ਪੜਚੋਲ ਕਰੋ
Advertisement
ਨਾਗਰਿਕਤਾ ਕਾਨੂੰਨ 'ਤੇ ਉਬਲਿਆ ਦੇਸ਼, ਗੁਜਰਾਤ 'ਚ 8000 ਬੰਦਿਆਂ ਖ਼ਿਲਾਫ ਮੁਕੱਦਮਾ
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੇ 8 ਹਜ਼ਾਰ ਲੋਕਾਂ ਖ਼ਿਲਾਫ ਗੁਜਰਾਤ ਪੁਲਿਸ ਨੇ ਹੱਤਿਆ ਦੀ ਸਾਜਿਸ਼ ਤੇ ਹੋਰ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਵਿੱਚ ਇੱਕ ਕਾਂਗਰਸੀ ਕੌਂਸਲਰ ਸਮੇਤ 49 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਧਰ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੂਰ ਰਹਿਮਾਨ ਬੁਰ ਸਮੇਤ 17 ਹੋਰ ਤੇ ਐਫਆਈਆਰ ਦਰਜ ਹੋ ਚੁੱਕੀ ਹੈ
ਨਵੀਂ ਦਿੱਲੀ/ਅਹਿਮਦਾਬਾਦ/ਲਖ਼ਨਾਊ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੇ 8 ਹਜ਼ਾਰ ਲੋਕਾਂ ਖ਼ਿਲਾਫ ਗੁਜਰਾਤ ਪੁਲਿਸ ਨੇ ਹੱਤਿਆ ਦੀ ਸਾਜਿਸ਼ ਤੇ ਹੋਰ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਵਿੱਚ ਇੱਕ ਕਾਂਗਰਸੀ ਕੌਂਸਲਰ ਸਮੇਤ 49 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਧਰ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੂਰ ਰਹਿਮਾਨ ਬੁਰ ਸਮੇਤ 17 ਹੋਰ ਤੇ ਐਫਆਈਆਰ ਦਰਜ ਹੋ ਚੁੱਕੀ ਹੈ। ਉੱਥੇ ਹੀ ਅਸਾਮ 'ਚ ਪਿਛਲੇ 9 ਦਿਨਾਂ ਤੋਂ ਮੁਲਤਵੀ ਇੰਟਰਨੈੱਟ ਸੇਵਾ ਨੂੰ ਬਹਾਲ ਕਰ ਦਿਤਾ ਗਿਆ ਹੈ।
ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਦੇ ਹਾਲਾਤ-
ਦਿੱਲੀ-ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਉਰਫ ਰਾਵਣ ਦੀ ਅਗਵਾਈ ਹੇਠ ਦਿੱਲੀ ਦੀ ਜਾਮਾ ਮਸਜਿਦ ਤੋਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਮਾਰਚ ਸ਼ੁਰੂ ਹੋਇਆ। ਦਿੱਲੀ ਪੁਲਿਸ ਨੇ ਭੀਮ ਆਰਮੀ ਨੂੰ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਇਸ ਮਾਰਚ ਨੂੰ ਕਰਨ ਦੀ ਆਗਿਆ ਨਹੀਂ ਦਿੱਤੀ ਹੈ। ਚਾਵੜੀ ਬਾਜ਼ਾਰ, ਲਾਲ ਕਿਲ੍ਹਾ ਤੇ ਜਾਮਾ ਮਸਜਿਦ ਮੈਟਰੋ ਸਟੇਸ਼ਨ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਸ਼ਾਸਤਰੀ ਭਵਨ ਦੇ ਆਸਪਾਸ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਹੈ। ਉੱਤਰ ਪੂਰਬੀ ਦਿੱਲੀ ਵਿਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ। ਸ਼ੁੱਕਰਵਾਰ ਨੂੰ, ਪੁਲਿਸ ਨੇ 14 ਥਾਣਾ ਖੇਤਰਾਂ ਵਿੱਚੋਂ 12 ਵਿੱਚ ਧਾਰਾ 144 ਲਾਗੂ ਕੀਤੀ ਤੇ ਫਲੈਗ ਮਾਰਚ ਕੱਢਿਆ। ਸੀਆਰਪੀਐਫ ਤੇ ਰੈਪਿਡ ਐਕਸ਼ਨ ਫੋਰਸ ਦੀਆਂ 10 ਕੰਪਨੀਆਂ ਉੱਤਰ ਪੂਰਬੀ ਦਿੱਲੀ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਪੰਜ ਡਰੋਨ ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ।
ਗੁਜਰਾਤ-ਪ੍ਰਦਰਸ਼ਨਕਾਰੀਆਂ ਨੇ ਅਹਿਮਦਾਬਾਦ ਦੇ ਸ਼ਾਹ ਆਲਮ ਖੇਤਰ ਵਿੱਚ ਵੀਰਵਾਰ ਨੂੰ ਪੁਲਿਸ ਮੁਲਾਜ਼ਮਾਂ ਤੇ ਪਥਰਾਅ ਕੀਤਾ। ਇਸ ਹਮਲੇ ਵਿੱਚ ਇੱਕ ਡੀਸੀਪੀ, ਇੱਕ ਏਸੀਪੀ ਸਣੇ 21 ਪੁਲਿਸ ਵਾਲੇ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਇਸਨਪੁਰ ਥਾਣੇ ਵਿੱਚ 5 ਹਜ਼ਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ 49 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਕਾਂਗਰਸ ਦੇ ਕੌਂਸਲਰ ਸ਼ਹਿਜ਼ਾਦ ਖਾਨ ਵੀ ਸ਼ਾਮਲ ਹਨ। ਵੀਰਵਾਰ ਨੂੰ ਬਨਾਸਕਾਂਠਾ ਦੇ ਮੁੱਖ ਮਾਰਗ 'ਤੇ ਭੀੜ ਨੇ ਇਕ ਪੁਲਿਸ ਕਾਰ' ਤੇ ਹਮਲਾ ਕਰ ਦਿੱਤਾ ਸੀ। ਇਸ ਮਾਮਲੇ ਵਿੱਚ 3022 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 22 ਲੋਕਾਂ ਦੀ ਪਛਾਣ ਕੀਤੀ ਗਈ ਹੈ।
ਉੱਤਰ ਪ੍ਰਦੇਸ਼-ਰਾਜ ਵਿਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਵੀਰਵਾਰ ਨੂੰ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਲੱਖਨਾਉ ਅਤੇ ਸੰਭਲ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਪੁਲਿਸ ਨੇ ਲੱਖਨਾਉ ਵਿੱਚ 7 ਕੇਸ ਦਰਜ ਕੀਤੇ ਤੇ 200 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਰਾਜ ਵਿੱਚ ਹੁਣ ਤੱਕ ਕੁੱਲ 3305 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਲਖਨਾਉ ਸਣੇ 20 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਠੱਪ ਹੈ।
ਕਰਨਾਟਕ-ਮੰਗਲੌਰ ਸ਼ਹਿਰ ਵਿੱਚ ਧਾਰਾ 144 ਨੂੰ ਹੁਣ 22 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਮੰਗਲੌਰ ਦੇ ਥਾਣੇ ਨੂੰ ਅੱਗ ਲਾ ਦਿੱਤੀ ਸੀ। ਪੱਥਰਬਾਜ਼ੀ ਵਿਚ 20 ਪੁਲਿਸਕਰਮੀ ਜ਼ਖਮੀ ਹੋ ਗਏ ਸਨ। ਪੁਲਿਸ ਫਾਇਰਿੰਗ ਵਿੱਚ 2 ਲੋਕ ਮਾਰੇ ਵੀ ਗਏ ਸਨ। ਹਿੰਸਕ ਪ੍ਰਦਰਸ਼ਨਾਂ ਲਈ ਬੈਂਗਲੁਰੂ ਵਿੱਚ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਾਮਿਲਨਾਡੂ-ਚੇਨਈ ਵਿਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਵਾਲੇ 600 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚ ਅਦਾਕਾਰ ਸਿਧਾਰਥ ਅਤੇ ਸੰਗੀਤਕਾਰ ਟੀ.ਐੱਮ. ਕ੍ਰਿਸ਼ਨਾ ਸ਼ਾਮਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਵਿਸ਼ਵ
Advertisement