ਉੱਤਰਕਾਸ਼ੀ ਤੋਂ ਬਾਅਦ ਸ਼ਿਮਲਾ 'ਚ ਮੱਚੀ ਤਬਾਹੀ! ਮਦਦ ਲਈ ਚੀਕ ਰਹੇ ਲੋਕ, ਤਬਾਹੀ ਦਾ ਮੰਜਰ ਵੇਖ ਕੰਬ ਜਾਵੇਗੀ ਰੂਹ
ਬੱਦਲ ਫਟਣ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਫੜਾ-ਦਫੜੀ ਮਚ ਗਈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਵੀਡੀਓ ਦੇਖ ਕੇ ਲੋਕਾਂ ਦੀ ਰੂਹ ਕੰਬ ਜਾਵੇਗੀ।

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਅੱਜ 13 ਅਗਸਤ 2025 ਨੂੰ ਇੱਕ ਹੋਰ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਰਕੇ ਤਬਾਹੀ ਮੱਚ ਗਈ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਦੀ ਦਾ ਪਾਣੀ ਵਗਦਾ ਦਿਖਾਈ ਦੇ ਰਿਹਾ ਹੈ, ਲੋਕ ਉੱਚੀਆਂ ਥਾਵਾਂ 'ਤੇ ਖੜ੍ਹੇ ਹੋ ਕੇ ਚੀਕਦੇ ਦਿਖਾਈ ਦੇ ਰਹੇ ਹਨ।
ਇਹ ਦ੍ਰਿਸ਼ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲਾ ਹੈ। ਇਹ ਬੱਦਲ ਫਟਣ ਦੀ ਘਟਨਾ ਸ਼੍ਰੀਖੰਡ ਮਹਾਦੇਵ ਦੀਆਂ ਪਹਾੜੀਆਂ ਵਿੱਚ ਵਾਪਰੀ ਹੈ। ਇਸ ਤੋਂ ਇਲਾਵਾ, ਪਿਛਲੇ ਕੁਝ ਦਿਨਾਂ ਵਿੱਚ ਅਚਾਨਕ ਬੱਦਲ ਫਟਣ ਕਾਰਨ, ਨੋਗਾਲੀ ਨਾਲੇ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਵੀਡੀਓ ਦੇਖ ਕੇ ਲੋਕਾਂ ਦੀ ਰੂਬ ਕੰਬ ਜਾਵੇਗੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਨਦੀ ਦਾ ਭਿਆਨਕ ਰੂਪ ਦਿਖਾਇਆ ਗਿਆ ਹੈ ਜਿਸ ਵਿੱਚ ਮਲਬਾ ਅਤੇ ਪੱਥਰ ਤੇਜ਼ ਵਹਾਅ ਨਾਲ ਵਗਦੇ ਦਿਖਾਈ ਦੇ ਰਹੇ ਹਨ। ਇਹ ਦ੍ਰਿਸ਼ ਇੰਨਾ ਭਿਆਨਕ ਹੈ ਕਿ ਦੇਖਣ ਵਾਲੇ ਲੋਕ ਡਰ ਨਾਲ ਕੰਬ ਰਹੇ ਹਨ ਅਤੇ ਦੂਰ ਖੜ੍ਹੇ ਵੀਡੀਓ ਬਣਾਉਂਦੇ ਹੋਏ ਚੀਕ ਰਹੇ ਹਨ। ਜੇਕਰ ਕੋਈ ਕਾਲੇ ਪਾਣੀ, ਗੰਦੇ ਮਲਬੇ ਅਤੇ ਤਿੱਖੇ ਪੱਥਰਾਂ ਦੀ ਲਪੇਟ ਵਿੱਚ ਆ ਗਿਆ, ਤਾਂ ਉਸ ਦਾ ਕੀ ਹੋਵੇਗਾ, ਇਸ ਦਾ ਅੰਦਾਜ਼ਾ ਵੀਡੀਓ ਦੇਖ ਕੇ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
असली सुकून पहाड़ों में हैं, दिल्ली जैसे शहरों में रहने वाले क्या जानें? जूता कहां है मेरा? pic.twitter.com/yrQ1jOXhxB
— आजाद भारत का आजाद नागरिक (@AnathNagrik) August 13, 2025
ਭਾਰਤ ਮੌਸਮ ਵਿਭਾਗ (IMD) ਨੇ 13 ਅਗਸਤ ਤੱਕ ਸ਼ਿਮਲਾ, ਬਿਲਾਸਪੁਰ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, 13-14 ਅਗਸਤ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਜ਼ਮੀਨ ਖਿਸਕਣ, ਪਾਣੀ ਭਰਨ ਅਤੇ ਸੜਕਾਂ 'ਤੇ ਰੁਕਾਵਟ ਦਾ ਖ਼ਤਰਾ ਵਧ ਸਕਦਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ, ਲੋਕ ਉੱਚੀਆਂ ਥਾਵਾਂ 'ਤੇ ਖੜ੍ਹੇ ਹੋ ਕੇ ਨਦੀ ਦੇ ਵਧਦੇ ਪਾਣੀ ਨੂੰ ਦੇਖ ਰਹੇ ਹਨ ਅਤੇ ਚੀਕ ਰਹੇ ਹਨ। ਕੁਝ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਵੀਡੀਓ ਬਣਾ ਰਹੇ ਹਨ, ਜਦੋਂ ਕਿ ਕੁਝ ਮਦਦ ਲਈ ਪੁਕਾਰ ਰਹੇ ਹਨ। ਇਹ ਦ੍ਰਿਸ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਰਿਹਾ ਹੈ। ਯੂਜ਼ਰ ਵੀਡੀਓ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।






















