(Source: ECI/ABP News/ABP Majha)
Chandrayaan 3: ਜਦੋਂ ਚੰਦਰਮਾ 'ਤੇ ਡੂੰਘੇ ਖੱਡੇ ਕੋਲ ਪਹੁੰਚਿਆ ਪ੍ਰਗਿਆਨ ਰੋਵਰ, ਇਸਰੋ ਨੇ ਜਾਰੀ ਕੀਤੀਆਂ ਤਸਵੀਰਾਂ
Chandrayaan 3 Rover Photo: ਭਾਰਤ ਦੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮੋਡਿਊਲ ਨੇ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ। ਇਸ ਦਾ ਰੋਵਰ ਹੁਣ ਚੰਦਰਮਾ 'ਤੇ ਘੁੰਮ ਰਿਹਾ ਹੈ।
Chandrayaan 3 Mission: ਚੰਦਰਯਾਨ-3 ਮਿਸ਼ਨ (Chandrayaan-3 mission) ਦਾ ਰੋਵਰ ਪ੍ਰਗਿਆਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਘੁੰਮ ਰਿਹਾ ਹੈ। ਇਸਰੋ ਨੇ ਸੋਮਵਾਰ (28 ਅਗਸਤ) ਨੂੰ ਰੋਵਰ ਦੀਆਂ ਕੁਝ ਹੋਰ ਤਸਵੀਰਾਂ ਜਾਰੀ ਕੀਤੀਆਂ ਹਨ। ਨਾਲ ਹੀ, ਇਸਰੋ ਨੇ ਦੱਸਿਆ ਕਿ ਐਤਵਾਰ (27 ਅਗਸਤ) ਨੂੰ ਰੋਵਰ ਇੱਕ ਵੱਡੇ ਖੱਡੇ ਕੋਲ ਪਹੁੰਚ ਗਿਆ ਸੀ। ਹਾਲਾਂਕਿ, ਇਹ ਸੁਰੱਖਿਅਤ ਵਾਪਸ ਆ ਗਿਆ।
ਇਸਰੋ ਨੇ ਫੋਟੋ ਸ਼ੇਅਰ ਕਰਦੇ ਹੋਏ (ਹੁਣ ਐਕਸ) ਟਵੀਟ ਕੀਤਾ, "27 ਅਗਸਤ ਨੂੰ ਚੰਦਰਯਾਨ-3 ਮਿਸ਼ਨ ਦਾ ਰੋਵਰ ਪ੍ਰਗਿਆਨ ਆਪਣੇ ਸਥਾਨ ਤੋਂ 3 ਮੀਟਰ ਅੱਗੇ 4 ਮੀਟਰ ਵਿਆਸ ਵਾਲੇ ਕ੍ਰੇਟਰ (ਕ੍ਰੇਟਰ) 'ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਰੋਵਰ ਨੂੰ ਵਾਪਸੀ ਦੀ ਕਮਾਂਡ ਦਿੱਤੀ ਗਈ ਹੈ। ਹੁਣ ਇਹ ਸੁਰੱਖਿਅਤ ਢੰਗ ਨਾਲ ਨਵੇਂ ਰਾਹ 'ਤੇ ਅੱਗੇ ਵੱਧ ਰਿਹਾ ਹੈ।"
Chandrayaan-3 Mission:
— ISRO (@isro) August 28, 2023
On August 27, 2023, the Rover came across a 4-meter diameter crater positioned 3 meters ahead of its location.
The Rover was commanded to retrace the path.
It's now safely heading on a new path.#Chandrayaan_3#Ch3 pic.twitter.com/QfOmqDYvSF
ਇਹ ਵੀ ਪੜ੍ਹੋ: Aditya-L1 Mission: ਸੂਰਜ ਮਿਸ਼ਨ ਦੀ ਤਰੀਕ ਆਈ ਸਾਹਮਣੇ, ਇਸਰੋ ਨੇ ਦੱਸਿਆ ਕਦੋਂ ਅਤੇ ਕਿਸ ਸਮੇਂ ਲਾਂਚ ਕੀਤਾ ਜਾਵੇਗਾ ਆਦਿਤਿਆ-L1
ਚੰਦਰਮਾ ਦੀ ਸਤ੍ਹਾ ‘ਤੇ ਗ੍ਰਾਫ਼ ਕੀਤਾ ਜਾਰੀ
ਇਸ ਤੋਂ ਪਹਿਲਾਂ ਐਤਵਾਰ ਨੂੰ ਇਸਰੋ ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨਾਲ ਜੁੜੇ ਚੈਸਟ ਪੇਲੋਡ ਦੀ ਚੰਦਰਮਾ ਦੀ ਸਤ੍ਹਾ 'ਤੇ ਮਾਪਿਆ ਤਾਪਮਾਨ ਪਰਿਵਰਤਨ ਦਾ ਗ੍ਰਾਫ ਜਾਰੀ ਕੀਤਾ। ਇਸਰੋ ਦੁਆਰਾ ਜਾਰੀ ਗ੍ਰਾਫ ਵਿੱਚ ਚੰਦਰਮਾ ਦੀ ਸਤ੍ਹਾ ਦਾ ਤਾਪਮਾਨ -10 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਤੋਂ ਵੱਧ ਦਿਖਾਈ ਦੇ ਰਿਹਾ ਹੈ।
ਇਸਰੋ ਨੇ ਦੱਸਿਆ ਸੀ ਕਿ ਪੇਲੋਡ ਵਿੱਚ ਤਾਪਮਾਨ ਦੀ ਜਾਂਚ ਕਰਨ ਦਾ ਯੰਤਰ ਹੈ ਜੋ ਸਤ੍ਹਾ ਤੋਂ ਹੇਠਾਂ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚਣ ਵਿੱਚ ਸਮਰੱਥ ਹੈ। ਇਸ ਵਿੱਚ 10 ਤਾਪਮਾਨ ਸੈਂਸਰ ਹਨ। ਤੁਹਾਨੂੰ ਦੱਸ ਦਈਏ ਕਿ ਇਸਰੋ ਨੇ 14 ਜੁਲਾਈ ਨੂੰ ਚੰਦਰਯਾਨ-3 ਮਿਸ਼ਨ ਲਾਂਚ ਕੀਤਾ ਸੀ।
23 ਅਗਸਤ ਨੂੰ ਕੀਤੀ ਸੀ ਸੋਫਟ ਲੈਂਡਿੰਗ
ਇਸ ਦੇ ਲੈਂਡਰ ਮੋਡਿਊਲ ਨੇ 23 ਅਗਸਤ ਨੂੰ ਸ਼ਾਮ 6.4 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸੋਫਟ ਲੈਂਡਿੰਗ ਕੀਤੀ। ਰੋਵਰ ਪ੍ਰਗਿਆਨ ਲੈਂਡਿੰਗ ਦੇ ਕੁਝ ਘੰਟਿਆਂ ਬਾਅਦ ਵਿਕਰਮ ਲੈਂਡਰ ਤੋਂ ਬਾਹਰ ਆ ਗਿਆ। ਇਸ ਤੋਂ ਪਹਿਲਾਂ ਕੋਈ ਵੀ ਦੇਸ਼ ਚੰਦਰਮਾ ਦੇ ਦੱਖਣੀ ਧਰੁਵ 'ਤੇ ਨਹੀਂ ਪਹੁੰਚਿਆ ਸੀ। ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।