ਪੜਚੋਲ ਕਰੋ
Advertisement
ਝੜਪ ਮਗਰੋਂ ਚੀਨੀ ਫੌਜਾਂ ਨੇ ਖਿੱਚੀਆਂ ਤਿਆਰੀਆਂ, ਭਾਰਤੀ ਫਿਲਮਾਂ 'ਤੇ ਪਾਬੰਦੀ, ਭਾਰਤ-ਅਮਰੀਕਾ ਸਬੰਧਾਂ ਨੂੰ ਵੀ ਖ਼ਤਰਾ
ਚੀਨ-ਭਾਰਤ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਚੀਨ ਦਾ ਅਧਿਕਾਰਤ ਅਖਬਾਰ ਗਲੋਬਲ ਟਾਈਮਜ਼ ਸੋਸ਼ਲ ਮੀਡੀਆ ‘ਤੇ ਭਾਰਤ ਨੂੰ ਗੁੰਮਰਾਹ ਕਰਨ ਦੇ ਪੈਂਤੜੇ ਚਲ ਰਿਹਾ ਹੈ।
ਨਵੀਂ ਦਿੱਲੀ: ਪਿਛਲੇ ਤਿੰਨ ਦਿਨਾਂ ਤੋਂ Global Times ਲਗਾਤਾਰ ਭਾਰਤ ਬਾਰੇ ਟਵੀਟ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਨੀ ਫੌਜ (Chinese military) ਦੀਆਂ ਤਿਆਰੀਆਂ ਤੇ ਮੂਵਮੈਂਟਸ, ਭਾਰਤ-ਚੀਨ ਵਪਾਰ (Indo-China trade), ਭਾਰਤ-ਅਮਰੀਕਾ ਸਬੰਧਾਂ (Indo-US relations,) ਅਤੇ ਭਾਰਤ ਵਿਚ ਚੀਨੀ ਸਮਾਨ ਵਿਰੁੱਧ ਵਿਰੋਧ ਨਾਲ ਸਬੰਧਤ ਹਨ।
ਗਲੋਬਲ ਟਾਈਮਜ਼ ਦਾ ਟਵੀਟ:
ਗਲੋਬਲ ਟਾਈਮਜ਼ ਨੇ ਚੀਨੀ ਫੌਜ ਦੀਆਂ ਤਿਆਰੀਆਂ ਅਤੇ ਇਸ ਦੀਆਂ ਫੌਜੀ ਅਭਿਆਸਾਂ ਬਾਰੇ ਕਈ ਲਗਾਤਾਰ ਟਵੀਟ ਕੀਤੇ ਹਨ। ਗਲੋਬਲ ਟਾਈਮਜ਼ ਨੇ ਵੀਰਵਾਰ ਨੂੰ ਲਿਖਿਆ ਕਿ ਚੀਨੀ ਫੌਜ ਨੇ ਤਣਾਅ (china-India tensions) ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੀਨ ਦੀ ਕੇਂਦਰੀ ਕਮਿਊਨਿਸਟ ਪਾਰਟੀ ਦੇ ਸੱਕਤਰ-ਜਨਰਲ ਅਤੇ ਕੇਂਦਰੀ ਸੈਨਿਕ ਕਮਿਸ਼ਨ ਦੇ ਚੇਅਰਮੈਨ ਨੇ ਵੀ ਸੈਨਾ ਨੂੰ ਰਣਨੀਤਕ ਪ੍ਰਬੰਧਨ ਵਿਚ ਸਿਖਲਾਈ 'ਤੇ ਜ਼ੋਰ ਦੇਣ ਦੇ ਨਿਰਦੇਸ਼ ਦਿੱਤੇ ਹਨ।
ਗਲੋਬਲ ਟਾਈਮਜ਼ ਨੇ ਲਿਖਿਆ ਕਿ ਚੀਨ ਨੇ ਤਿੱਬਤ ਵਿਚ ਪੰਜ ਨਵੇਂ ਸੈਨਿਕ ਇਕਾਈਆਂ ਸਥਾਪਿਤ ਕੀਤੀਆਂ ਹਨ। ਜਿਸ ਵਿੱਚ ਸੰਚਾਰ, ਪਹਾੜ ਯਾਤਰਾ, ਮੁਹਿੰਮਾਂ, ਬਚਾਅ ਅਤੇ ਖੇਤਰੀ ਲੜਾਈ ਕਲੱਬ ਸ਼ਾਮਲ ਹਨ। ਚੀਨੀ ਫੌਜ ਨੇ ਤਿੱਬਤ ਦੀ ਦੱਖਣ-ਪੱਛਮੀ ਸਰਹੱਦ ਦੇ ਨਾਲ ਮਿਲਟਰੀ ਅਭਿਆਸਾਂ ਤੇਜ਼ ਕਰ ਦਿੱਤੀਆਂ ਹਨ। ਉੱਤਰ ਪੱਛਮੀ ਚੀਨ ਦੀ ਸਰਹੱਦ ਦੇ ਨਾਲ ਫੌਜ ਬ੍ਰਿਗੇਡ ਵੀ ਤਾਇਨਾਤ ਕੀਤੀ ਗਈ ਹੈ। ਭਾਰਤ ਨਾਲ ਟਕਰਾਅ ਨੂੰ ਧਿਆਨ ਵਿਚ ਰੱਖਦਿਆਂ ਪੈਰਾਸ਼ੂਟ ਨਾਈਟ ਟੀਮ ਨੂੰ ਵੀ ਮੋਰਚੇ 'ਤੇ ਲਾਇਆ ਗਿਆ ਹੈ। ਗਲੋਬਲ ਟਾਈਮਜ਼ ਨੇ ਵੀਰਵਾਰ ਨੂੰ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਚੀਨ ਦੀ ਸੈਨਾ ਨੇ ਲੜਾਈ ਦੀ ਸਮਰੱਥਾ ਵਧਾਉਣ ਲਈ ਹਾਲ ਹੀ ਵਿਚ ਨਵੀਂ ਪਹੀਏ ਵਾਲੀਆਂ ਟੈਂਕਾਂ ਹਾਸਲ ਕੀਤੀਆਂ ਹਨ।
ਗਲੋਬਲ ਟਾਈਮਜ਼ ਨੇ ਅੱਗੇ ਲਿਖਿਆ ਕਿ ਅਮਰੀਕਾ ਭਾਰਤ ਨੂੰ ਇੰਡੋ-ਪ੍ਰਸ਼ਾਂਤ ਦੀ ਰਣਨੀਤੀ ਦਾ ਇੱਕ ਵੱਡਾ ਹਿੱਸਾ ਮੰਨਦਾ ਹੈ, ਪਰ ਨਵੀਂ ਦਿੱਲੀ ਦੀ ਰਣਨੀਤੀ “ਅਮਰੀਕਾ ਫਸਟ” ਨੀਤੀ ਦੇ ਉਲਟ ਹੈ। ਦਰਅਸਲ, ਅਮਰੀਕਾ ਇਹ ਭੁਲੇਖਾ ਪੈਦਾ ਕਰਨਾ ਚਾਹੁੰਦਾ ਹੈ ਕਿ ਭਾਰਤ ਨੂੰ ਪੱਛਮੀ ਦੇਸ਼ਾਂ ਦਾ ਸਮਰਥਨ ਹਾਸਲ ਹੈ। ਭਾਰਤ ਵਿਚ ਕੁਝ ਅਜਿਹੀਆਂ ਤਾਕਤਾਂ ਹਨ ਜੋ ਚੀਨ ਨਾਲ ਟਕਰਾਅ ਭੜਕਾ ਰਹੀਆਂ ਹਨ।
ਇਹ ਵੀ ਪੜ੍ਹੋ:
ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ
ਗਲੋਬਲ ਟਾਈਮਜ਼ ਨੇ ਇਹ ਵੀ ਲਿਖਿਆ ਹੈ ਕਿ ਚੀਨ ਦਾ ਮੀਡੀਆ ਸੰਜਮਿਤ ਹੈ, ਪਰ ਭਾਰਤ ਦਾ ਮੀਡੀਆ ਚੀਨ ਬਾਰੇ ਅਫਵਾਹਾਂ ਫੈਲਾਉਣ ਵਿਚ ਰੁੱਝਿਆ ਹੋਇਆ ਹੈ। ਇਹ ਹੋ ਸਕਦਾ ਹੈ ਕਿ ਪੱਛਮੀ ਮੀਡੀਆ ਚੀਨ ਨੂੰ ਬਦਨਾਮ ਕਰਨ ਦੀ ਚਾਲ ਹੈ। ਚੀਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਹੱਦ 'ਤੇ ਤਣਾਅ ਦੇ ਸਬੰਧ ਵਿਚ ਟਵਿੱਟਰ 'ਤੇ ਰੋਕ ਲਗਾਉਣ।
ਗਲੋਬਲ ਟਾਈਮਜ਼ ਦਾ ਟਵੀਟ:
ਉਧਰ ਮਾਹਰਾਂ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿਚ 20 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। ਇੱਕ ਹੋਰ ਟਵੀਟ ਵਿਚ ਗਲੋਬਲ ਟਾਈਮਜ਼ ਨੇ ਲਿਖਿਆ ਕਿ ਭਾਰਤ ਨੇ ਕੋਰੋਨਵਾਇਰਸ ਦੀ ਰੋਕਥਾਮ ਲਈ ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਤੋਂ 750 ਮਿਲੀਅਨ ਡਾਲਰ ਦਾ ਕਰਜ਼ਾ ਲਿਆ। ਚੀਨ-ਭਾਰਤ ਸਰਹੱਦ 'ਤੇ ਤਣਾਅ ਦੇ ਬਾਵਜੂਦ ਭਾਰਤ 'ਤੇ 1.25 ਬਿਲੀਅਨ ਡਾਲਰ ਦਾ ਕਰਜ਼ਾ ਹੋ ਗਿਆ ਹੈ।
ਇਹ ਵੀ ਪੜ੍ਹੋ:
ਚੀਨ ਦੀ ਖਤਰਨਾਕ ਖੇਡ! ਭਾਰਤ ਵਿਰੁੱਧ ਪਾਕਿ ਤੇ ਨੇਪਾਲ ਵਾਲੇ ਪਾਸਿਓਂ ਮੋਰਚਾ ਖੋਲ੍ਹਣ ਦੀ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਦੇ ਨਾਲ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਜੇ ਸੋਸ਼ਲ ਮੀਡੀਆ 'ਤੇ ਚੀਨੀ ਚੀਜ਼ਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਤਾਂ ਚੀਨ ਵਿਚ ਭਾਰਤੀ ਫਿਲਮਾਂ ਦੇ ਵਿਰੋਧ ‘ਚ ਕਦਮ ਚੁੱਕੇ ਜਾ ਸਕਦੇ ਹਨ। ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਜੇ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੀ ਸਥਿਤੀ ਸਧਾਰਣ ਨਹੀਂ ਰਹੀ ਤਾਂ ਇਸਦਾ ਅਸਰ ਦੋਵਾਂ ਦੇਸ਼ਾਂ ਦੇ ਵਪਾਰ ‘ਤੇ ਵੀ ਪਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement