By Poll Election Result: ਕਾਂਗਰਸ ਨੇ ਜ਼ਿਮਨੀ ਚੋਣ 'ਚ ਕੀਤਾ ਭਾਜਪਾ ਨੂੰ ਚਾਰੇ ਖਾਨੇ ਚਿੱਤ, ਇੱਥੇ ਜਾਣੋ ਸਾਰੀ ਜਾਣਕਾਰੀ
ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੇ ਫਤਿਹਪੁਰ ਤੇ ਅਰਕੀ 'ਤੇ ਆਪਣੀ ਪਕੜ ਬਰਕਰਾਰ ਰੱਖਦਿਆਂ ਜੁਬਲ-ਕੋਟਖਾਈ 'ਚ ਵੀ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਬਾਕੀ ਸੂਬਿਆਂ 'ਚ ਵੀ ਭਾਜਪਾ ਕੁਝ ਖਾਸ ਕਮਾਲ ਨਹੀਂ ਕਰ ਸਕੀ।
ਨਵੀਂ ਦਿੱਲੀ: ਹਾਲ ਹੀ 'ਚ ਹੋਈਆਂ ਜਿਮਣੀ ਚੋਣਾਂ 'ਚ ਕਾਂਗਰਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕਾਂਗਰਸ ਦੀ ਇਸ ਜਿੱਤ ਦੇ ਨਾਲ ਹੀ ਭਾਜਪਾ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵੀ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਦੱਸ ਦਈਏ ਕਿ 2 ਨਵੰਬਰ ਨੂੰ ਦੇਸ਼ ਦੇ ਕਈ ਸੂਬਿਆਂ 'ਚ ਹੋਈਆਂ ਜਿਮਣੀ ਚੋਣਾਂ ਦੇ ਨਤੀਜੇ ਐਲਾਨੇ ਗਏ ਜਿਸ 'ਚ ਕਾਂਗਰਸ ਨੇ ਚੰਗੀ ਬੜ੍ਹਤ ਬਣਾਈ।
ਗੱਲ ਕਰਦੇ ਹਾਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਜਿੱਥੇ ਕਾਂਗਰਸ ਨੇ ਹੈਰਾਨੀਜਨਕ ਜਿੱਤ ਦਰਜ ਕੀਤੀ ਹੈ। ਕਾਂਗਰਸ ਨੇ ਹਿਮਾਚਲ 'ਚ ਭਾਜਪਾ ਦੀ ਦੋ ਅਤੇ ਕਰਨਾਟਕ 'ਚ ਇੱਕ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਹਿਮਾਚਲ ਪ੍ਰਦੇਸ਼ 'ਚ ਫਤਿਹਪੁਰ ਅਤੇ ਅਰਕੀ 'ਤੇ ਕਬਜ਼ਾ ਬਰਕਰਾਰ ਰੱਖਦਿਆਂ, ਜੁਬਲ-ਕੋਟਖਾਈ 'ਤੇ ਵੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਦੀ ਆਪਸੀ ਖਿੱਚੋਤਾਣ ਅਤੇ ਗਲਤ ਅੰਦਾਜ਼ਿਆਂ ਕਾਰਨ ਕਾਂਗਰਸ ਨੇ ਮੰਡੀ ਲੋਕ ਸਭਾ ਸੀਟ ਵੀ ਜਿੱਤ ਲਈ ਹੈ। ਪਾਰਟੀ ਨੇ ਇਸ ਨੂੰ ਭਾਜਪਾ ਦੇ ਮੁਕਾਬਲੇ ਵਿਚ ਸਿੱਧੀ ਜਿੱਤ ਦੱਸਿਆ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, "ਭਾਜਪਾ ਨੇ ਲੋਕ ਸਭਾ ਦੀਆਂ 3 ਚੋਂ 2 ਸੀਟਾਂ ਗੁਆ ਦਿੱਤੀਆਂ ਹਨ। ਵਿਧਾਨ ਸਭਾਵਾਂ ਵਿੱਚ ਭਾਜਪਾ ਨੇ ਕਾਂਗਰਸ ਨਾਲ ਸਿੱਧੇ ਮੁਕਾਬਲੇ ਵਿੱਚ ਜ਼ਿਆਦਾਤਰ ਸਥਾਨਾਂ 'ਤੇ ਹਾਰ ਝੱਲੀ ਹੈ। ਹਿਮਾਚਲ ਪ੍ਰਦੇਸ਼, ਰਾਜਸਥਾਨ, ਕਰਨਾਟਕ ਅਤੇ ਮਹਾਰਾਸ਼ਟਰ ਨੇ ਇਸ ਨੂੰ ਦੇਖ ਲਿਆ। ਮੋਦੀ ਜੀ, ਹੰਕਾਰ ਛੱਡੋ! 3 ਕਾਲੇ ਕਾਨੂੰਨ ਰੱਦ ਕਰੋ! ਪੈਟਰੋਲ-ਡੀਜ਼ਲ-ਗੈਸ ਲੁੱਟ ਬੰਦ ਕਰੋ! ਲੋਕਾਂ ਦੇ ਦਰਦ ਦਾ ਨਰਾਦਰ ਕਰਨਾ ਨੁਕਸਾਨਦੇਹ ਹੈ।"
ਦੂਜੇ ਪਾਸੇ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਕਾਂਗਰਸ ਦੀ ਹਰ ਜਿੱਤ ਸਾਡੇ ਪਾਰਟੀ ਵਰਕਰ ਦੀ ਜਿੱਤ ਹੁੰਦੀ ਹੈ। ਨਫ਼ਰਤ ਨਾਲ ਲੜਦੇ ਰਹੋ। ਡਰੋ ਨਹੀਂ!"
ਜ਼ਿਆਦਾਤਰ ਜ਼ਿਮਨੀ ਚੋਣਾਂ 'ਚ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੈ ਪਰ ਕਾਂਗਰਸ ਹਿਮਾਚਲ ਪ੍ਰਦੇਸ਼ 'ਚ ਫਤਿਹਪੁਰ ਅਤੇ ਅਰਕੀ ਸੀਟਾਂ 'ਤੇ ਕਬਜ਼ਾ ਕਰਨ 'ਚ ਕਾਮਯਾਬ ਰਹੀ। ਸੂਬਾਈ ਆਗੂਆਂ ਨੇ ਸਰਕਾਰ ਵਿਰੋਧੀ ਲਹਿਰ, ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਬੇਰੁਜ਼ਗਾਰੀ ਨੂੰ ਜ਼ਿੰਮੇਵਾਰ ਠਹਿਰਾਇਆ।
ਪਾਰਟੀ ਨੂੰ ਵੱਡਾ ਫਾਇਦਾ ਸੂਬੇ ਦੇ ਸੇਬ ਦੇ ਗੜ੍ਹ ਜੁਬਲ-ਕੋਟਖਾਈ ਨੂੰ ਹੋਇਆ, ਜਿਸ 'ਤੇ ਭਾਜਪਾ ਦਾ ਕਬਜ਼ਾ ਸੀ। ਇਸ ਸੀਟ ਤੋਂ ਕਾਂਗਰਸ ਦੇ ਖਾਤੇ ਵਿੱਚ ਆਉਣ ਦੇ ਪਿੱਛੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਨਰਿੰਦਰ ਸਿੰਘ ਬਰਗਟਾ ਦੇ ਪੁੱਤਰ ਚੇਤਨ ਸਿੰਘ ਬਰਗਟਾ ਤੋਂ ਟਿਕਟ ਵਾਪਸ ਲੈਣ ਦਾ ਫੈਸਲਾ ਹੈ। ਜਿਸ ਕਾਰਨ ਨਾਰਾਜ਼ ਚੇਤਨ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਇਸ ਕਾਰਨ ਭਾਜਪਾ ਦੀ ਵੋਟ ਵੰਡੀ ਗਈ ਅਤੇ ਇਸ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਮਿਲਿਆ। ਇਸ ਦੇ ਨਾਲ ਹੀ ਇਸ ਸੀਟ 'ਤੇ ਭਾਜਪਾ ਦੀ ਉਮੀਦਵਾਰ ਨੀਲਮ ਸਰਾਇਕ ਦੀ ਜ਼ਮਾਨਤ ਜ਼ਬਤ ਹੋ ਗਈ ਸੀ।
ਪਾਰਟੀ ਨੇ ਮੰਡੀ ਲੋਕ ਸਭਾ ਸੀਟ ਵੀ ਜਿੱਤੀ ਹੈ, ਜਿੱਥੇ ਭਾਜਪਾ ਨੇ 2019 ਵਿੱਚ ਚਾਰ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਮਰਹੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਆਪਣੇ ਭਾਜਪਾ ਵਿਰੋਧੀ ਕਾਰਗਿਲ ਯੁੱਧ ਦੇ ਨਾਇਕ ਬ੍ਰਿਗੇਡੀਅਰ ਖੁਸ਼ਹਾਲ ਠਾਕੁਰ (ਸੇਵਾਮੁਕਤ) ਨੂੰ 7,000 ਤੋਂ ਵੱਧ ਵੋਟਾਂ ਨਾਲ ਹਰਾਇਆ। ਵੀਰਭੱਦਰ ਸਿੰਘ ਹਿਮਾਚਲ ਦੇ ਛੇ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਲਈ ਵੀ ਕਲੰਕ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਮੰਡੀ ਉਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਹੈ, ਜਿੱਥੇ ਉਹ ਖ਼ੁਦ ਚੋਣ ਪ੍ਰਚਾਰ ਕਰਨ ਆਏ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਨੇ ਭਾਜਪਾ ਦੀ ਹਾਰ ਤੋਂ ਬਾਅਦ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸੀਐਮ ਜੈ ਰਾਮ ਠਾਕੁਰ ਨੇ ਦੋਸ਼ ਲਾਇਆ ਕਿ ਭਾਜਪਾ ਦੇ ਕੁਝ ਵਰਕਰਾਂ ਨੇ ਪਾਰਟੀ ਉਮੀਦਵਾਰਾਂ ਖ਼ਿਲਾਫ਼ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ, "ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪਾਰਟੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਰਣਨੀਤੀ ਤਿਆਰ ਕਰੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।"
ਰਾਜਸਥਾਨ 'ਚ ਕਾਂਗਰਸ ਦੀ ਧਾਕ ਦੋ ਸੀਟਾਂ 'ਤੇ ਸ਼ਾਨਦਾਰ ਜਿੱਤ
ਕਰਨਾਟਕ ਦੇ ਹੰਗਲ ਵਿੱਚ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਦਬਦਬੇ ਵਾਲੀ ਸੀਟ 'ਤੇ ਕਾਂਗਰਸ ਦੇ ਸ਼੍ਰੀਨਿਵਾਸ ਮਾਨੇ ਨੇ ਭਾਜਪਾ ਦੇ ਸ਼ਿਵਰਾਜ ਸੱਜਣਰ ਨੂੰ 7,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਜਿਸ ਕਾਰਨ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਮੁੱਖ ਮੰਤਰੀ ਨੇ ਇਸ ਸੀਟ 'ਤੇ ਕਰੀਬ 10 ਦਿਨ ਪ੍ਰਚਾਰ ਕੀਤਾ ਸੀ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਘੱਟੋ-ਘੱਟ 10 ਮੰਤਰੀ ਤਾਇਨਾਤ ਕੀਤੇ ਗਏ ਸੀ। ਦੱਸ ਦੇਈਏ ਕਿ ਕਰਨਾਟਕ ਦੀਆਂ ਦੋ ਸੀਟਾਂ 'ਤੇ ਉਪ ਚੋਣਾਂ ਹੋਈਆਂ, ਜਿਨ੍ਹਾਂ 'ਚੋਂ ਇਕ 'ਤੇ ਭਾਜਪਾ ਬਰਕਰਾਰ ਹੈ ਅਤੇ ਇਕ 'ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ।
ਇਸ ਹਾਰ ਨੂੰ ਝਟਕਾ ਦੱਸਦੇ ਹੋਏ ਮੁੱਖ ਮੰਤਰੀ ਬੋਮਈ ਨੇ ਕਿਹਾ, "ਚੋਣਾਂ ਜਿੱਤੀਆਂ ਅਤੇ ਹਾਰੀਆਂ ਜਾਂਦੀਆਂ ਹਨ। ਇਹ ਜਿਮਣੀ ਚੋਣਾਂ ਖਾਸ ਸਮੇਂ ਅਤੇ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ ਅਤੇ ਇਸ ਦਾ ਨਤੀਜਾ ਫਤਵਾ ਨਹੀਂ ਹੁੰਦਾ। ਹਾਲਾਂਕਿ, ਮੈਂ ਇਸ ਚੋਣ ਝਟਕੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਹਰ ਕੋਈ ਸੁਧਰ ਜਾਵੇਗਾ।"
ਇਸ ਦੌਰਾਨ ਪ੍ਰਦੇਸ਼ ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਸੀਐਮ ਬੋਮਈ ਦੇ ਬਚਾਅ ਵਿੱਚ ਆਏ ਅਤੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ 'ਤੇ ਸ਼ੱਕ ਪੈਦਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਜ਼ਿਮਨੀ ਚੋਣਾਂ ਸਮੂਹਿਕ ਅਗਵਾਈ ਵਿੱਚ ਲੜੀਆਂ ਗਈਆਂ ਹਨ, ਉਹ ਇਸ ਬਾਰੇ ਆਤਮ-ਪੜਚੋਲ ਕਰਨਗੇ। ਜੇਕਰ ਕੋਈ ਕਮੀ ਹੈ ਤਾਂ ਅਸੀਂ ਉਸ ਨੂੰ ਠੀਕ ਕਰਾਂਗੇ।
ਇਹ ਵੀ ਪੜ੍ਹੋ: Amarinder Singh Resignation: ਕੈਪਟਨ ਅਮਰਿੰਦਰ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫ਼ਾ, ਆਪਣੀ ਪਾਰਟੀ ਦਾ ਨਾਮ ਕੀਤਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin