ਪੜਚੋਲ ਕਰੋ

ਚਿੰਤਪੁਰਣੀ ਮੰਦਰ 'ਚ ਮੱਚਿਆ ਹੜਕੰਪ, ਪੁਜਾਰੀ ਤੇ ਸੁਰੱਖਿਆਕਰਮੀ ਹੋਏ ਆਪਸ 'ਚ ਥੱਪੜੋ-ਥੱਪੜੀ, ਪ੍ਰਸਾਦ ਚੜ੍ਹਾਉਣ ਦੌਰਾਨ ਹੋਇਆ ਝਗੜਾ

ਮਾਤਾ ਚਿੰਤਪੂਰਨੀ ਮੰਦਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਜਾਰੀ ਅਤੇ ਸੁਰੱਖਿਆ ਕਰਮਚਾਰੀ ਦੇ ਵਿੱਚ ਹੱਥੋਪਾਈ ਹੋ ਗਈ ਅਤੇ ਬਹੁਤ ਮੁਸ਼ਕਿਲ ਤੋਂ ਬਾਅਦ ਦੋਵਾਂ ਨੂੰ ਵੱਖ ਕੀਤਾ ਗਿਆ।

Clash at Chintpurni Temple: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਮਾਤਾ ਸ਼੍ਰੀ ਚਿੰਤਪੂਰਨੀ ਮੰਦਿਰ ਵਿੱਚ ਸੁਰੱਖਿਆ ਕਰਮਚਾਰੀ ਅਤੇ ਪੁਜਾਰੀ ਵਿਚਕਾਰ ਹੱਥੋਪਾਈ ਹੋ ਗਈ। ਮਾਮਲਾ ਗਰਭਗ੍ਰਹਿ ਵਿੱਚ ਪ੍ਰਸਾਦ ਚੜ੍ਹਾਉਂਦੇ ਸਮੇਂ ਵਾਪਰਿਆ। ਦੋਸ਼ ਹੈ ਕਿ ਇੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਪੁਜਾਰੀ ਨੂੰ ਥੱਪੜ ਮਾਰੇ ਅਤੇ ਧੱਕਾ ਵੀ ਦਿੱਤਾ, ਜਿਸ ਕਾਰਨ ਉਹ ਛੱਤਰ ਨਾਲ ਵੀ ਟਕਰਾ ਗਿਆ।

ਇਹ ਹੱਥਾਪਾਈ ਮੰਦਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਘਟਨਾ ਦੇ ਸਮੇਂ ਮੰਦਰ 'ਚ ਸੈਂਕੜੇ ਭਗਤ ਮੌਜੂਦ ਸਨ, ਜੋ ਇਹ ਸਾਰਾ ਨਜ਼ਾਰਾ ਵੇਖਕੇ ਡਰ ਗਏ। ਬਾਅਦ ਵਿੱਚ ਹੋਰ ਪੁਜਾਰੀਆਂ ਨੇ ਮਾਮਲੇ ਨੂੰ ਕਿਸੇ ਤਰ੍ਹਾਂ ਸ਼ਾਂਤ ਕਰਵਾਇਆ। ਫਿਲਹਾਲ, ਦੋਸ਼ੀ ਸੁਰੱਖਿਆ ਕਰਮੀ ਨੂੰ ਹਟਾ ਦਿੱਤਾ ਗਿਆ ਹੈ। ਨਾਲ ਹੀ ਮੰਦਰ ਟਰੱਸਟ ਦੇ ਆਯੁਕਤ ਅਤੇ ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਐਸ.ਡੀ.ਐੱਮ. ਅੰਬ ਨੂੰ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਮਾਤਾ ਸ਼੍ਰੀ ਚਿੰਤਪੁਰਣੀ ਮੰਦਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ 24 ਘੰਟੇ ਮਾਂ ਦੀ ਪਿੰਡੀ ਦੇ ਲਾਈਵ ਦਰਸ਼ਨ ਹੁੰਦੇ ਹਨ। ਇਨ੍ਹਾਂ ਕੈਮਰਿਆਂ 'ਚ ਸੋਮਵਾਰ ਨੂੰ ਹੋਈ ਹੱਥੋਪਾਈ ਦੀ ਘਟਨਾ ਕੈਦ ਹੋ ਗਈ। ਭਗਤਾਂ ਨੇ ਲਾਈਵ ਪ੍ਰਸਾਰਣ 'ਚੋਂ ਹੀ ਇਹ ਵੀਡੀਓ ਡਾਊਨਲੋਡ ਕਰਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤੀ। ਵੀਡੀਓ ਅਨੁਸਾਰ ਇਹ ਘਟਨਾ ਸੋਮਵਾਰ ਦੁਪਹਿਰ ਲਗਭਗ 1 ਵਜੇ ਦੀ ਹੈ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪ੍ਰਸਾਦ ਚੜ੍ਹਾਉਣ ਦੇ ਦੌਰਾਨ ਪੁਜਾਰੀ ਨਾਲ ਸੁਰੱਖਿਆਕਰਮੀ ਕੁਝ ਗੱਲ ਕਰ ਰਿਹਾ ਹੈ। ਥੋੜੀ ਦੇਰ ਤੱਕ ਦੋਹਾਂ ਆਪਸ ਵਿੱਚ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੌਰਾਨ ਪੁਜਾਰੀ ਸੁਰੱਖਿਆਕਰਮੀ ਉੱਤੇ ਜਲ ਦੇ ਛੀਂਟੇ ਮਾਰਦਾ ਹੈ। ਪਹਿਲੀ ਵਾਰੀ ਉਹ ਹੌਲੀ ਨਾਲ ਜਲ ਦੇ ਛੀਂਟੇ ਮਾਰਦਾ ਹੈ ਤਾਂ ਸੁਰੱਖਿਆਕਰਮੀ ਕੁਝ ਕਹਿੰਦਾ ਹੈ। ਪਰ ਜਦੋਂ ਪੁਜਾਰੀ ਦੁਬਾਰਾ ਉਸ ਉੱਤੇ ਛੀਂਟੇ ਮਾਰਦਾ ਹੈ ਤਾਂ ਸੁਰੱਖਿਆਕਰਮੀ ਗੁੱਸੇ 'ਚ ਆ ਜਾਂਦਾ ਹੈ।

ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਪਾਣੀ ਦੇ ਛੀਂਟੇ ਲੱਗਣ ਕਾਰਨ ਗੁੱਸੇ 'ਚ ਆਏ ਸੁਰੱਖਿਆ ਕਰਮਚਾਰੀ ਨੇ ਪੁਜਾਰੀ ਦਾ ਗਿਰੇਬਾਨ ਫੜ ਕੇ ਥੱਪੜ ਮਾਰ ਦਿੱਤਾ। ਉਸ ਨੂੰ ਧੱਕਾ ਵੀ ਦਿੱਤਾ। ਪੁਜਾਰੀ ਮੰਦਿਰ 'ਚ ਲੱਗੇ ਛੱਤਰ ਨਾਲ ਟਕਰਾਇਆ ਅਤੇ ਡਿੱਗਣੋਂ ਬਚਿਆ। ਇਸ ਤੋਂ ਬਾਅਦ ਪੁਜਾਰੀ ਅਤੇ ਸੁਰੱਖਿਆ ਕਰਮਚਾਰੀ ਵਿਚਕਾਰ ਹੱਥੋਪਾਈ ਸ਼ੁਰੂ ਹੋ ਗਈ। ਉੱਥੇ ਮੌਜੂਦ ਹੋਰ ਪੁਜਾਰੀਆਂ ਨੇ ਕਿਸੇ ਤਰ੍ਹਾਂ ਦੋਵਾਂ ਨੂੰ ਵੱਖ ਕੀਤਾ।

ਟਾਪ ਹੈਡਲਾਈਨ

Marriage Scheme : ਵਿਆਹ ਕਰਨ ’ਤੇ ਇਹ ਸਰਕਾਰ ਦੇਵੇਗੀ 5 ਲੱਖ ਰੁਪਏ,  ਜਾਣੋ ਕੌਣ ਲੈ ਸਕਦਾ ਹੈ ਲਾਭ
Marriage Scheme : ਵਿਆਹ ਕਰਨ ’ਤੇ ਇਹ ਸਰਕਾਰ ਦੇਵੇਗੀ 5 ਲੱਖ ਰੁਪਏ,  ਜਾਣੋ ਕੌਣ ਲੈ ਸਕਦਾ ਹੈ ਲਾਭ
Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ  ,ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ
Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ  ,ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ
West Bengal 'ਚ ਮਮਤਾ ਬੈਨਰਜੀ 'ਤੇ ਹਮਲਾ, ਕਾਰ 'ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ
West Bengal 'ਚ ਮਮਤਾ ਬੈਨਰਜੀ 'ਤੇ ਹਮਲਾ, ਕਾਰ 'ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਕਈ ਮਕਾਨਾਂ 'ਚ ਪਈਆਂ ਤਰੇੜਾਂ, 4.3 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਕਈ ਮਕਾਨਾਂ 'ਚ ਪਈਆਂ ਤਰੇੜਾਂ, 4.3 ਤੀਬਰਤਾ ਨਾਲ ਜ਼ੋਰਦਾਰ ਝਟਕੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget