ਚੀਨ ਨੇ ਲਸ਼ਕਰ ਅੱਤਵਾਦੀ ਸਾਜਿਦ ਮੀਰ ਨੂੰ ਬਚਾਇਆ, ਭਾਰਤ-US ਵਲੋਂ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ‘ਤੇ ਲਾਇਆ ਵੀਟੋ
Terrorist Sajid Mir: ਚੀਨ ਨੇ 26/11 ਦੇ ਹਮਲੇ 'ਚ ਲੋੜੀਂਦੇ ਲਸ਼ਕਰ ਦੇ ਅੱਤਵਾਦੀ ਸਾਜਿਦ ਮੀਰ ਨੂੰ ਸੰਯੁਕਤ ਰਾਸ਼ਟਰ 'ਚ ਗਲੋਬਲ ਟੈਰੇਰਿਸਟ ਦੀ ਲਿਸਟ 'ਚ ਪਾਉਣ ਦੇ ਪ੍ਰਸਤਾਵ 'ਤੇ ਰੋਕ ਲਗਾ ਦਿੱਤੀ ਹੈ।
China On Terrorist Sajid Mir: ਅੱਤਵਾਦ ਨੂੰ ਲੈ ਕੇ ਚੀਨ (China) ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਬੇਨਕਾਬ ਹੋਇਆ ਹੈ। ਚੀਨ ਨੇ ਲਸ਼ਕਰ-ਏ-ਤੋਇਬਾ (LeT) ਦੇ ਅੱਤਵਾਦੀ ਸਾਜਿਦ ਮੀਰ ਨੂੰ ਸੰਯੁਕਤ ਰਾਸ਼ਟਰ 'ਚ ਗਲੋਬਲ ਅੱਤਵਾਦੀ ਦੇ ਰੂਪ 'ਚ ਸੂਚੀਬੱਧ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਅਮਰੀਕਾ ਨੇ ਸਾਜਿਦ ਮੀਰ 'ਤੇ 5 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ।
ਪਿਛਲੇ ਸਾਲ ਸਤੰਬਰ 'ਚ ਚੀਨ ਨੇ ਮੀਰ ਨੂੰ ਸੰਯੁਕਤ ਰਾਸ਼ਟਰ 'ਚ ਨਾਮਜ਼ਦ ਕਰਨ ਦੇ ਪ੍ਰਸਤਾਵ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਚੀਨ ਨੇ ਇਸ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਚੀਨ ਪਹਿਲਾਂ ਵੀ ਕਈ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀ ਕਮੇਟੀ ਦੇ ਤਹਿਤ ਪਾਕਿਸਤਾਨ ਸਥਿਤ ਅੱਤਵਾਦੀਆਂ ਨੂੰ ਬਲੈਕਲਿਸਟ ਕਰਨ ਦੇ ਪ੍ਰਸਤਾਵ ਨੂੰ ਰੋਕਦਾ ਰਿਹਾ ਹੈ।
ਮੁੰਬਈ ਹਮਲੇ ਦਾ ਦੋਸ਼ੀ ਹੈ ਸਾਜਿਦ ਮੀਰ
ਅੱਤਵਾਦੀ ਸਾਜਿਦ ਮੀਰ 26/11 ਮੁੰਬਈ ਹਮਲਿਆਂ 'ਚ ਲੋੜੀਂਦਾ ਹੈ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਨੇ 2008 'ਚ ਅੱਤਵਾਦੀਆਂ ਨੂੰ ਮੁੰਬਈ ਭੇਜ ਕੇ ਇਹ ਹਮਲੇ ਕੀਤੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਹੋਟਲ, ਹਸਪਤਾਲ, ਕੈਫੇ, ਰੇਲਵੇ ਸਟੇਸ਼ਨ ਸਮੇਤ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਵਿੱਚ 170 ਤੋਂ ਵੱਧ ਲੋਕ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਵਿੱਚ ਛੇ ਅਮਰੀਕੀ ਵੀ ਮਾਰੇ ਗਏ ਸਨ।
ਇਹ ਵੀ ਪੜ੍ਹੋ: Asia's Richest 2023 : ਮੁਕੇਸ਼ ਅੰਬਾਨੀ ਪਹਿਲੇ ਅਤੇ ਗੌਤਮ ਅਡਾਨੀ ਤੀਜੇ ਤਾਂ ਨੰਬਰ 2 'ਤੇ ਕੌਣ ਹੈ? ਜਾਣੋ ਇਸ ਅਰਬਪਤੀ ਬਾਰੇ
ਅੱਤਵਾਦੀ ਮੀਰ ਕਥਿਤ ਤੌਰ 'ਤੇ ਹਮਲਿਆਂ ਦਾ ਮੁੱਖ ਯੋਜਨਾਕਾਰ ਸੀ। ਉਸ ਨੇ ਹਮਲਿਆਂ ਦੌਰਾਨ ਅੱਤਵਾਦੀਆਂ ਨੂੰ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਸਾਜਿਦ ਮੀਰ ਨੇ 2008 ਤੋਂ 2009 ਦਰਮਿਆਨ ਡੈਨਮਾਰਕ 'ਚ ਇਕ ਨਿਊਜ਼ ਪੇਪਰ ਦੇ ਕਰਮਚਾਰੀਆਂ 'ਤੇ ਕਥਿਤ ਤੌਰ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ।
ਅਮਰੀਕਾ ਨੇ ਜਾਰੀ ਕੀਤਾ ਸੀ ਗ੍ਰਿਫਤਾਰੀ ਵਾਰੰਟ
21 ਅਪ੍ਰੈਲ 2011 ਨੂੰ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਸਮੇਤ ਕਈ ਅਦਾਲਤਾਂ ਨੇ ਮੀਰ 'ਤੇ ਦੋਸ਼ ਆਇਦ ਕੀਤੇ। ਉਸ 'ਤੇ ਵਿਦੇਸ਼ੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅੱਤਵਾਦੀਆਂ ਦੀ ਮਦਦ ਕਰਨ ਸੰਯੁਕਤ ਰਾਜ ਤੋਂ ਬਾਹਰ ਇੱਕ ਨਾਗਰਿਕ ਦੀ ਹੱਤਿਆ ਕਰਨ ਅਤੇ ਜਨਤਕ ਥਾਵਾਂ 'ਤੇ ਬੰਬਾਰੀ ਕਰਨ ਦਾ ਦੋਸ਼ ਸੀ। ਅਮਰੀਕਾ ਨੇ 22 ਅਪ੍ਰੈਲ 2011 ਨੂੰ ਮੀਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: ਇੰਡੀਗੋ ਤੋਂ ਬਾਅਦ ਏਅਰ ਇੰਡੀਆ ਨੇ 470 ਨਵੇਂ ਜਹਾਜ਼ ਖਰੀਦਣ ਲਈ ਏਅਰਬੱਸ-ਬੋਇੰਗ ਨਾਲ ਕੀਤਾ ਸਮਝੌਤਾ