ਪੜਚੋਲ ਕਰੋ
Advertisement
(Source: ECI/ABP News/ABP Majha)
ਸਰਹੱਦ 'ਤੇ ਫੌਜਾਂ ਗਰਮ, ਸਰਕਾਰਾਂ ਨਰਮ, ਚੀਨ ਵੀ ਨਹੀਂ ਚਾਹੁੰਦਾ ਜੰਗ
ਸਰਹੱਦ 'ਤੇ ਭਾਰਤ ਕਾਫੀ ਸਮੇਂ ਤੋਂ ਸਰਗਰਮ ਹੈ। ਭਾਰਤ ਨੇ ਆਪਣੇ ਇਲਾਕੇ ਵਿੱਚ ਸੜਕਾਂ ਦਾ ਨਿਰਮਾਣ ਵੀ ਕਰ ਲਿਆ ਹੈ, ਜਿਸ ਨਾਲ ਚੀਨ ਦੀ ਨੀਂਦ ਹਰਾਮ ਹੋਈ ਪਈ ਹੈ ਅਤੇ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਖਹਿਬਾਜ਼ੀ ਵੀ ਹੋ ਚੁੱਕੀ ਹੈ।
ਨਵੀਂ ਦਿੱਲੀ: ਬੇਸ਼ੱਕ ਸਰਹੱਦ 'ਤੇ ਭਾਰਤ ਤੇ ਚੀਨ ਦੀਆਂ ਫੌਜਾਂ ਤੋਪਾਂ ਬੀੜ ਰਹੀਆਂ ਹਨ ਪਰ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦੇ ਤੇਵਰ ਬੜੇ ਨਰਮ ਹਨ। ਸਰਹੱਦੀ ਵਿਵਾਦ ਦੌਰਾਨ ਹੁਣ ਚੀਨ ਦਾ ਰਵੱਈਆ ਨਰਮੀ ਵਾਲਾ ਹੈ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਹਵਾਲੇ ਤੋਂ ਖ਼ਬਰ ਹੈ ਕਿ ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਐਲਏਸੀ ਤੇ ਭਾਰਤ ਤੇ ਚੀਨ ਵਿਚਾਲੇ ਸਥਿਤੀ ਕੰਟਰੋਲ ਵਿੱਚ ਹੈ। ਦੋਵੇਂ ਹੀ ਪੱਖ ਸਿਆਸੀ ਤੇ ਫੌਜੀ ਪੱਧਰ ਤੇ ਗੱਲ ਕਰ ਰਹੇ ਹਨ। ਭਾਰਤ ਵੱਲੋਂ ਵੀ ਅਜੇ ਤੱਕ ਕੋਈ ਤਿੱਖਾ ਪ੍ਰਤੀਕਰਮ ਨਹੀਂ ਆਇਆ।
ਚੀਨ ਮੁਤਾਬਕ ਮਸਲਾ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ। ਹਾਲ ਹੀ 'ਚ ਸਰਹੱਦ ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਾ ਆਹਮਣਾ ਸਾਹਮਣਾ ਹੋਇਆ ਸੀ। ਸਰਹੱਦ ਤੇ ਚੀਨ ਨੇ ਜਦੋਂ ਵੀ ਆਕੜ ਦਿਖਾਉਣ ਦੀ ਕੋਸ਼ਿਸ਼ ਕੀਤੀ, ਭਾਰਤ ਵੱਲੋਂ ਇਸ ਦਾ ਕਰਾਰ ਜਵਾਬ ਦਿੱਤਾ ਗਿਆ। ਸਰਹੱਦ 'ਤੇ ਭਾਰਤ ਕਾਫੀ ਸਮੇਂ ਤੋਂ ਸਰਗਰਮ ਹੈ। ਭਾਰਤ ਨੇ ਆਪਣੇ ਇਲਾਕੇ ਵਿੱਚ ਸੜਕਾਂ ਦਾ ਨਿਰਮਾਣ ਵੀ ਕਰ ਲਿਆ ਹੈ, ਜਿਸ ਨਾਲ ਚੀਨ ਦੀ ਨੀਂਦ ਹਰਾਮ ਹੋਈ ਪਈ ਹੈ ਅਤੇ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਖਹਿਬਾਜ਼ੀ ਵੀ ਹੋ ਚੁੱਕੀ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫ਼ੌਜ ਨੂੰ ਇਹ ਵੀ ਕਿਹਾ ਸੀ ਕਿ ਉਹ ਬੁਰੇ ਤੋਂ ਬੁਰੇ ਹਾਲਾਤ ਦੀ ਕਲਪਨਾ ਕਰ, ਉਸ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਅਤੇ ਜੰਗ ਲਈ ਆਪਣੀਆਂ ਤਿਆਰੀਆਂ ਪੂਰੀਆਂ ਰੱਖੇ। ਪਰ ਭਾਰਤ ਦੀ ਪ੍ਰਤੀਕਿਰਿਆ ਮਗਰੋਂ ਹੁਣ ਚੀਨ ਵੀ ਨਰਮ ਪੈ ਗਿਆ ਹੈ ਤੇ ਉਹ ਗੱਲਬਾਤ ਰਾਹੀਂ ਇਸ ਮੁੱਦੇ ਦੇ ਹੱਲ ਲਈ ਸਹਿਮਤ ਹੋ ਗਿਆ ਹੈ।
ਇਹ ਵੀ ਪੜ੍ਹੋ:
- ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ
- ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ
- ਫੋਨ 'ਤੇ ਕੱਢੀ ਜਾਤੀਸੂਚਕ ਭੜਾਸ ਜੁਰਮ ਨਹੀਂ, ਹਾਈਕੋਰਟ ਨੇ ਕੀਤਾ ਸਪਸ਼ਟ
- ਅਮਰੀਕਾ ਦੇ ਵਿਗੜੇ ਹਾਲਾਤ, ਭਿਆਨਕ ਹਿੰਸਾ ਮਗਰੋਂ 40 ਸ਼ਹਿਰਾਂ 'ਚ ਕਰਫਿਊ
- ਲੌਕਡਾਊਨ ਦੇ ਭਿਆਨਕ ਸਿੱਟੇ ਆਏ ਸਾਹਮਣੇ, 122 ਮਿਲੀਅਨ ਭਾਰਤੀਆਂ ਦੀ ਗਈ ਨੌਕਰੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement