ਪੜਚੋਲ ਕਰੋ
Advertisement
ਕੇਂਦਰ ਸਰਕਾਰ ਦਾ ਅਹਿਮ ਫੈਸਲਾ, ਮਦਰ ਡੇਅਰੀ ‘ਤੇ 40 ਰੁਪਏ ਕਿਲੋ ਮਿਲਣਗੇ ਟਮਾਟਰ
ਦਿੱਲੀ ‘ਚ ਸਾਰੀ ਮਦਰ ਡੇਅਰੀ ਦੀ ਦੁਕਾਨਾਂ ‘ਤੇ ਟਮਾਟਰ 40 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਚ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਟਮਾਟਰ ਦੀ ਲਗਾਤਾਰ ਵਧ ਰਹੀ ਕੀਮਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ।
ਨਵੀਂ ਦਿੱਲੀ: ਦਿੱਲੀ ‘ਚ ਸਾਰੀ ਮਦਰ ਡੇਅਰੀ ਦੀ ਦੁਕਾਨਾਂ ‘ਤੇ ਟਮਾਟਰ 40 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਚ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਟਮਾਟਰ ਦੀ ਲਗਾਤਾਰ ਵਧ ਰਹੀ ਕੀਮਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਬਾਜ਼ਾਰ ‘ਚ ਟਮਾਟਰ ਦੀ ਸਪਲਾਈ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਫਿਲਹਾਲ ਮਦਰ ਡੇਅਰੀ ਦੇ ਆਊਟਲੇਟ ‘ਤੇ 59 ਰੁਪਏ ਕਿਲੋ ਦੀ ਕੀਮਤ ‘ਚ ਟਮਾਟਰ ਦੀ ਸੇਲ ਹੋ ਰਹੀ ਹੈ, ਜੋ ਆਮ ਤੋਂ ਕਰੀਬ 20 ਰੁਪਏ ਪ੍ਰਤੀ ਕਿਲੋ ਜ਼ਿਆਦਾ ਹੈ।
ਅੱਜ ਖਾਣ ਪੀਣ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲਾ ‘ਚ ਖਪਾਕਾਰ ਮਾਮਲਿਆ ਦੇ ਸਕਤੱਰ ਅਵਿਨਾਸ਼ ਸ਼੍ਰੀਵਾਸਤਵ ਦੀ ਪ੍ਰਧਾਨਗੀ ‘ਚ ਹੋਈ ਅੰਤਰ ਮੰਤਰਾਲਾ ਕਮੇਟੀ ਦੀ ਬੈਠਕ ‘ਚ ਟਮਾਟਰ ਦੀ ਕੀਮਤ ਨੂੰ ਲੈ ਕੇ ਚਰਚਾ ਕੀਤੀ ਗਈ। ਬੈਠਕ ‘ਚ ਤੈਅ ਕੀਤਾ ਗਿਆ ਕਿ ਦਿੱਲੀ ਦੇ ਬਾਜ਼ਾਰਾਂ ‘ਚ ਵੀ ਟਮਾਟਰ ਦੀ ਸਪਲਾਈ ਵਧਾਈ ਜਾਵੇ। ਇਸ ਲਈ ਦਿੱਲੀ ਸਰਕਾਰ ਨਾਲ ਸੰਪਰਕ ਕੀਤਾ ਗਿਆ ਹੈ। ਬੈਠਕ ‘ਚ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੀ ਹੋਈ ਕੀਮਤ ਸਿਰਫ ਥੌੜੇ ਸਮੇਂ ਲਈ ਹੈ ਅਤੇ ਜਲਦੀ ਹੀ ਟਮਾਟਰ ਦੀ ਸਪਲਾਈ ਨਾਰਮਲ ਹੋ ਜਾਵੇਗੀ।
ਦਿੱਲੀ ‘ਚ ਪਿਛਲੇ 10 ਦਿਨਾਂ ‘ਚ ਟਮਾਟਰ ਦੀ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਜੇਕਰ ਸਰਕਾਰੀ ਅੰਕੜੀਆਂ ਨੂੰ ਮਨੀਆ ਜਾਵੇ ਤਾਂ 10 ਜੁਲਾਈ ਤੋਂ ਬਾਅਦ ਹੁਣ ਤਕ ਇਸ ‘ਚ 28 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਹੋਇਆ ਹੈ। 10 ਜੁਲਾਈ ਨੂੰ ਦਿੱਲੀ ‘ਚ ਟਮਾਟਰ ਦੀ ਕੀਮਤ 37 ਰੁਪਏ ਪ੍ਰਤੀ ਕਿਲੋ ਸੀ ਜੋ 18 ਜੁਲਾਈ ਨੂੰ ਵਧਕੇ 65 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਬਰਸਾਤ ਕਰਕੇ ਟਮਾਟਰ ਦੀ ਕੀਮਤਾਂ ‘ਚ ਵਾਧਾ ਹੋਇਆ ਹੈ ਜਿਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement