(Source: ECI/ABP News/ABP Majha)
chandrayaan 3: ਜਿਵੇਂ ਹੀ ਚੰਦ ਦੀ ਜ਼ਮੀਨ 'ਤੇ ਲੈਂਡ ਕਰੇਗਾ ਚੰਦਰਯਾਨ-3, ਉਸ ਵੇਲੇ ਕੁਝ ਇਦਾਂ ਦਾ ਹੋਵੇਗਾ ਨਜ਼ਾਰਾ, ਵੇਖੋ ਵੀਡੀਓ
Chandrayaan -3: ਜਿਵੇਂ ਹੀ ਚੰਦਰਯਾਨ-3 ਚੰਦਰਮਾ ਦੀ ਧਰਤੀ 'ਤੇ ਲੈਂਡ ਕਰੇਗਾ। ਉਸ ਤੋਂ ਬਾਅਦ ਉਸਦਾ ਜੀਵਨ ਕਾਲ ਇੱਕ ਚੰਦਰ ਦਿਵਸ ਭਾਵ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਚੰਦਰਯਾਨ-3 ਦਾ ਲੈਂਡਰ ਦੋ ਮੀਟਰ ਲੰਬਾ ਅਤੇ ਦੋ ਮੀਟਰ ਚੌੜਾ ਹੈ।
Chandrayaan -3: ਭਾਰਤ ਦਾ ਚੰਦਰਯਾਨ-3 23 ਅਗਸਤ ਨੂੰ ਸ਼ਾਮ 6:04 ਵਜੇ ਚੰਦਰਮਾ ਦੇ ਦੱਖਣੀ ਧਰੁਵ ਯਾਨੀ ਕਿ 70 ਡਿਗਰੀ ਅਕਸ਼ਾਂਸ਼ ਦੇ ਨੇੜੇ ਦੱਖਣੀ ਧਰੁਵ 'ਤੇ ਉਤਰੇਗਾ। ਹੁਣ ਤੱਕ ਤੁਸੀਂ ਇਸ ਲੈਂਡਿੰਗ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖਬਰਾਂ ਪੜ੍ਹੀਆਂ ਅਤੇ ਦੇਖੀਆਂ ਹੋਣਗੀਆਂ ਪਰ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਸਪੇਸ ਸ਼ਟਲ ਚੰਦਰਮਾ ਦੀ ਜ਼ਮੀਨ ‘ਤੇ ਲੈਂਡ ਕਰਦਾ ਹੈ, ਤਾਂ ਉਸ ਤੋਂ ਤੁਰੰਤ ਬਾਅਦ ਕੀ ਹੁੰਦਾ ਹੈ।
ਅੱਜ ਅਸੀਂ ਤੁਹਾਨੂੰ ਇਸ ਲੇਖ ਵਿਚ ਅਪੋਲੋ 11 ਦੀ ਸਫਲ ਲੈਂਡਿੰਗ ਦੀ ਪੂਰੀ ਵੀਡੀਓ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਚੰਦਰਯਾਨ ਚੰਦਰਮਾ 'ਤੇ ਉਤਰੇਗਾ ਤਾਂ ਉਸ ਸਮੇਂ ਕੀ-ਕੀ ਘਟਨਾਵਾਂ ਵਾਪਰਨਗੀਆਂ।
ਇਹ ਵੀ ਪੜ੍ਹੋ: Big Relief - ਪੱਕੇ ਕੀਤੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਇੱਕ ਹੋਰ ਵੱਡੀ ਰਾਹਤ, ਸਭ ਤੋਂ ਵੱਡੀ ਸਿਰ ਦਰਦ ਹੀ ਕਰ ਦਿੱਤੀ ਦੂਰ
ਚੰਦਰਯਾਨ-3 ਆਪਣੇ ਨਾਲ-ਨਾਲ ਕੀ-ਕੀ ਲੈ ਕੇ ਜਾ ਰਿਹਾ?
ਇਸਰੋ ਵਲੋਂ ਅਧਿਕਾਰਤ ਤੌਰ 'ਤੇ ਦਿੱਤੇ ਗਏ ਵੇਰਵਿਆਂ ਦੇ ਅਨੁਸਾਰ ਚੰਦਰਯਾਨ ਪ੍ਰੋਪਲਸ਼ਨ ਮੋਡਿਊਲ, ਲੈਂਡਰ ਅਤੇ ਰੋਵਰ ਸਮੇਤ ਸੱਤ ਤਰ੍ਹਾਂ ਦੇ ਉਪਕਰਨਾਂ ਨਾਲ ਲੈਸ ਹੈ। ਇਨ੍ਹਾਂ ਵਿੱਚੋਂ ਇੱਕ SHAPE ਹੈ, ਜਿਸ ਦਾ ਮਤਲਬ ਹੈ ਸਪੇਕਟ੍ਰੋ ਪੋਲਰੋਮੇਟ੍ਰੀ ਆਫ ਹੈਬੀਟੇਬਲ ਪਲੇਨੇਟਰੀ ਅਰਥ।
ਇਸ ਪੂਰੇ ਸਪੇਸ ਸ਼ਟਲ ਦਾ ਭਾਰ 3,790 ਕਿਲੋਗ੍ਰਾਮ ਹੈ ਅਤੇ ਇਸ ਦਾ ਮਿਸ਼ਨ ਚੰਦਰਮਾ 'ਤੇ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਇਸ ਦੇ ਰੋਵਰ ਨੂੰ ਸਰਗਰਮ ਕਰਨਾ ਅਤੇ ਉੱਥੇ ਦੀ ਸਤ੍ਹਾ 'ਤੇ ਮੌਜੂਦ ਰਸਾਇਣਾਂ ਦੀ ਜਾਂਚ ਕਰਨਾ, ਉਨ੍ਹਾਂ ਨੂੰ ਸਮਝਣਾ ਅਤੇ ਉਸ ਦੇ ਅੰਦਰ ਦੀਆਂ ਗਤੀਵਿਧੀਆਂ ਦੀ ਵਿਗਿਆਨਕ ਜਾਂਚ ਕਰਨਾ ਹੈ।
ਚੰਦਰਯਾਨ-3 ਧਰਤੀ 'ਤੇ ਚੰਦਰਮਾ ਦੀ ਜਾਣਕਾਰੀ ਕਿਵੇਂ ਭੇਜੇਗਾ?
ਜਿਵੇਂ ਹੀ ਚੰਦਰਯਾਨ-3 ਚੰਦਰਮਾ ਦੀ ਧਰਤੀ 'ਤੇ ਲੈਂਡ ਕਰੇਗਾ। ਉਸ ਤੋਂ ਬਾਅਦ ਉਸਦਾ ਜੀਵਨ ਕਾਲ ਇੱਕ ਚੰਦਰ ਦਿਵਸ ਭਾਵ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਚੰਦਰਯਾਨ-3 ਦਾ ਲੈਂਡਰ ਦੋ ਮੀਟਰ ਲੰਬਾ ਅਤੇ ਦੋ ਮੀਟਰ ਚੌੜਾ ਹੈ। ਉੱਥੇ ਹੀ ਉਸ ਦੀ ਉੱਚਾਈ 116 ਸੈਂਟੀਮੀਟਰ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦਾ ਲੈਂਡਰ ਚੰਦਰਯਾਨ-3 ਦੇ ਸੰਚਾਰ ਵਿੱਚ ਵੱਡੀ ਭੂਮਿਕਾ ਨਿਭਾਏਗਾ। ਰੋਵਰ ਦੇ ਨਾਲ-ਨਾਲ ਇਹ ਬੈਂਗਲੁਰੂ ਨੇੜੇ ਬੇਲਾਲੂ ਵਿਖੇ ਇੰਡੀਅਨ ਡੀਪ ਸਪੇਸ ਨੈੱਟਵਰਕ ਨਾਲ ਵੀ ਸਿੱਧਾ ਸੰਚਾਰ ਹੋਵੇਗਾ।
ਇਹ ਵੀ ਪੜ੍ਹੋ: Education: ਸਰਕਾਰ ਨੇ ਕੀਤਾ ਵੱਡਾ ਐਲਾਨ, ਹੁਣ ਸਾਲ ਵਿੱਚ 2 ਵਾਰ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ! ਫਿਰ ਇਦਾਂ ਆਵੇਗਾ ਨਤੀਜਾ