਟ੍ਰੈਟਜੀ ਫਰਮ Folk Frequency ਨੇ ਦੱਸਿਆ ਹੈ ਕਿ 2030 ਤੱਕ ਭਾਰਤ ਦੀ ਅੱਧ ਤੋਂ ਵੱਧ ਆਬਾਦੀ ਮਿਡਲ ਕਲਾਸ ਹੋਵੇਗੀ, ਜਿਸ ਨਾਲ ਖ਼ਪਤ ਦਾ ਰੁਝਾਨ ਜ਼ਰੂਰਤਾਂ ਤੋਂ ਹਟ ਕੇ ਅਨੁਭਵ-ਅਧਾਰਿਤ ਵੱਲ ਵੱਧ ਜਾਏਗੀ

Middle Class: ਇੱਕ ਰਿਪੋਰਟ ਵਿੱਚ, ਬੁਟੀਕ ਕਲਚਰਲ ਸਟ੍ਰੈਟਜੀ ਫਰਮ Folk Frequency ਨੇ ਦੱਸਿਆ ਹੈ ਕਿ 2030 ਤੱਕ ਭਾਰਤ ਦੀ ਅੱਧ ਤੋਂ ਵੱਧ ਆਬਾਦੀ ਮਿਡਲ ਕਲਾਸ ਹੋਵੇਗੀ, ਜਿਸ ਨਾਲ ਖ਼ਪਤ ਦਾ ਰੁਝਾਨ ਜ਼ਰੂਰਤਾਂ ਤੋਂ ਹਟ ਕੇ ਅਨੁਭਵ-ਅਧਾਰਿਤ ਵੱਲ ਵੱਧ ਜਾਏਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਅਨੁਭਵਾਤਮਕ ਉਤਪਾਦਾਂ ਦੀ ਮੰਗ ਜ਼ੋਰਾਂ 'ਤੇ ਵੱਧ ਰਹੀ ਹੈ, ਜਿਵੇਂ ਕਿ: ਕੈਜੁਅਲ ਡਾਈਨਿੰਗ ਵਿੱਚ 49% ਵਾਧਾ, ਫਾਈਨ ਡਾਈਨਿੰਗ ਵਿੱਚ 55% ਵਾਧਾ, ਇਹ ਦਰਸਾਉਂਦਾ ਹੈ ਕਿ ਮਿਡਲ ਕਲਾਸ ਹੁਣ ਸਿਰਫ਼ ਜ਼ਰੂਰਤਾਂ ਨਹੀਂ, ਸਨਮਾਨ ਅਤੇ ਤਜਰਬਿਆਂ ਨੂੰ ਵੀ ਤਰਜੀਹ ਦੇ ਰਹੀ ਹੈ।

ਇਹ ਮਿਡਲ ਕਲਾਸ ਨਵੀਂ ਇਸ ਮਤਲਬ 'ਚ ਹੈ ਕਿ ਇਹ ਪੀੜੀ ਦਰ ਪੀੜੀ ਚੱਲੀ ਆ ਰਹੀ ਗਰੀਬੀ 'ਚੋਂ ਉੱਭਰ ਰਹੀ ਹੈ। ਇਹ ਆਪਣੇ ਪਰਿਵਾਰ ਵਿੱਚ ਪਹਿਲੀ ਪੀੜੀ ਹੈ ਜੋ ਪੜ੍ਹ ਲਿਖ ਰਹੀ ਹੈ, ਅਤੇ ਘਰੇਲੂ ਜਾਂ ਗੈਰ-ਸੰਗਠਿਤ ਕਿਰਤ ਤੋਂ ਇਲਾਵਾ ਨੌਕਰੀਆਂ ਕਰਕੇ ਜਲਦੀ ਕਮਾਈ ਕਰ ਰਹੀ ਹੈ।

ਰਿਪੋਰਟ ਵਿੱਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਭਾਰਤ ਦੇ 57 ਫੀਸਦੀ ਇੰਟਰਨੈੱਟ ਵਰਤੋਂਕਾਰ ਪਿੰਡਾਂ ਜਾਂ ਟੀਅਰ-2 ਤੋਂ ਛੋਟੇ ਸ਼ਹਿਰਾਂ 'ਚ ਰਹਿੰਦੇ ਹਨ, ਪਰ ਫਿਰ ਵੀ ਇਸ਼ਤਿਹਾਰਬਾਜ਼ੀ ਅਤੇ ਸਮੱਗਰੀ ਦੀ ਚੋਣ ਵੱਡੇ ਸ਼ਹਿਰਾਂ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵੱਲ ਝੁਕੀ ਹੋਈ ਹੈ।

ਰਿਪੋਰਟ ਅਨੁਸਾਰ, ਕਿਉਂਕਿ AI ਵਿੱਚ ਖੇਤਰੀ ਭਾਸ਼ਾਵਾਂ ਨੂੰ ਲੈ ਕੇ ਪੂਰਵਗ੍ਰਹਿ ਮੌਜੂਦ ਹੈ, ਇਸ ਕਰਕੇ ਇਸ਼ਤਿਹਾਰ ਟਾਰਗਟਿੰਗ ਦਾ ਵੱਡਾ ਹਿੱਸਾ ਵਿਅਰਥ ਜਾ ਰਿਹਾ ਹੈ, ਕਿਉਂਕਿ ਇਹ ਸੱਚੇ ਤੌਰ 'ਤੇ ਉਭਰ ਰਹੀ ਆਕਾਂਛੀ ਭਾਰਤੀ ਜਨਤਾ ਤਕ ਨਹੀਂ ਪਹੁੰਚ ਰਿਹਾ।

ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਭਾਰਤ ਦਾ ਉੱਚ ਸਿੱਖਿਆ ਖੇਤਰ ਇੱਕ ਵੱਡੇ ਬਦਲਾਅ ਰਾਹੀਂ ਲੰਘ ਰਿਹਾ ਹੈ, ਜਿਸ ਦੀ ਰਹਿਨੁਮਾਈ ਨੈਸ਼ਨਲ ਏਜੂਕੇਸ਼ਨ ਪਾਲਿਸੀ (NEP) 2020 ਕਰ ਰਹੀ ਹੈ।

NEP ਦਾ ਕੇਂਦਰੀ ਉਦੇਸ਼ ਇਹ ਹੈ ਕਿ 2035 ਤੱਕ Gross Enrollment Ratio (GER) 50% ਤੱਕ ਲਿਆਂਦੀ ਜਾਵੇ, ਜੋ ਕਿ 2018 ਵਿੱਚ ਕੇਵਲ 26.3% ਸੀ। ਇਹ ਇੱਕ ਵੱਡੀ ਠੋਸ ਪ੍ਰਗਤੀ ਵੱਲ ਇਸ਼ਾਰਾ ਕਰਦਾ ਹੈ, ਜੋ ਵਿਦਿਆਰਥੀਆਂ ਦੀ ਵੱਧ ਰਹੀ ਭਾਗੀਦਾਰੀ ਅਤੇ ਉੱਚ ਸਿੱਖਿਆ ਲਈ ਮੌਕੇ ਵਧਾਉਣ ਵੱਲ ਕੇਂਦਰਤ ਹੈ।

ਭਾਰਤ ਦੀ ਸਾਖਰਤਾ ਦਰ ਵੀ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਘਾਤਕ ਗਰੀਬੀ ਵਿੱਚ ਵੀ ਕਾਫੀ ਕਮੀ ਆਈ ਹੈ — 2011 ਵਿੱਚ ਜਿੱਥੇ ਇਹ 22.5% ਸੀ, 2019 ਤੱਕ ਇਹ ਘਟ ਕੇ ਕੇਵਲ 10.2% ਰਹਿ ਗਈ। ਇਹ ਸਿਰਫ਼ ਆਰਥਿਕ ਉਤਥਾਨ ਨਹੀਂ, ਬਲਕਿ ਸਾਖਰਤਾ 'ਚ ਸੁਧਾਰ ਲੋਕਾਂ ਦੀ ਸੋਚ ਵਿੱਚ ਵੀ ਬਦਲਾਅ ਲਿਆ ਰਹੀ ਹੈ।

ਵਿੱਤੀ ਮਾਮਲਿਆਂ ਵਿੱਚ ਹੋਰ ਸਾਵਧਾਨ ਹੋ ਰਹੇ ਹਨ

ਬ੍ਰਾਂਡ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ

ਮਾਰਕੀਟਿੰਗ ਦੇ ਦਾਅਵਿਆਂ ਨੂੰ ਨਿਰਖ ਰਹੇ ਹਨ

ਉਹ ਹੁਣ ਇਮਾਨਦਾਰੀ, ਜਵਾਬਦੇਹੀ, ਉੱਚ ਉਤਪਾਦ ਸੇਵਾ ਅਤੇ ਬ੍ਰਾਂਡ ਦੀ ਕਹਾਣੀ ਦੀ ਉਮੀਦ ਕਰਦੇ ਹਨ।

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਭਾਰਤ ਵਿੱਚ ਅੱਧ ਤੋਂ ਵੱਧ ਮੈਡੀਕਲ ਵਿਦਿਆਰਥੀ ਔਰਤਾਂ ਹਨ, ਅਤੇ ਹੁਣ 14 ਫੀਸਦੀ ਕਾਰੋਬਾਰਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ।

ਲਗਜ਼ਰੀ ਮਾਰਕੀਟਾਂ ਵਿੱਚ ਵੀ ਔਰਤਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ — ਸਿੰਗਲ ਮਾਲਟ ਵਿਕਰੀ ਵਿੱਚ 64% ਵਾਧਾ ਔਰਤਾਂ ਕਰਕੇ ਹੋਇਆ।

ਰਿਪੋਰਟ ਅਨੁਸਾਰ, ਉਹ ਉਤਪਾਦ ਜੋ ਖਾਸ ਔਰਤਾਂ ਲਈ ਬਣਾਏ ਜਾਂਦੇ ਹਨ (ਨਾ ਕਿ ਸਿਰਫ਼ ਔਰਤਾਂ ਲਈ ਢਾਲੇ ਜਾਂਦੇ ਹਨ), ਉਹ ਉਪਭੋਗਤਾਵਾਂ ਨੂੰ ਹੋਰ ਜ਼ਿਆਦਾ ਆਕਰਸ਼ਿਤ ਕਰਨਗੇ।

ਲਗਭਗ 93 ਫੀਸਦੀ ਭਾਰਤੀ Gen Z ਅਤੇ Alpha ਪੀੜ੍ਹੀ ਦੇ ਨੌਜਵਾਨ ਪਰਿਵਾਰਕ ਯਾਤਰਾ ਦੇ ਮੁੱਖ ਫੈਸਲੇ ਲੈਣ ਵਾਲੇ ਬਣ ਚੁੱਕੇ ਹਨ, ਅਤੇ ਉਹ ਇਨ੍ਹਾਂ ਗੱਲਾਂ ਦੀ ਉਮੀਦ ਕਰਦੇ ਹਨ ਕਿ ਬ੍ਰਾਂਡ ਉਨ੍ਹਾਂ ਦੇ ਮੂਲ ਮੁੱਲਿਆਂ, ਸਮਾਵੇਸ਼ਤਾ (Inclusivity) ਅਤੇ ਟਿਕਾਊ ਵਿਕਾਸ (Sustainability) ਨਾਲ ਮੇਲ ਖਾਵੇ।

ਭਾਰਤ ਦੇ ਨੌਜਵਾਨ ਵੱਡੇ ਪੈਮਾਨੇ 'ਤੇ ਪੱਛਮੀ ਸੋਚ ਵਿੱਚ ਪਲੇ-ਬੜੇ ਹਨ — ਪਾਠ-ਪੁਸਤਕਾਂ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ।

ਜਦੋਂ ਗੱਲ ਆਉਂਦੀ ਹੈ ਭਾਰਤੀ ਸਭਿਆਚਾਰ ਵਿੱਚ ਦਬਾਅ ਜਾਂ ਅਟਿਕਾਊਤਾਵਾਂ ਵਾਲੀਆਂ ਰੀਤਾਂ-ਰਿਵਾਜਾਂ ਦੀ, ਤਾਂ ਇਹ ਨਵੀਂ ਪੀੜ੍ਹੀ ਅਕਸਰ ਟਕਰਾਅ ਮਹਿਸੂਸ ਕਰਦੀ ਹੈ — ਭਾਵੇਂ ਉਹ ਰੀਤਾਂ ਕਿੰਨੀਆਂ ਵੀ ਪੁਰਾਣੀਆਂ ਕਿਉਂ ਨਾ ਹੋਣ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
Punjab Weather: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
Chandigarh News: ਚੰਡੀਗੜ੍ਹ 'ਚ ਪਿਆਕੜਾਂ ਵਿਚਾਲੇ ਮੱਚਿਆ ਹਾਹਾਕਾਰ, ਸ਼ਰਾਬ ਦੇ 16 ਠੇਕੇ ਸੀਲ; ਲਾਇਸੈਂਸ ਵੀ ਰੱਦ ਜਾਂ ਮੁਅੱਤਲ ਕੀਤੇ ਜਾਣਗੇ: ਜਾਣੋ ਕਿਉਂ ਹੋਈ ਕਾਰਵਾਈ?
ਚੰਡੀਗੜ੍ਹ 'ਚ ਪਿਆਕੜਾਂ ਵਿਚਾਲੇ ਮੱਚਿਆ ਹਾਹਾਕਾਰ, ਸ਼ਰਾਬ ਦੇ 16 ਠੇਕੇ ਸੀਲ; ਲਾਇਸੈਂਸ ਵੀ ਰੱਦ ਜਾਂ ਮੁਅੱਤਲ ਕੀਤੇ ਜਾਣਗੇ: ਜਾਣੋ ਕਿਉਂ ਹੋਈ ਕਾਰਵਾਈ?
Punjabi Singer Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਹਾਹਾਕਾਰ, ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦਾ ਸੱਚ...
ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਹਾਹਾਕਾਰ, ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦਾ ਸੱਚ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
Punjab Weather: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
Chandigarh News: ਚੰਡੀਗੜ੍ਹ 'ਚ ਪਿਆਕੜਾਂ ਵਿਚਾਲੇ ਮੱਚਿਆ ਹਾਹਾਕਾਰ, ਸ਼ਰਾਬ ਦੇ 16 ਠੇਕੇ ਸੀਲ; ਲਾਇਸੈਂਸ ਵੀ ਰੱਦ ਜਾਂ ਮੁਅੱਤਲ ਕੀਤੇ ਜਾਣਗੇ: ਜਾਣੋ ਕਿਉਂ ਹੋਈ ਕਾਰਵਾਈ?
ਚੰਡੀਗੜ੍ਹ 'ਚ ਪਿਆਕੜਾਂ ਵਿਚਾਲੇ ਮੱਚਿਆ ਹਾਹਾਕਾਰ, ਸ਼ਰਾਬ ਦੇ 16 ਠੇਕੇ ਸੀਲ; ਲਾਇਸੈਂਸ ਵੀ ਰੱਦ ਜਾਂ ਮੁਅੱਤਲ ਕੀਤੇ ਜਾਣਗੇ: ਜਾਣੋ ਕਿਉਂ ਹੋਈ ਕਾਰਵਾਈ?
Punjabi Singer Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਹਾਹਾਕਾਰ, ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦਾ ਸੱਚ...
ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਹਾਹਾਕਾਰ, ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦਾ ਸੱਚ...
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
Embed widget