ਪੜਚੋਲ ਕਰੋ
Advertisement
ਚੰਦ 'ਤੇ ਨਹੀਂ ਪਹੁੰਚਿਆ ਭਾਰਤ! ਪੀਐਮ ਮੋਦੀ ਨੇ ਵਧਾਇਆ ISRO ਦੇ ਵਿਗਿਆਨੀਆਂ ਦਾ ਹੌਸਲਾ
‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਨ ਸਮੇਂ ਸੰਪਰਕ ਟੁੱਟ ਗਿਆ ਤੇ ਵਿਗਿਆਨੀ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ ਵਿਗਿਆਨੀਆਂ ਨੂੰ ਸੰਬੋਧਿਤ ਕੀਤਾ ਤੇ ਵਿਗਿਆਨੀਆਂ ਦਾ ਹੌਸਲਾ ਵਧਾਇਆ।
ਨਵੀਂ ਦਿੱਲੀ: ‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਨ ਸਮੇਂ ਸੰਪਰਕ ਟੁੱਟ ਗਿਆ ਤੇ ਵਿਗਿਆਨੀ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ ਵਿਗਿਆਨੀਆਂ ਨੂੰ ਸੰਬੋਧਿਤ ਕੀਤਾ ਤੇ ਵਿਗਿਆਨੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਇਸਰੋ ਦੇ ਕੰਟ੍ਰੋਲ ਸੇਂਟਰ ਤੋਂ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਪਣੇ ਵਿਗਿਆਨੀਆਂ ‘ਤੇ ਮਾਣ ਹੈ।
ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ, 'ਤੁਸੀਂ ਉਹ ਲੋਕ ਹੋ ਜੋ ਮਾਂ ਭਾਰਤ ਦੇ ਲਈ, ਉਸ ਦੀ ਜੈ ਲਈ ਜਿਉਂਦੇ ਹੋ। ਤੁਸੀਂ ਉਹ ਲੋਕ ਹੋ ਜੋ ਮਾਂ ਭਾਰਤ ਦੇ ਲਈ ਜੂਝਦੇ ਹੋ, ਜੋ ਮਾਂ ਭਾਰਤ ਦੇ ਲਈ ਜਜਬਾ ਰੱਖਦੇ ਹੋ। ਮਾਂ ਭਾਰਤ ਦਾ ਸਿਰ ਉੱਚਾ ਹੋਵੇ, ਇਸ ਦੇ ਲਈ ਪੂਰੀ ਜ਼ਿੰਦਗੀ ਲੇਖੇ ਲਾ ਦਿੰਦੇ ਹੋ।'
ਪੀਐਮ ਮੋਦੀ ਨੇ ਕਿਹਾ, 'ਰੁਕਾਵਟਾਂ ਨਾਲ ਹੌਸਲਾ ਹੋਰ ਮਜ਼ਬੂਤ ਹੋਵੇਗਾ। ਅੱਜ ਭਾਵੇਂ ਹੀ ਕੁਝ ਰੁਕਾਵਟਾਂ ਹੱਥ ਲੱਗੀਆਂ ਹਨ ਪਰ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਵੇਗਾ, ਸਗੋਂ ਹੋਰ ਮਜ਼ਬੂਤ ਹੋਇਆ ਹੈ। ਅੱਜ ਸਾਡੇ ਰਾਹ ‘ਚ ਬੇਸ਼ੱਕ ਇੱਕ ਰੁਕਾਵਟ ਆਈ ਹੈ, ਪਰ ਇਸ ਨਾਲ ਅਸੀਂ ਆਪਣੀ ਮੰਜ਼ਿਲ ਦੇ ਰਾਹ ਤੋਂ ਭਟਕੇ ਨਹੀਂ ਹਾਂ। ਮੈਂ ਤੁਹਾਡੇ ਚਿਹਰੇ ‘ਤੇ ਉਦਾਸੀ ਪੜ੍ਹ ਸਕਦਾ ਹਾਂ।'
ਉਨ੍ਹਾਂ ਨੇ ਕਿਹਾ, 'ਅੱਜ ਚੰਨ ਨੂੰ ਛTਹਣ ਦੀ ਸਾਡੀ ਇੱਛਾਸ਼ਕਤੀ ਹੋਰ ਮਜ਼ਬੂਤ ਹੋ ਗਈ ਹੈ। ਤੁਸੀ ਪੱਥਰ ‘ਤੇ ਲਕੀਰ ਹੋ। ਤੁਹਾਡੇ ਹੌਸਲੇ ਨੂੰ ਸਲਾਮ। ਮੈਂ ਤੁਹਾਡੇ ਨਲਾ ਹਾਂ ਪੂਰਾ ਦੇਸ਼ ਤੁਹਾਡੇ ਨਾਲ ਹੈ।' ਉਨ੍ਹਾਂ ਕਿਹਾ, 'ਇਸਰੋ ਕਦੇ ਹਾਰ ਨਹੀਂ ਮੰਨਣ ਵਾਲਾ। ਇਹ ਤੁਸੀਂ ਲੋਕ ਹੀ ਸੀ ਜਿਨ੍ਹਾਂ ਨੇ ਦੁਨੀਆ ਨੂੰ ਚੰਨ ‘ਤੇ ਪਾਣੀ ਦੀ ਜਾਣਕਾਰੀ ਦਿੱਤੀ।' ਮੋਦੀ ਨੇ ਅੱਗੇ ਕਿਹਾ, 'ਤੁਹਾਨੂੰ ਆਉਣ ਵਾਲੇ ਮਿਸ਼ਨ ਲਈ ਬਹੁਤ-ਬਹੁਤ ਵਧਾਈ ਤੇ ਯਾਦ ਰੱਖਣਾ ਵਿਗਿਆਨ ਕਦੇ ਵੀ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੁੰਦਾ। ਉਹ ਕੋਸ਼ਿਸ਼, ਕੋਸ਼ਿਸ਼ ਅਤੇ ਕੋਸ਼ਿਸ਼ ‘ਚ ਯਕੀਨ ਰੱਖਦਾ ਹੈ। ਤੁਹਾਡੇ ‘ਤੇ ਦੇਸ਼ ਨੂੰ ਮਾਣ ਹੈ।'LIVE: पीएम @narendramodi ने कहा, ‘’ज्ञान का अगर सबसे बड़ा शिक्षक कोई है तो वो विज्ञान है. विज्ञान में विफलता होती ही नहीं, केवल प्रयोग और प्रयास होते हैं. हर प्रयोग-हर प्रयास ज्ञान के नए बीज बो के जाता है. नई संभावनाओं की नींव रखके जाता है.''#ISROPerGarvHai pic.twitter.com/u29ERrzMx0
— ABP News (@ABPNews) September 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement