ਪੜਚੋਲ ਕਰੋ
Advertisement
'ਚੰਦਰਯਾਨ-2' ਲਈ ਅੱਜ ਦਾ ਦਿਨ ਬੇਹੱਦ ਖਾਸ, ਚੰਨ ਦੇ ਆਖਰੀ ਵਰਗ ‘ਚ ਕਰੇਗਾ ਪ੍ਰਵੇਸ਼
ਇਸਰੋ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ 'ਚੰਦਰਯਾਨ-2' ਨੂੰ ਚੰਨ ਦੇ 5ਵੇਂ ਵਰਗ ‘ਚ ਕਾਮਯਾਬੀ ਨਾਲ ਐਂਟਰੀ ਕਰਵਾਈ ਤੇ ਉਹ ਦੋ ਸਤੰਬਰ ਨੂੰ ਲੈਂਡਰ ਆਰਬਿਟਰ ਤੋਂ ਵੱਖ ਕਰਨ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਪੁਲਾੜ ਸੰਸਥਾਨ ਨੇ ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਤੋਂ ਬਾਅਦ ਕਿਹਾ ਕਿ ਪੁਲਾੜ ਯਾਨ ਦੀਆਂ ਸਾਰੀਆਂ ਗਤੀਵਿਧੀਆਂ ਆਮ ਹਨ।
ਬੰਗਲੁਰੂ: ਇਸਰੋ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ 'ਚੰਦਰਯਾਨ-2' ਨੂੰ ਚੰਨ ਦੇ 5ਵੇਂ ਵਰਗ ‘ਚ ਕਾਮਯਾਬੀ ਨਾਲ ਐਂਟਰੀ ਕਰਵਾਈ ਤੇ ਉਹ ਦੋ ਸਤੰਬਰ ਨੂੰ ਲੈਂਡਰ ਆਰਬਿਟਰ ਤੋਂ ਵੱਖ ਕਰਨ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਪੁਲਾੜ ਸੰਸਥਾਨ ਨੇ ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਤੋਂ ਬਾਅਦ ਕਿਹਾ ਕਿ ਪੁਲਾੜ ਯਾਨ ਦੀਆਂ ਸਾਰੀਆਂ ਗਤੀਵਿਧੀਆਂ ਆਮ ਹਨ।
ਇਸਰੋ ਨੇ ਇੱਕ ਅਪਡੇਟ ‘ਚ ਕਿਹਾ, “ਪ੍ਰਣੋਦਨ ਪ੍ਰਣਾਲੀ ਦਾ ਇਸਤੇਮਾਲ ਕਰਦੇ ਹੋਏ ਚੰਦਰਯਾਨ-2 ਸੈਟਲਾਈਟ ਨੂੰ ਚੰਨ ਦੇ ਆਖਰੀ ਅਤੇ ਪੰਜਵੀਂ ਕਲਾਸ ‘ਚ ਅੱਜ (ਇੱਕ ਸਤੰਬਰ 2019) ਕਾਮਯਾਬ ਤਰੀਕੇ ਨਾਲ ਪ੍ਰਵੇਸ਼ ਕਰਵਾਉਣ ਦੀ ਯੋਜਨਾ ਮੁਤਾਬਕ 6 ਵਜ ਕੇ 21 ਮਿੰਟ ‘ਤੇ ਸ਼ੁਰੂ ਕੀਤਾ ਗਿਆ।”
ਚੰਨ ਦੀ ਪੰਜਵੀਂ ਕਲਾਸ ‘ਚ ਐਂਟਰੀ ਕਰਨ ਦੀ ਇਸ ਪ੍ਰਕ੍ਰਿਆ ‘ਚ 52 ਸੈਕਿੰਡ ਦਾ ਸਮਾਂ ਲੱਗਿਆ। ਏਜੰਸੀ ਨੇ ਕਿਹਾ ਕਿ ਉਸ ਦਾ ਅਗਲਾ ਕਦਮ ਚੰਦਰਯਾਨ-2 ਆਰਬਿਟਰ ਤੋਂ ‘ਵਿਕਰਮ’ ਲੈਂਡਰ ਨੂੰ ਵੱਖ ਕਰਨਾ ਹੈ ਜੋ 2 ਸਤੰਬਰ ਨੂੰ ਦਪਿਹਰ 12:45 ਵਜੇ ਤੋਂ 1:45 ਵਜੇ ਦੇ ਵਿਚ ਕੀਤਾ ਜਾਵੇਗਾ। ‘ਵਿਕਰਮ’ ਲੈਡਰ ਸੱਤ ਸਤੰਬਰ ਨੂੰ ਤੜਕੇ ਡੇਢ ਵਜੇ ਤੋਂ ਢਾਈ ਵਜੇ ਵਿਚਕਾਰ ਚੰਨ ਦੀ ਸਤ੍ਹਾ ‘ਤੇ ਪਹੁੰਚੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement