ਪੜਚੋਲ ਕਰੋ

Citizenship Amendment Act: CAA ਲਾਗੂ ਹੋਣ 'ਤੇ ਕੀ ਕੁਝ ਬਦਲੇਗਾ? ਇੱਥੇ ਕਾਨੂੰਨ ਬਾਰੇ ਜਾਣੋ ਹਰੇਕ ਗੱਲ

Citizenship Amendment Act: ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਗੁਆਂਢੀ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਭਾਰਤੀ ਨਾਗਰਿਕਤਾ ਹਾਸਲ ਕਰਨਾ ਸੌਖਾ ਹੋ ਜਾਵੇਗਾ। ਪਹਿਲਾਂ ਭਾਰਤੀ ਨਾਗਰਿਕਤਾ ਲਈ ਸ਼ਰਤਾਂ ਸਖ਼ਤ ਸਨ।

Citizenship Amendment Act: ਨਾਗਰਿਕਤਾ ਸੋਧ ਕਾਨੂੰਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਹ ਕਾਨੂੰਨ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ। ਹੁਣ ਆਖਰਕਾਰ ਭਾਰਤ ਵਿੱਚ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ।

ਭਾਰਤ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਇਹ ਕਾਨੂੰਨ ਲਾਗੂ ਹੋ ਗਿਆ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਭਾਰਤੀ ਨਾਗਰਿਕਤਾ ਹਾਸਲ ਕਰਨਾ ਬਹੁਤ ਆਸਾਨ ਹੋ ਗਿਆ ਹੈ। ਹੁਣ ਤੱਕ ਭਾਰਤੀ ਨਾਗਰਿਕਤਾ ਹਾਸਲ ਕਰਨ ਦੀਆਂ ਸ਼ਰਤਾਂ ਕਾਫੀ ਔਖੀਆਂ ਸਨ।

ਕੀ ਹੈ ਵਿਵਾਦ?

ਨਾਗਰਿਕਤਾ ਸੋਧ ਕਾਨੂੰਨ ਵਿੱਚ ਭਾਰਤ ਦੇ ਗੁਆਂਢੀ ਦੇਸ਼ਾਂ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਉਨ੍ਹਾਂ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ, ਜਿਨ੍ਹਾਂ ਨੂੰ ਧਰਮ ਦੇ ਆਧਾਰ 'ਤੇ ਪ੍ਰੇਸ਼ਾਨ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਹਿੰਦੂ, ਸਿੱਖ, ਜੈਨ, ਈਸਾਈ, ਬੋਧੀ ਅਤੇ ਪਾਰਸੀ ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਇਸ ਕਾਨੂੰਨ ਵਿੱਚ ਮੁਸਲਮਾਨਾਂ ਦਾ ਜ਼ਿਕਰ ਨਾ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਕਾਰਨ ਸਰਕਾਰ 'ਤੇ ਧਾਰਮਿਕ ਵਿਤਕਰੇ ਦੇ ਦੋਸ਼ ਵੀ ਲੱਗੇ ਹਨ।

NRC ਨਾਲ ਜੋੜ ਰਹੇ ਲੋਕ

ਇਸ ਕਾਨੂੰਨ ਨੂੰ NRC ਨਾਲ ਜੋੜਿਆ ਜਾ ਰਿਹਾ ਹੈ। ਇਸ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ NRC ਰਾਹੀਂ ਲੋਕਾਂ ਤੋਂ ਭਾਰਤੀ ਨਾਗਰਿਕਤਾ ਖੋਹ ਲਈ ਜਾਵੇਗੀ ਅਤੇ ਫਿਰ CAA ਰਾਹੀਂ ਉਨ੍ਹਾਂ ਨੂੰ ਮੁੜ ਨਾਗਰਿਕਤਾ ਦਿੱਤੀ ਜਾਵੇਗੀ। ਇਸ ਪ੍ਰਕਿਰਿਆ ਵਿੱਚ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਹਾਲਾਂਕਿ, CAA ਵਿੱਚ ਗੁਆਂਢੀ ਦੇਸ਼ਾਂ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ: CAA Rules: CAA ਦੇ ਲਾਗੂ ਹੋਣ ਤੋਂ ਬਾਅਦ, ਕੀ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਕੋਈ ਨਵਾਂ ਪਛਾਣ ਪੱਤਰ ਹੋਵੇਗਾ ?

ਕਿਸ ਨੂੰ ਹੋਵੇਗਾ ਫਾਇਦਾ?

ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ CAA ਦਾ ਫਾਇਦਾ ਹੋਵੇਗਾ। ਜਿਨ੍ਹਾਂ ਲੋਕਾਂ ਨੂੰ ਪਾਕਿਸਤਾਨ, ਬੰਗਲਾਦੇਸ਼ ਜਾਂ ਅਫ਼ਗ਼ਾਨਿਸਤਾਨ ਵਿਚ ਧਰਮ ਦੇ ਆਧਾਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ CAA ਰਾਹੀਂ ਆਸਾਨੀ ਨਾਲ ਭਾਰਤੀ ਨਾਗਰਿਕਤਾ ਮਿਲ ਜਾਵੇਗੀ।

ਕਿਸ ਨੂੰ ਹੋਵੇਗਾ ਨੁਕਸਾਨ?

ਇਸ ਕਾਨੂੰਨ ਨਾਲ ਕਿਸੇ ਨੂੰ ਵੀ ਸਿੱਧਾ ਨੁਕਸਾਨ ਨਹੀਂ ਹੋਵੇਗਾ। ਹਾਲਾਂਕਿ, ਗੁਆਂਢੀ ਦੇਸ਼ਾਂ ਤੋਂ ਲੋਕਾਂ ਦੇ ਆਉਣ ਨਾਲ ਭਾਰਤ ਦੀ ਆਬਾਦੀ ਵਧੇਗੀ। ਇਸ ਸਮੇਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਗੁਆਂਢੀ ਦੇਸ਼ਾਂ ਤੋਂ ਲੋਕਾਂ ਦੀ ਆਮਦ ਨਾਲ ਦੇਸ਼ ਦੇ ਵਸੀਲਿਆਂ 'ਤੇ ਦਬਾਅ ਵਧੇਗਾ। ਇਸ ਦਾ ਅਸਰ ਦੇਸ਼ ਦੇ ਲੋਕਾਂ 'ਤੇ ਹੀ ਪਵੇਗਾ।

ਧਰਮ ਨਿਰਪੱਖਤਾ ਦੀ ਉਲੰਘਣਾ

ਇਸ ਕਾਨੂੰਨ 'ਤੇ ਧਰਮ ਨਿਰਪੱਖਤਾ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਵਿੱਚ ਕਿਸੇ ਨਾਲ ਵੀ ਧਰਮ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਇਸ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਨਾਗਰਿਕਤਾ ਦੇਣ ਦੀ ਕੋਈ ਵਿਵਸਥਾ ਨਹੀਂ ਹੈ। ਇਸ ਕਾਰਨ ਧਰਮ ਨਿਰਪੱਖਤਾ ਦੀ ਉਲੰਘਣਾ ਕੀਤੀ ਜਾ ਰਹੀ ਹੈ।

NRC ਨਾਲ ਜੁੜੀ ਚਿੰਤਾ

CAA ਨੂੰ NSA ਨਾਲ ਜੋੜਿਆ ਗਿਆ ਹੈ। ਆਲੋਚਕਾਂ ਦਾ ਮੰਨਣਾ ਹੈ ਕਿ CAA ਲਾਗੂ ਕਰਨ ਤੋਂ ਬਾਅਦ ਸਰਕਾਰ NRC ਨੂੰ ਲਾਗੂ ਕਰੇਗੀ। ਇਸ ਤੋਂ ਬਾਅਦ ਅਜਿਹੀ ਸਥਿਤੀ ਪੈਦਾ ਹੋ ਜਾਵੇਗੀ, ਜਿਸ 'ਚ ਧਰਮ ਦੇ ਆਧਾਰ 'ਤੇ ਭਾਰਤੀ ਨਾਗਰਿਕਤਾ ਦਾ ਫੈਸਲਾ ਕੀਤਾ ਜਾਵੇਗਾ।

ਰਾਜਹੀਣਤਾ ਦਾ ਡਰ

ਆਲੋਚਕਾਂ ਨੂੰ ਇਹ ਵੀ ਡਰ ਹੈ ਕਿ NRC ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਭਾਰਤ ਤੋਂ ਬਾਹਰ ਚਲੇ ਜਾਣਗੇ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸੀਏਏ ਤਹਿਤ ਨਾਗਰਿਕਤਾ ਦਿੱਤੀ ਜਾਵੇਗੀ, ਪਰ ਜਿਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੇਗੀ ਅਤੇ ਜਿਨ੍ਹਾਂ ਕੋਲ ਇਸ ਗੱਲ ਦਾ ਸਬੂਤ ਵੀ ਨਹੀਂ ਹੋਵੇਗਾ ਕਿ ਉਹ ਪਹਿਲਾਂ ਕਿੱਥੇ ਰਹਿੰਦੇ ਸਨ। ਉਨ੍ਹਾਂ ਕੋਲ ਰਹਿਣ ਲਈ ਕੋਈ ਦੇਸ਼ ਨਹੀਂ ਹੋਵੇਗਾ।

ਕੀ ਹੈ ਵਿਸ਼ਵ ਦੇ ਲੋਕਾਂ ਦੀ ਪ੍ਰਤੀਕਿਰਿਆ?

ਅੰਤਰਰਾਸ਼ਟਰੀ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ ਕਾਨੂੰਨ ਨੂੰ ਲੈ ਕੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਵਿਤਕਰੇ ਨੂੰ ਲੈ ਕੇ ਵੀ ਆਲੋਚਨਾ ਹੋਈ ਹੈ।

ਧਰੁਵੀਕਰਨ ਨੂੰ ਲੈਕੇ ਚਿੰਤਾ

ਇਸ ਕਾਨੂੰਨ ਰਾਹੀਂ ਵੋਟਾਂ ਦੇ ਧਰੁਵੀਕਰਨ ਦਾ ਵੀ ਡਰ ਹੈ। ਇਸ ਕਾਨੂੰਨ ਰਾਹੀਂ ਸੱਤਾਧਾਰੀ ਪਾਰਟੀ ਆਪਣੇ ਹੱਕ ਵਿੱਚ ਬਹੁਮਤ ਇਕੱਠਾ ਕਰ ਸਕਦੀ ਹੈ।

ਹਾਸ਼ੀਏ 'ਤੇ ਜਾਣ ਦਾ ਡਰ

ਇਸ ਕਾਨੂੰਨ ਦੇ ਲਾਗੂ ਹੋਣ ਕਾਰਨ ਮੁਸਲਮਾਨਾਂ ਨੂੰ ਹਾਸ਼ੀਏ 'ਤੇ ਜਾਣ ਦਾ ਡਰ ਹੈ। ਘੱਟ ਗਿਣਤੀ ਭਾਈਚਾਰਾ ਇਸ ਕਾਨੂੰਨ ਤੋਂ ਡਰਿਆ ਹੋਇਆ ਹੈ ਅਤੇ ਇਸ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੀ ਅਸੁਰੱਖਿਆ ਦੀ ਭਾਵਨਾ ਵੱਧ ਸਕਦੀ ਹੈ।

ਇਹ ਵੀ ਪੜ੍ਹੋ: CAA Implemented: ਦੇਸ਼ 'ਚ ਲਾਗੂ ਹੋਇਆ CAA, ਨੋਟੀਫਿਕੇਸ਼ਨ ਜਾਰੀ, ਜਾਣੋ ਕਿਸ ਨੂੰ ਮਿਲੇਗੀ ਭਾਰਤੀ ਨਾਗਰਿਕਤਾ

ਟਾਪ ਹੈਡਲਾਈਨ

Air India Flight : ਭੋਪਾਲ-ਦਿੱਲੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ
Air India Flight : ਭੋਪਾਲ-ਦਿੱਲੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ
Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
Punjab Weather: ਪੰਜਾਬ 'ਚ ਅਗਲੇ 4 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ 'ਚ 80KM ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ 'ਚ ਅਗਲੇ 4 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ 'ਚ 80KM ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Police Transfer: ਪੁਲਿਸ ਵਿਭਾਗ 'ਚ ਫੇਰਬਦਲ ਜਾਰੀ, ਇਨ੍ਹਾਂ 9 ਅਫਸਰਾਂ ਦੇ ਅਚਾਨਕ ਤਬਾਦਲੇ, 8 ਇੰਸਪੈਕਟਰਾਂ ਅਤੇ 1 ਸਬ-ਇੰਸਪੈਕਟਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਇਨ੍ਹਾਂ ਮੁਲਾਜ਼ਮਾਂ ਨੂੰ ਪੁਲਿਸ ਲਾਈਨਾਂ...
ਪੁਲਿਸ ਵਿਭਾਗ 'ਚ ਫੇਰਬਦਲ ਜਾਰੀ, ਇਨ੍ਹਾਂ 9 ਅਫਸਰਾਂ ਦੇ ਅਚਾਨਕ ਤਬਾਦਲੇ, 8 ਇੰਸਪੈਕਟਰਾਂ ਅਤੇ 1 ਸਬ-ਇੰਸਪੈਕਟਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਇਨ੍ਹਾਂ ਮੁਲਾਜ਼ਮਾਂ ਨੂੰ ਪੁਲਿਸ ਲਾਈਨਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Harman Brar-Parmish Verma: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਵੱਡਾ ਬਿਆਨ, ਬੋਲੇ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਵੱਡਾ ਬਿਆਨ, ਬੋਲੇ...
IND Vs AFG 1st T20: ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
Embed widget