Central Force 'ਚ ਨਿਕਲੀਆਂ ਭਰਤੀਆਂ, 12ਵੀਂ ਪਾਸ ਨੌਜਵਾਨਾਂ ਲਈ ਮੌਕਾ, ਤਨਖਾਹ 80 ਹਜ਼ਾਰ ਤੋਂ ਵੱਧ
CISF Recruitment 2023 -
12ਵੀਂ ਪਾਸ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਯਾਨੀ CISF ਨੇ ਹੇਡ ਕਾਂਸਟਬਲ ਰੈਂਕ ਦੀ ਭਰਤੀ ਲਈ ਐਪਲੀਕੇਸ਼ਨ ਮੰਗੇ ਹਨ। ਚਾਹਵਾਨ ਨੌਜਵਾਨ ਸੀਆਈਐਸਐਫ ਦੀ ਅਧਿਕਾਰੀ ਵੈੱਬਸਾਈਟ cisfrectt.cisf.gov.in 'ਤੇ ਜਾ ਕੇ 28 ਨਵੰਬਰ ਤੱਕ ਨੂੰ ਆਨਲਾਈਨ ਫਾਰਮ ਭਰ ਸਕਦੇ ਹਨ। CISF ਨੇ ਇਹ ਅਰਜ਼ੀ ਦੀ ਪ੍ਰਕਿਰਿਆ 30 ਅਕਤੂਬਰ 2023 ਤੋਂ ਜਾਰੀ ਕੀਤੀ ਹੈ।
ਧਿਆਨ ਰਹੇ ਕਿ ਇਹ ਭਰਤੀ ਖੇਡ ਕੋਟੇ ਤਹਿਤ ਕੀਤੀ ਗਈ ਹੈ। ਹੈੱਡ ਕਾਂਸਟੇਬਲ ਦੀਆਂ ਕੁੱਲ 215 ਖਾਲੀ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੂੰ ਪੜ੍ਹ ਸਕਦੇ ਹਨ ਅਤੇ ਨਿਰਧਾਰਤ ਆਖਰੀ ਮਿਤੀ 'ਤੇ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦਾ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਅਥਲੈਟਿਕਸ, ਬਾਕਸਿੰਗ, ਬਾਸਕਟਬਾਲ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਹਾਕੀ, ਸ਼ੂਟਿੰਗ, ਤੈਰਾਕੀ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਤਾਈਕਵਾਂਡੋ ਅਤੇ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਕੋਲ ਰਾਜ ਪੱਧਰੀ ਜਾਂ ਰਾਸ਼ਟਰੀ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਯੋਗਤਾ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ, ਉਮੀਦਵਾਰ ਜਾਰੀ ਕੀਤੀ ਭਰਤੀ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹਨ।
ਉਮਰ ਸੀਮਾ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬਿਨੈਕਾਰਾਂ ਦੀ ਉਮਰ ਦੀ ਗਣਨਾ 1 ਅਗਸਤ, 2023 ਤੋਂ ਕੀਤੀ ਜਾਵੇਗੀ। ਜਦੋਂ ਕਿ ਵੱਧ ਤੋਂ ਵੱਧ ਉਮਰ ਸੀਮਾ ਵਿੱਚ, ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਦਿੱਤੀ ਗਈ ਹੈ ਅਤੇ ਐਸਸੀ ਅਤੇ ਐਸਟੀ ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।
ਐਪਲੀਕੇਸ਼ਨ ਫੀਸ
ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 100 ਰੁਪਏ ਰੱਖੀ ਗਈ ਹੈ। ਜਦੋਂ ਕਿ SC ਅਤੇ ST ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਗਈ ਹੈ। ਐਪਲੀਕੇਸ਼ਨ ਫੀਸ ਆਨਲਾਈਨ ਅਦਾ ਕਰਨੀ ਪਵੇਗੀ।
ਆਨਲਾਈਨ ਫਾਰਮ ਭਰਨ ਦੀ ਪ੍ਰਕੀਰਿਆ
CISF ਦੀ ਅਧਿਕਾਰਤ ਵੈੱਬਸਾਈਟ cisfrectt.cisf.gov.in 'ਤੇ ਜਾਓ।
ਹੋਮ ਪੇਜ 'ਤੇ ਦਿੱਤੇ ਗਏ ਲੌਗਇਨ 'ਤੇ ਮੇਲ ਆਈਡੀ ਅਤੇ ਫ਼ੋਨ ਨੰਬਰ ਦਰਜ ਕਰਕੇ ਰਜਿਸਟਰ ਕਰੋ।
ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
ਚੋਣ ਪ੍ਰਕਿਰਿਆ
ਹੈੱਡ ਕਾਂਸਟੇਬਲ ਦੇ ਅਹੁਦੇ ਲਈ ਬਿਨੈਕਾਰਾਂ ਦੀ ਚੋਣ ਟ੍ਰਾਇਲ ਟੈਸਟ, ਪੀਈਟੀ, ਮੈਡੀਕਲ ਜਾਂਚ ਆਦਿ ਦੀ ਪ੍ਰਕਿਰਿਆ ਦੁਆਰਾ ਕੀਤੀ ਜਾਵੇਗੀ।