(Source: ECI/ABP News/ABP Majha)
ਪਿਉ ਨੇ ਧੀ ਲਈ ਕਿਰਾਏ 'ਤੇ ਲਿਆ ਜਹਾਜ਼, 180 ਸੀਟਾਂ ਵਾਲੇ ਜਹਾਜ਼ 'ਚ ਚਾਰ ਜਣੇ ਪਹੁੰਚੇ ਦਿੱਲੀ
ਪਿਛਲੇ ਦੋ ਮਹੀਨਿਆਂ ਤੋਂ ਕਰੋਨਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਕਾਰਨ ਉਸ ਦੀ ਧੀ ਤੇ ਪਰਿਵਾਰ ਭੋਪਾਲ’ ਚ ਫਸੇ ਸਨ। ਜਹਾਜ਼ ਸੋਮਵਾਰ ਨੂੰ ਕਰੂ ਮੈਂਬਰਾਂ ਨਾਲ ਦਿੱਲੀ ਤੋਂ ਭੋਪਾਲ ਆਇਆ ਅਤੇ ਸਿਰਫ ਚਾਰ ਯਾਤਰੀਆਂ ਨਾਲ ਵਾਪਸ ਦਿੱਲੀ ਪਹੁੰਚਿਆ।
ਨਵੀਂ ਦਿੱਲੀ: ਭੋਪਾਲ ਦੇ ਹਵਾਈ ਅੱਡੇ ਤੋਂ 180 ਸੀਟਾਂ ਵਾਲਾ A320 ਜਹਾਜ਼ ਸਿਰਫ਼ ਚਾਰ ਲੋਕਾਂ ਨੂੰ ਲੈਕੇ ਉੱਡਿਆ। ਭੋਪਾਲ ਦੇ ਇਕ ਕਾਰੋਬਾਰੀ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੀ ਧੀ, ਉਸ ਦੇ ਦੋ ਬੱਚਿਆਂ ਤੇ ਨੌਕਰਾਣੀ ਨੂੰ 180 ਸੀਟਾਂ ਵਾਲਾ A320 ਜਹਾਜ਼ ਰਾਹੀਂ ਨਵੀਂ ਦਿੱਲੀ ਭੇਜਿਆ ਹੈ। ਉਸ ਨੇ ਇਹ ਜਹਾਜ਼ ਕਿਰਾਏ ’ਤੇ ਲਿਆ ਸੀ।
ਪਿਛਲੇ ਦੋ ਮਹੀਨਿਆਂ ਤੋਂ ਕਰੋਨਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਕਾਰਨ ਉਸ ਦੀ ਧੀ ਤੇ ਪਰਿਵਾਰ ਭੋਪਾਲ’ ਚ ਫਸੇ ਸਨ। ਜਹਾਜ਼ ਸੋਮਵਾਰ ਨੂੰ ਕਰੂ ਮੈਂਬਰਾਂ ਨਾਲ ਦਿੱਲੀ ਤੋਂ ਭੋਪਾਲ ਆਇਆ ਅਤੇ ਸਿਰਫ ਚਾਰ ਯਾਤਰੀਆਂ ਨਾਲ ਵਾਪਸ ਦਿੱਲੀ ਪਹੁੰਚਿਆ। ਸਵੇਰ ਸਾਢੇ 11 ਵਜੇ ਜਹਾਜ਼ ਭੋਪਾਲ ਹਵਾਈ ਅੱਡੇ 'ਤੇ ਪਹੁੰਚਿਆ ਤੇ ਦੁਪਹਿਰ 12ਵਜ ਕੇ 55 ਮਿੰਟ ਤੇ ਵਾਪਸ ਦਿੱਲੀ ਪਹੁੰਚ ਗਿਆ।
ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ
ਦੱਸਿਆ ਜਾਂਦਾ ਹੈ ਕਿ A320 ਦੀ ਇਕ ਘੰਟੇ ਦੀ ਕੀਮਤ ਚਾਰ ਤੋਂ ਪੰਜ ਲੱਖ ਰੁਪਏ ਹੈ। ਪਰ ਇਸ ਬਾਪ ਨੇ ਆਪਣੀ ਧੀ ਦੀ ਸੁਰੱਖਿਆ ਲਈ ਜਹਾਜ਼ ਕਿਰਾਏ 'ਤੇ ਲੈਕੇ ਉਸ ਨੂੰ ਉਸ ਦੇ ਘਰ ਪਹੁੰਚਾਇਆ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ