ਮੋਦੀ ਦੇ ਮੰਤਰੀ ਦਾ ਦਾਅਵਾ- 'ਚਰਕ ਰਿਸ਼ੀ ਨੇ ਕੀਤੀ ਸੀ ਪਰਮਾਣੂੰ ਤੇ ਅਣੂੰ ਦੀ ਖੋਜ'
ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਇੱਕ ਅਜੀਬ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਣੂੰ-ਪਰਮਾਣੂੰ ਦੀ ਖੋਜ ਚਰਕ ਰਿਸ਼ੀ ਦੁਆਰਾ ਕੀਤੀ ਗਈ ਸੀ। ਪੋਖਰਿਆਲ ਨੇ ਇਹ ਦਾਅਵਾ ਆਈਆਈਟੀ ਬੰਬੇ ਵਿਖੇ ਇੱਕ ਪ੍ਰੋਗਰਾਮ ਦੌਰਾਨ ਕੀਤਾ।

ਮੁੰਬਈ: ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਇੱਕ ਅਜੀਬ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਣੂੰ-ਪਰਮਾਣੂੰ ਦੀ ਖੋਜ ਚਰਕ ਰਿਸ਼ੀ ਦੁਆਰਾ ਕੀਤੀ ਗਈ ਸੀ। ਪੋਖਰਿਆਲ ਨੇ ਇਹ ਦਾਅਵਾ ਆਈਆਈਟੀ ਬੰਬੇ ਵਿਖੇ ਇੱਕ ਪ੍ਰੋਗਰਾਮ ਦੌਰਾਨ ਕੀਤਾ। ਹਾਲਾਂਕਿ, ਚਰਕ ਰਿਸ਼ੀ ਨੂੰ ਆਯੁਰਵੈਦਿਕ ਧਰਮ ਗ੍ਰੰਥ ਚਰਕ ਸੰਹਿਤਾ ਲਈ ਜਾਣਿਆ ਜਾਂਦਾ ਹੈ।
ਰਮੇਸ਼ ਪੋਖਰਿਆਲ ਨੇ ਕਿਹਾ, 'ਪਰਮਾਣੂੰਆਂ ਤੇ ਅਣੂੰਆਂ 'ਤੇ ਖੋਜ ਕਿਸ ਨੇ ਕੀਤੀ ਸੀ? ਜਿਸ ਨੇ ਪਰਮਾਣੂੰਆਂ ਤੇ ਅਣੂੰਆਂ 'ਤੇ ਤਲਾਸ਼ ਕੀਤੀ ਤੇ ਉਨ੍ਹਾਂ ਦੀ ਖੋਜ ਕੀਤੀ ਇਹ ਚਰਕ ਰਿਸ਼ੀ ਸਨ।' ਉਨ੍ਹਾਂ ਕਿਹਾ, 'ਚਰਕ ਰਿਸ਼ੀ ਨੂੰ ਆਯੁਰਵੈਦ ਦੀ ਪਰੰਪਰਿਕ ਪ੍ਰਣਾਲੀ ਦੇ ਮੁੱਖ ਯੋਗਦਾਨਕਰਤਾਵਾਂ ਵਿੱਚੋਂ ਇੱਕ ਰੂਪ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਪਰਮਾਣੂੰਆਂ ਤੇ ਅਣੂੰਆਂ ਦੀ ਕੋਜ ਵੀ ਕੀਤੀ ਹੈ।'
ਆਈਆਈਟੀ ਬੰਬੇ ਦੇ 57ਵੇਂ ਡਿਗਰੀ ਵੰਡ ਸਮਾਗਮ ਮੌਕੇ, ਨਿਸ਼ੰਕ ਨੇ ਕਿਹਾ, 'ਨਾਸਾ ਨੇ ਪੁਸ਼ਟੀ ਕੀਤੀ ਹੈ ਕਿ ਜੇ ਚੱਲਣ ਵਾਲੇ ਕੰਪਿਊਟਰ ਅਸਲੀਅਤ ਬਣੇ ਤਾਂ ਇਹ ਸਿਰਫ ਸੰਸਕ੍ਰਿਤ ਦੀ ਨੀਂਹ 'ਤੇ ਹੀ ਆਧਾਰਿਤ ਹੋਏਗਾ। ਸੰਸਕ੍ਰਿਤ ਇੱਕ ਵਿਗਿਆਨਿਕ ਭਾਸ਼ਾ ਹੈ। ਇਹ ਇਕੱਲੀ ਭਾਸ਼ਾ ਹੈ ਜਿੱਥੇ ਸ਼ਬਦਾਂ ਨੂੰ ਠੀਕ ਉਸੇ ਤਰ੍ਹਾਂ ਲਿਖਿਆ ਜਾਂਦਾ ਹੈ ਜਿਸ ਤਰ੍ਹਾਂ ਉਹ ਬੋਲੀ ਜਾਂਦੀ ਹੈ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
