ਪੜਚੋਲ ਕਰੋ
Advertisement
CAA ਖਿਲਾਫ ਪ੍ਰਦਰਸ਼ਨ ਜਾਰੀ, ਦਿੱਲੀ ਦੇ 14 ਮੈਟਰੋ ਸਟੇਸ਼ਨ ਬੰਦ
ਅੱਜ ਦੇਸ਼ਭਰ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਹੋ ਰਹੀ ਹੈ। ਪਟਨਾ, ਲਖਨਊ ਅਤੇ ਦਿੱਲੀ ਸਣੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀ ਸੜਕਾਂ ‘ਤੇ ਨਿਕਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਸਕਦੇ ਹਨ।
ਨਵੀਂ ਦਿੱਲੀ: ਅੱਜ ਦੇਸ਼ਭਰ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਹੋ ਰਹੀ ਹੈ। ਪਟਨਾ, ਲਖਨਊ ਅਤੇ ਦਿੱਲੀ ਸਣੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀ ਸੜਕਾਂ ‘ਤੇ ਨਿਕਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਸਕਦੇ ਹਨ। ਦਿੱਲੀ ‘ਚ ਇਸ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਜਾਮੀਆ ਮਿਲੀਆ ਇਸਲਾਮਿਆ, ਜਸੋਲਾ ਵਿਹਾਰ, ਸ਼ਾਹੀਨ ਬਾਗ ਅਤੇ ਮੁਨਿਰਕਾ ਸਣੇ 14 ਮੈਟਰੋ ਸ਼ਟੇਸ਼ਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਰੱਖੀਆ ਗਿਆ ਹੈ।
ਡੀਐਮਆਰਸੀ ਨੇ ਰਾਜਧਾਨੀ ਦਿੱਲੀ 'ਚ ਸੀਏਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਲ 14 ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ। ਇਹ ਸਟੇਸ਼ਨ ਹਨ- ਪਟੇਲ ਚੌਕ, ਲੋਕ ਕਲਿਆਣ ਮਾਰਗ, ਉਦਯੋਗ ਭਵਨ, ਆਈਟੀਓ, ਪ੍ਰਗਤੀ ਮੈਦਾਨ, ਖ਼ਾਨ ਮਾਰਕੀਟ, ਲਾਲ ਕਿਲ੍ਹਾ, ਜਾਮਾ ਮਸਜਿਦ, ਚਾਂਦਨੀ ਚੌਕ, ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ, ਜੱਸੋਲਾ ਵਿਹਾਰ, ਸ਼ਾਹੀਨ ਬਾਗ ਅਤੇ ਮੁਨੀਰਕਾ। ਯਾਦ ਰਹੇ ਕਿ ਮੈਟਰੋ ਇਨ੍ਹਾਂ ਸਾਰੇ ਸਟੇਸ਼ਨਾਂ ਤੋਂ ਲੰਘਦੀ ਰਹੇਗੀ।
ਦੱਸ ਦੇਈਏ ਕਿ ਵੀਰਵਾਰ ਨੂੰ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਦੇ 11 ਵੱਡੇ ਸ਼ਹਿਰਾਂ 'ਚ ਵੀ ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਦਾ ਹਵਾਲਾ ਦਿੰਦੇ ਹੋਏ ਰਾਜਧਾਨੀ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ।
ਲਖਨਊ ਅਤੇ ਬੰਗਲੁਰੂ 'ਚ ਵੀ ਪ੍ਰਸ਼ਾਸਨ ਨੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਵੀਰਵਾਰ ਨੂੰ ਜਿਨ੍ਹਾਂ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਉਨ੍ਹਾਂ ਚੋਂ ਮੁੰਬਈ, ਚੇਨਈ, ਪੁਣੇ, ਹੈਦਰਾਬਾਦ, ਨਾਗਪੁਰ, ਭੁਵਨੇਸ਼ਵਰ, ਕੋਲਕਾਤਾ ਅਤੇ ਭੋਪਾਲ ਮੁੱਖ ਹਨ। ਕੋਲਕਾਤਾ 'ਚ ਮੁੱਖ ਮੰਤਰੀ ਮਮਨਾ ਬੈਨਰਜੀ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਇੱਕ ਪੈਦਲ ਮਾਰਚ ਕੱਢੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement