ਪੜਚੋਲ ਕਰੋ
(Source: ECI/ABP News)
Chaitra Navratri 2022 : ਨਵਰਾਤਰੀ ਦਾ ਪਹਿਲਾ ਦਿਨ, ਮਾਂ ਦੇ ਦਰਬਾਰ 'ਚ ਲੱਗਿਆ ਸ਼ਰਧਾਲੂਆਂ ਦਾ ਤਾਂਤਾ , PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਦਿੱਤੀ ਵਧਾਈ
ਅੱਜ ਤੋਂ ਚੈਤਰ ਨਵਰਾਤਰੀ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਨਵਰਾਤਰੀ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਝੰਡੇਵਾਲਨ ਮੰਦਿਰ (Jhandewalan Temple) ਵਿੱਚ ਸਵੇਰੇ -ਸਵੇਰੇ ਆਰਤੀ' ਕੀਤੀ ਗਈ।
![Chaitra Navratri 2022 : ਨਵਰਾਤਰੀ ਦਾ ਪਹਿਲਾ ਦਿਨ, ਮਾਂ ਦੇ ਦਰਬਾਰ 'ਚ ਲੱਗਿਆ ਸ਼ਰਧਾਲੂਆਂ ਦਾ ਤਾਂਤਾ , PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਦਿੱਤੀ ਵਧਾਈ Chaitra Navratri 2022 : First day of Navratri devotees offered prayers in the Temple these leaders including PM Modi Congratulated Chaitra Navratri 2022 : ਨਵਰਾਤਰੀ ਦਾ ਪਹਿਲਾ ਦਿਨ, ਮਾਂ ਦੇ ਦਰਬਾਰ 'ਚ ਲੱਗਿਆ ਸ਼ਰਧਾਲੂਆਂ ਦਾ ਤਾਂਤਾ , PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਦਿੱਤੀ ਵਧਾਈ](https://feeds.abplive.com/onecms/images/uploaded-images/2022/04/02/ed1c195f63c715a422f5da45a5623a54_original.webp?impolicy=abp_cdn&imwidth=1200&height=675)
Chaitra_Navratri_2022
ਅੱਜ ਤੋਂ ਚੈਤਰ ਨਵਰਾਤਰੀ (Chaitra Navratri 2022) ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਨਵਰਾਤਰੀ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਝੰਡੇਵਾਲਨ ਮੰਦਿਰ (Jhandewalan Temple) ਵਿੱਚ ਸਵੇਰੇ -ਸਵੇਰੇ ਆਰਤੀ' ਕੀਤੀ ਗਈ। ਸ਼ਰਧਾਲੂ ਮੰਦਰ ਵਿਚ ਪ੍ਰਾਰਥਨਾ ਕਰਦੇ ਹਨ ਅਤੇ ਦੇਵੀ ਦੁਰਗਾ ਤੋਂ ਆਸ਼ੀਰਵਾਦ ਲੈਂਦੇ ਹਨ। ਏਐਨਆਈ ਨਾਲ ਗੱਲ ਕਰਦੇ ਹੋਏ ਝੰਡੇਵਾਲ ਮੰਦਿਰ ਟਰੱਸਟ ਦੇ ਰਵਿੰਦਰ ਗੋਇਲ ਨੇ ਕਿਹਾ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦਾ ਮੰਦਰ ਪਰਤਣ 'ਤੇ ਸਵਾਗਤ ਕਰਦੇ ਹੋਏ ਕਿਹਾ, "ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੈਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।"
ਇਸ ਖਾਸ ਮੌਕੇ 'ਤੇ ਦੇਸ਼ ਭਰ ਦੇ ਨੇਤਾਵਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਨਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਹਨ। ਸ਼ਕਤੀ ਦੀ ਪੂਜਾ ਦਾ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਨਵੀਂ ਊਰਜਾ ਭਰੇ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਗੁੜੀ ਪਦਵਾ ਅਤੇ ਉਗਾਦੀ ਤਿਉਹਾਰ ਦੀ ਵੀ ਵਧਾਈ ਦਿੱਤੀ।
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਚੈਤਰ ਸ਼ੁਕਲਾਦੀ, ਉਗਾਦੀ, ਗੁੜੀ ਪਾੜਵਾ, ਚੇਤੀ ਚੰਦ, ਨਵਰੇਹ ਅਤੇ ਸਾਜੀਬੂ ਚੇਰੋਬਾ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, 'ਚੈਤਰ ਸ਼ੁਕਲਾਦੀ, ਉਗਾਦੀ , ਗੁੜੀ ਪਦਵਾ, ਚੇਤੀ ਚੰਦ, ਨਵਰੇਹ ਅਤੇ ਸਾਜੀਬੂ ਚੇਰੋਬਾ ਤਿਉਹਾਰਾਂ ਦੇ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਰਾਮਨਾਥ ਕੋਵਿੰਦ ਨੇ ਦਿੱਤੀ ਵਧਾਈ
ਬਸੰਤ ਰੁੱਤ ਦੇ ਨਾਲ-ਨਾਲ ਦੇਸ਼ ਭਰ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਏ ਜਾਣ ਵਾਲੇ ਇਹ ਤਿਉਹਾਰ ਭਾਰਤੀ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਾ ਸੁਆਗਤ ਕਰਦੇ ਹੋਏ ਸਾਨੂੰ ਸੱਭਿਆਚਾਰਕ ਅਤੇ ਸਮਾਜਿਕ ਏਕਤਾ ਦੇ ਧਾਗੇ ਵਿੱਚ ਬੰਨ੍ਹਦੇ ਹਨ। ਇਨ੍ਹਾਂ ਖੁਸ਼ੀਆਂ ਭਰੇ ਤਿਉਹਾਰਾਂ ਰਾਹੀਂ ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਆਪਸੀ ਪਿਆਰ ਅਤੇ ਸਦਭਾਵਨਾ ਭਰੇ ਅਤੇ ਅਸੀਂ ਸਾਰੇ ਮਿਲ ਕੇ ਇਸ ਨਵੇਂ ਸਾਲ ਵਿੱਚ ਨਵੇਂ ਉਤਸ਼ਾਹ ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਈਏ।
ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਚੈਤਰ ਨਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਵਧਾਈਆਂ। ਇਹੀ ਅਰਦਾਸ ਹੈ ਕਿ ਸ਼ਕਤੀ ਸਵਰੂਪ ਮਾਤਾ ਦਾ ਆਸ਼ੀਰਵਾਦ ਤੁਹਾਡੇ ਸਾਰਿਆਂ ਉੱਤੇ ਹੋਵੇ। ਮਾਂ ਜਗਦੰਬਾ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)