ਨੇਪਾਲ ਰਸਤੇ ਗ਼ੈਰ ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੁੰਦੀ ਕੈਨੇਡਾ ਦੀ ਔਰਤ ਗ੍ਰਿਫ਼ਤਾਰ
ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਔਰਤ ਨੂੰ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੈਤੀਆਹ ਤੋਂ ਇੱਕ ਬੱਸ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਔਰਤ ਨੇਪਾਲ ਤੋਂ ਇੱਕ ਆਟੋ ਰਿਕਸ਼ਾ ਰਾਹੀਂ ਰਕਸੌਲ ਬਾਰਡਰ ਚੌਕੀ ਉੱਤੇ ਪੁੱਜੀ ਸੀ।
ਮੋਤੀਹਾਰੀ (ਬਿਹਾਰ): ਨੇਪਾਲ ਬਾਰਡਰ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਭਾਰਤ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੀ ਕੈਨੇਡਾ ਦੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਉਸ 26 ਸਾਲਾ ਔਰਤ ਕੋਲ ਭਾਰਤ ਦਾ ਵੈਧ ਵੀਜ਼ਾ ਨਹੀਂ ਸੀ ਤੇ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਨਜ਼ਰ ਬਚਾ ਕੇ ਭਾਰਤ ਅੰਦਰ ਦਾਖ਼ਲ ਹੋਣਾ ਚਾਹ ਰਹੀ ਸੀ।
ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਔਰਤ ਨੂੰ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੈਤੀਆਹ ਤੋਂ ਇੱਕ ਬੱਸ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਔਰਤ ਨੇਪਾਲ ਤੋਂ ਇੱਕ ਆਟੋ ਰਿਕਸ਼ਾ ਰਾਹੀਂ ਰਕਸੌਲ ਬਾਰਡਰ ਚੌਕੀ ਉੱਤੇ ਪੁੱਜੀ ਸੀ। ਜਦੋਂ ਉਸ ਨੂੰ ਆਪਣੇ ਦਸਤਾਵੇਜ਼ ਵਿਖਾਉਣ ਲਈ ਆਖਿਆ ਗਿਆ ਸੀ, ਤਦ ਉਹ ਬਹਾਨਾ ਜਿਹਾ ਲਾ ਕੇ ਉੱਥੋਂ ਅੱਖ ਬਚਾ ਕੇ ਕਿਤੇ ਇੱਧਰ-ਉਧਰ ਹੋ ਗਈ ਸੀ।
ਕੈਨੇਡਾ ਦੇ ਓਂਟਾਰੀਓ ਸੂਬੇ ਦੀ ਇਸ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਪਾਸਪੋਰਟ, ਕੈਮਰਾ ਤੇ ਇੱਕ ਵਿਡੀਓ ਰਿਕਾਰਡਰ ਨੂੰ ਜ਼ਬਤ ਕਰ ਲਿਆ ਗਿਆ ਹੈ। ਕੈਨੇਡੀਅਨ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਾਫ਼ੀ ਸਮਾਂ ਪਹਿਲਾਂ ਵੀ ਭਾਰਤ ਆਈ ਸੀ ਪਰ ਜਨਵਰੀ 2020 ’ਚ ਜਦੋਂ ਉਹ ਨੇਪਾਲ ’ਚ ਸੀ, ਤਦ ਉਸ ਦੀ ਭਾਰਤ ਦੇ ਵੀਜ਼ੇ ਲਈ ਆੱਨਲਈਨ ਬੇਨਤੀ ਰੱਦ ਕਰ ਦਿੱਤੀ ਗਈ ਸੀ।
ਉਸ ਨੇ ਦੱਸਿਆ ਕਿ ਆਪਣੇ ਪਿਛਲੇ ਦੌਰੇ ਮੌਕੇ ਉਹ ਭਾਰਤ ਦੇ ਹਿਮਾਚਲ ਪ੍ਰਦੇਸ਼, ਬੈਂਗਲੁਰੂ, ਨਵੀਂ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਗਈ ਸੀ।
ਇਹ ਵੀ ਪੜ੍ਹੋ: ਕੋਰੋਨਾ ਨੂੰ ਹਰਾਉਣ ਮਗਰੋਂ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਬਾਦਲ, ਸਿਹਤਯਾਬ ਹੋ ਮੁੜ ਮੈਦਾਨ 'ਚ ਡਟੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904