ਚੰਦ ਲਈ ਕੱਲ੍ਹ ਉਡਾਣ ਭਰੇਗਾ ਚੰਦਰਯਾਨ-3, ਇੱਥੇ ਦੇਖ ਸਕਦੇ ਹੋ ਇਸ ਦਾ ਸਿੱਧਾ ਪ੍ਰਸਾਰਨ
ਚੰਦਰਯਾਨ-3 14 ਜੁਲਾਈ ਨੂੰ ਦੁਪਹਿਰ 2.35 ਵਜੇ ਚੰਦਰਮਾ ਦੀ ਯਾਤਰਾ ਲਈ ਰਵਾਨਾ ਹੋਵੇਗਾ। ਇਸਰੋ ਇਸ ਦਾ ਸਿੱਧਾ ਪ੍ਰਸਾਰਣ ਕਰੇਗਾ ਤੇ ਤੁਸੀਂ ਵੀ ਇਸ ਰੋਮਾਂਚਕ ਪਲ ਦਾ ਹਿੱਸਾ ਬਣ ਸਕਦੇ ਹੋ।
Chandrayaan-3 launch Live: ਦੇਸ਼ ਦੀ ਵੱਕਾਰੀ ਪੁਲਾੜ ਸੰਸਥਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) 14 ਜੁਲਾਈ ਨੂੰ ਨਵਾਂ ਇਤਿਹਾਸ ਰਚਣ ਲਈ ਤਿਆਰ ਹੈ। ਇਸਰੋ ਚੰਦਰਯਾਨ-3 ਮਿਸ਼ਨ (Chandrayaan-3 mission) ਨੂੰ ਸ਼ੁੱਕਰਵਾਰ ਨੂੰ ਦੁਪਹਿਰ 2.35 ਵਜੇ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰੇਗਾ। ਤੁਸੀਂ ਵੀ ਇਸ ਇਤਿਹਾਸਕ ਪਲ ਨੂੰ ਲਾਈਵ ਦੇਖ ਸਕਦੇ ਹੋ। ਇਸਰੋ ਨੇ ਇਸ ਲਈ ਇੱਕ ਪਲੇਟਫਾਰਮ ਵੀ ਪ੍ਰਦਾਨ ਕਰਵਾਇਆ ਹੈ।
LVM3 M4/Chandrayaan-3 Mission:
— ISRO (@isro) July 12, 2023
Mission Readiness Review is completed.
The board has authorised the launch.
The countdown begins tomorrow.
The launch can be viewed LIVE onhttps://t.co/5wOj8aimkHhttps://t.co/zugXQAY0c0https://t.co/u5b07tA9e5
DD National
from 14:00 Hrs. IST…
ਇੱਥੇ ਆਨਲਾਈਨ ਵੇਖ ਸਕੋਗੇ ਲਾਈਵ
ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ (Chandrayaan-3 mission) ਨੂੰ ਲਾਈਵ ਵੇਖਣ ਲਈ ਤੁਸੀਂ ਅਧਿਕਾਰਤ ਵੈੱਬਸਾਈਟ isro.gov.in 'ਤੇ ਜਾ ਸਕਦੇ ਹੋ। ਇਸਰੋ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਲੋਕ ਸਾਡੇ ਫੇਸਬੁੱਕ ਅਕਾਊਂਟ facebook.com/ISRO 'ਤੇ ਵੀ ਆਨਲਾਈਨ ਈਵੈਂਟ ਲਾਈਵ ਵੇਖ ਸਕਦੇ ਹਨ। ਨਾਲ ਹੀ, ਤੁਸੀਂ ਯੂਟਿਊਬ ਚੈਨਲ ਲਿੰਕ youtube.com/watch?v=q2ueCg9bvvQ 'ਤੇ ਲਾਂਚ ਨੂੰ ਲਾਈਵ ਵੇਖ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਦੁਪਹਿਰ 2 ਵਜੇ ਤੋਂ ਡੀਡੀ ਨੈਸ਼ਨਲ 'ਤੇ ਲਾਈਵ ਟੈਲੀਕਾਸਟ ਵੀ ਵੇਖ ਸਕਦੇ ਹੋ।
ਚੰਦਰਯਾਨ-2 ਮਿਸ਼ਨ ਹੋ ਗਈ ਸੀ ਫੇਲ
ਦੱਸ ਦੇਈਏ ਕਿ ਚੰਦਰਯਾਨ-3 ਮਿਸ਼ਨ ਤੋਂ ਪਹਿਲਾਂ ਚੰਦਰਯਾਨ-2 ਮਿਸ਼ਨ ਸਤੰਬਰ 2019 'ਚ ਚੰਦਰਮਾ ਦੀ ਸਤ੍ਹਾ 'ਤੇ ਕਰੈਸ਼ ਹੋ ਗਿਆ ਸੀ। ਚੰਦਰਯਾਨ-3 ਵਿੱਚ ਇੱਕ ਲੈਂਡਰ ਅਤੇ ਰੋਵਰ ਕੌਂਫਿਗਰੇਸ਼ਨ (lander and rover configuration) ਸ਼ਾਮਲ ਹੈ। ਇਸ ਨੂੰ 100 ਕਿਲੋਮੀਟਰ ਦੀ ਮੂਨ ਆਰਬਿਟ 'ਤੇ ਲਿਜਾਇਆ ਜਾਵੇਗਾ। ਇਸ ਮਿਸ਼ਨ ਦਾ ਮੁੱਖ ਉਦੇਸ਼ ਮਿਸ਼ਨ ਦੇ ਵਿਕਰਮ ਲੈਂਡਰ ਲਈ ਚੰਦਰਮਾ 'ਤੇ ਸੁਰੱਖਿਅਤ ਸਾਫਟ ਲੈਂਡਿੰਗ ਦਿਖਾਉਣਾ ਹੈ। ਜੇ ਇਸਰੋ ਅਜਿਹਾ ਕਰਨ 'ਚ ਸਫਲ ਹੋ ਜਾਂਦਾ ਹੈ ਤਾਂ ਭਾਰਤ ਚੰਦ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਜਿਨ੍ਹਾਂ ਦੇਸ਼ਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ ਉਨ੍ਹਾਂ ਵਿਚ ਅਮਰੀਕਾ, ਰੂਸ ਅਤੇ ਚੀਨ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ