J&K Terror Attack: ਸੁੰਜਵਾਂ 'ਚ CISF ਜਵਾਨਾਂ ਦੀ ਬੱਸ 'ਤੇ ਅੱਤਵਾਦੀ ਹਮਲੇ ਦੀ ਵੀਡੀਓ ਆਈ ਸਾਹਮਣੇ, ਪਹਿਲਾਂ ਬੰਬ ਧਮਾਕਾ, ਫਿਰ ਕੀਤੀ ਗਈ ਗੋਲੀਬਾਰੀ
Sunjwan Terrorist Attack: ਨਿਊਜ਼ ਏਜੰਸੀ ਏਐਨਆਈ ਨੇ ਇਸ ਹਮਲੇ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸੀਆਈਐਸਐਫ ਦੇ ਜਵਾਨਾਂ ਦੀ ਇੱਕ ਬੱਸ ਸੁੰਜਵਾਂ ਇਲਾਕੇ ਚੋਂ ਲੰਘ ਰਹੀ ਹੈ। ਕੁਝ ਦੇਰ ਬਾਅਦ ਇੱਕ ਬਾਈਕ ਸਵਾਰ ਉੱਥੋਂ ਲੰਘਿਆ ਅਤੇ ਫਿਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈ।
CCTV Footage of Terrorist Attack: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਤਮਘਾਤੀ ਹਮਲਾ ਕਰਨ ਦੀ ਇੱਕ ਅੱਤਵਾਦੀ ਕੋਸ਼ਿਸ਼ ਅਸਫਲ ਹੋ ਗਈ। ਸੁਰੱਖਿਆ ਕਰਮੀਆਂ ਨੇ ਮੁਕਾਬਲੇ 'ਚ ਦੋ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲੇ ਵਿੱਚ ਸੀਆਈਐਸਐਫ ਦਾ ਇੱਕ ਅਧਿਕਾਰੀ ਵੀ ਸ਼ਹੀਦ ਹੋਇਆ। ਨਿਊਜ਼ ਏਜੰਸੀ ਏਐਨਆਈ ਨੇ ਇਸ ਹਮਲੇ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸੀਆਈਐਸਐਫ ਦੇ ਜਵਾਨਾਂ ਦੀ ਇੱਕ ਬੱਸ ਸੁੰਜਵਾਨ ਇਲਾਕੇ ਚੋਂ ਲੰਘ ਰਹੀ ਹੈ। ਕੁਝ ਦੇਰ ਬਾਅਦ ਇੱਕ ਬਾਈਕ ਸਵਾਰ ਉੱਥੋਂ ਲੰਘਿਆ ਅਤੇ ਫਿਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋ ਰਹੀ ਹੈ। ਹਾਲਾਂਕਿ ਏਬੀਪੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
#WATCH CCTV footage of the terrorist attack on the bus carrying CISF personnel in the Sunjwan area of Jammu early yesterday
— ANI (@ANI) April 23, 2022
(Source unverified) pic.twitter.com/2TUzFIupZy
ਜੰਮੂ ਦੇ ਬਾਹਰਵਾਰ ਸੁੰਜਵਾਂ ਵਿੱਚ ਇੱਕ ਫੌਜੀ ਕੈਂਪ ਨੇੜੇ ਹੋਏ ਮੁਕਾਬਲੇ ਵਿੱਚ ਨੌਂ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਐਤਵਾਰ ਨੂੰ ਸਾਂਬਾ ਜ਼ਿਲੇ ਦੀ ਪੱਲੀ ਪੰਚਾਇਤ ਦੇ ਦੌਰੇ ਦੇ ਮੱਦੇਨਜ਼ਰ ਪੂਰੇ ਇਲਾਕੇ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀਜੀਪੀ ਦਿਲਬਾਗ ਸਿੰਘ ਨੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਦੋਵੇਂ ਅੱਤਵਾਦੀ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਦਸਤੇ ਦਾ ਹਿੱਸਾ ਸੀ ਅਤੇ ਉਨ੍ਹਾਂ ਦੀ ਘੁਸਪੈਠ ਪ੍ਰਧਾਨ ਮੰਤਰੀ ਮੋਦੀ ਦੀ ਜੰਮੂ-ਕਸ਼ਮੀਰ ਫੇਰੀ ਨੂੰ ਰੋਕਣ ਦੀ “ਵੱਡੀ ਸਾਜ਼ਿਸ਼” ਹੋ ਸਕਦੀ ਹੈ।
ਐਨਆਈਏ ਅਤੇ ਸੂਬੇ ਜਾਂਚ ਏਜੰਸੀ ਦੀ ਸਾਂਝੀ ਟੀਮ ਨੇ ਦਿਨ ਵੇਲੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਨੂੰ ਆਪਣੇ ਹੱਥਾਂ 'ਚ ਲਏ ਜਾਣ ਦੀ ਸੰਭਾਵਨਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਦੋ ਅੱਤਵਾਦੀ ਵੀਰਵਾਰ ਨੂੰ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰਨ ਤੋਂ ਬਾਅਦ ਜੰਮੂ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਦਾਖਲ ਹੋਏ ਅਤੇ ਫੌਜ ਦੇ ਕੈਂਪ ਦੇ ਨੇੜੇ ਇੱਕ ਖੇਤਰ ਵਿੱਚ ਰੁਕੇ। ਡੀਜੀਪੀ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਦੇ ਨੇੜੇ ਪੁਲਿਸ ਅਤੇ ਹੋਰ ਬਲ ਇੱਕ ਅਪਰੇਸ਼ਨ ਵਿੱਚ ਸ਼ਾਮਲ ਸੀ, ਜੋ ਪੂਰਾ ਹੋ ਗਿਆ।
ਰਿਪੋਰਟ ਮੁਤਾਬਕ ਦੋਵੇਂ ਅੱਤਵਾਦੀ ਜੈਸ਼ ਦੇ ਆਤਮਘਾਤੀ ਦਸਤੇ ਦਾ ਹਿੱਸਾ ਸੀ, ਜਿਸ ਨੂੰ ਸੁਰੱਖਿਆ ਬਲਾਂ ਦੇ ਇੱਕ ਕੈਂਪ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਤੋਂ ਭੇਜਿਆ ਗਿਆ ਸੀ, ਜਿਸ ਨਾਲ ਬਹੁਤ ਸਾਰੇ ਲੋਕ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਅੱਤਵਾਦੀਆਂ ਨੇ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸੀ ਅਤੇ ਉਨ੍ਹਾਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਸੀ।
ਇਸ ਦੌਰਾਨ ਸੀਆਈਐਸਐਫ ਦੀ ਬੱਸ 15 ਜਵਾਨਾਂ ਨੂੰ ਲੈ ਕੇ ਜੰਮੂ ਹਵਾਈ ਅੱਡੇ ਵੱਲ ਜਾ ਰਹੀ ਸੀ। ਇਸ ਤੋਂ ਬਾਅਦ ਅਚਾਨਕ ਦੋਵਾਂ ਅੱਤਵਾਦੀਆਂ ਨੇ ਬੱਸ ਵੱਲ ਗ੍ਰੇਨੇਡ ਸੁੱਟਿਆ ਅਤੇ ਭੱਜਣ ਤੋਂ ਪਹਿਲਾਂ ਬੱਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ।
ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਬੱਸ 'ਤੇ ਗੋਲੀਬਾਰੀ ਕੀਤੀ ਅਤੇ ਗ੍ਰਨੇਡ ਸੁੱਟਿਆ। ਇਸ ਹਮਲੇ ਵਿੱਚ ਸਹਾਇਕ ਸਬ-ਇੰਸਪੈਕਟਰ (ਏਐਸਆਈ) ਐਸਪੀ ਪਾਟਿਲ ਸ਼ਹੀਦ ਹੋ ਗਏ, ਜਦੋਂਕਿ ਬੱਸ ਵਿੱਚ ਬੈਠੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੇ ਵੀ ਮੂੰਹਤੋੜ ਜਵਾਬ ਦਿੱਤਾ।
ਇਹ ਵੀ ਪੜ੍ਹੋ: Home Loans: ਘਰ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਇਸ ਬੈਂਕ ਨੇ ਆਪਣੇ ਹੋਮ ਲੋਨ ਦੀ ਵਿਆਜ ਦਰ 'ਚ ਕੀਤੀ ਕਟੌਤੀ