ਪੜਚੋਲ ਕਰੋ

ਅਗਸਤਾ ਵੈਸਟਲੈਂਡ ਘਪਲੇ ਦੇ ਵਿਦੇਸ਼ੀ ਵਿਚੋਲੇ ਨੂੰ ਪੰਜ ਦਿਨ ਰਿੜਕੇਗੀ ਸੀਬੀਆਈ

ਨਵੀਂ ਦਿੱਲੀ: ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਵਿੱਚ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਚੋਲੇ ਮਿਸ਼ੇਲ ਨੂੰ ਬੀਤੀ ਰਾਤ ਭਾਰਤ ਲਿਆਂਦਾ ਗਿਆ ਸੀ। ਹੁਣ ਸੀਬੀਆਈ ਉਸ ਤੋਂ 3600 ਕਰੋੜ ਅਗਸਤਾ ਵੈਸਟਲੈਂਡ ਦੇ ਵੀਵੀਆਈਪੀ ਘੁਟਾਲੇ 'ਚ ਕਥਿਤ ਰਿਸ਼ਵਤਖੋਰੀ ਬਾਰੇ ਸਵਾਲ-ਜਵਾਬ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੀ ਯੂਪੀਏ ਸਰਕਾਰ ਸਮੇਂ ਸਾਲ 2010 'ਚ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖਰੀਦ ਲਈ ਅਗਸਤਾ ਵੈਸਟਲੈਂਡ ਕੰਪਨੀ ਨਾਲ ਸਮਝੌਤਾ ਹੋਇਆ। ਬਾਅਦ 'ਚ ਇਲਜ਼ਾਮ ਲੱਗੇ ਕਿ ਸੌਦਾ ਵੱਧ ਪੈਸਿਆਂ 'ਚ ਕੀਤਾ ਗਿਆ ਜਦ ਕਿ ਹੈਲੀਕਾਪਟਰਾਂ ਦੀ ਕੀਮਤ ਇੰਨੀ ਹੈ ਹੀ ਨਹੀਂ ਸੀ ਜਿੰਨੀ ਵਿਖਾਈ ਗਈ ਹੈ। ਇਸ ਪੂਰੇ ਸੌਦੇ ਦਰਮਿਆਨ ਮਿਸ਼ੇਲ 'ਤੇ 360 ਕਰੋੜ ਦੀ ਦਲਾਲੀ ਲੈਣ ਦੇ ਇਲਜ਼ਾਮ ਲੱਗੇ ਸਨ। ਵਿਵਾਦ ਹੋਣ ਤੋਂ ਬਾਅਦ 3600 ਕਰੋੜ ਦੇ ਸੌਦੇ ਨੂੰ ਯੂਪੀਏ ਸਰਕਾਰ ਨੇ ਹੀ ਜਨਵਰੀ 2014 'ਚ ਰੱਦ ਕਰ ਦਿੱਤਾ ਸੀ। 2013 'ਚ ਇਟਲੀ ਦੀ ਸਭ ਤੋਂ ਵੱਡੀ ਕੰਪਨੀ ਫਿਨਮੇਕੈਨਿਕਾ ਅਤੇ ਬਰਤਾਨੀਆ ਦੀ ਕੰਪਨੀ ਅਗਸਤਾ ਵੈਸਟਲੈਂਡ ਦੇ ਸੀਈਓ ਦੀ ਗ੍ਰਿਫਤਾਰੀ ਦੀ ਹੋਈ ਅਤੇ ਡੀਲ 'ਚ ਵੱਢੀ ਲੈਣ ਦੇ ਚਲਦਿਆਂ ਸਜ਼ਾ ਵੀ ਮਿਲੀ ਸੀ। ਮਿਸ਼ੇਲ 'ਤੇ ਇਸ ਸੌਦੇ ਨੂੰ ਸਿਰੇ ਚਾੜ੍ਹਨ ਲਈ ਭਾਰਤ 'ਚ ਕਈ ਲੋਕਾਂ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ ਹਨ। ਸਾਬਕਾ ਹਵਾਈ ਸੈਨਾ ਮੁਖੀ ਐਸਪੀ ਤਿਆਗੀ 'ਤੇ ਵੀ ਰਿਸ਼ਵਤ ਦੇ ਇਲਜ਼ਾਮ ਲੱਗੇ ਸੀ ਤੇ ਉਹ ਗ੍ਰਿਫਤਾਰ ਵੀ ਹੋਏ ਸੀ। ਜਦਕਿ ਮਿਸ਼ੇਲ ਇਸ ਮਾਮਲੇ 'ਚ ਭਗੌੜਾ ਸੀ ਅਤੇ ਕਈ ਹੋਰ ਮਾਮਲਿਆਂ 'ਚ ਕ੍ਰਿਸਚਿਨ ਮਿਸ਼ੇਲ ਦੁਬਈ ਜੇਲ੍ਹ 'ਚ ਬੰਦ ਸੀ। ਉਸ ਨੂੰ ਭਾਰਤ ਲਿਆਉਣ ਲਈ ਮੋਦੀ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ। ਹੁਣ ਮਿਸ਼ੇਲ ਨੂੰ ਭਾਰਤ ਲਿਆਂਦਾ ਗਿਆ ਹੈ ਅਤੇ ਸੀਬੀਆਈ ਉਸ ਤੋਂ ਰਿਸ਼ਵਤ ਦੀ ਰਕਮ ਭੇਜਣ ਲਈ ਵਰਤੇ ਗਏ ਵਿਦੇਸ਼ੀ ਬੈਂਕ ਖਾਤੇ ਬਾਰੇ ਪੁੱਛਗਿੱਛ ਕਰੇਗੀ। ਜੇਕਰ ਸੀਬੀਆਈ ਹੱਥ ਉਹ ਵੇਰਵੇ ਲੱਗ ਜਾਂਦੇ ਹਨ ਤਾਂ ਸਾਫ਼ ਹੋ ਜਾਵੇਗਾ ਕਿ ਕਿਸ-ਕਿਸ ਨੂੰ ਰਿਸ਼ਵਤ ਦਿੱਤੀ ਗਈ ਸੀ।

ਟਾਪ ਹੈਡਲਾਈਨ

Big News: ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਸਾਂਸਦ ਵਿਰੁੱਧ ਦਰਜ FIR, ਜਾਣੋ ਪੂਰਾ ਮਾਮਲਾ
ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਸਾਂਸਦ ਵਿਰੁੱਧ ਦਰਜ FIR, ਜਾਣੋ ਪੂਰਾ ਮਾਮਲਾ
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
Assam ਦੇ ਕਾਜ਼ੀਰੰਗਾ 'ਚ ਭਿਆਨਕ ਸੜਕ ਹਾਦਸਾ, ਬੱਸ-ਟਰੱਕ ਦੀ ਟੱਕਰ 'ਚ 23 ਲੋਕਾਂ ਦੀ ਮੌਤ, ਕਈ ਜ਼ਖਮੀ
Assam ਦੇ ਕਾਜ਼ੀਰੰਗਾ 'ਚ ਭਿਆਨਕ ਸੜਕ ਹਾਦਸਾ, ਬੱਸ-ਟਰੱਕ ਦੀ ਟੱਕਰ 'ਚ 23 ਲੋਕਾਂ ਦੀ ਮੌਤ, ਕਈ ਜ਼ਖਮੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ! ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ! ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਨਵੰਬਰ 2026
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Embed widget