(Source: ECI/ABP News)
Mamata Banerjee: ਸੀਐੱਮ ਮਮਤਾ ਬੈਨਰਜੀ ਹੋਈ ਜ਼ਖ਼ਮੀ, ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ 'ਚ ਸਵਾਰ ਹੋਣ ਸਮੇਂ ਡਿੱਗੀ
Mamata Banerjee: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਯਾਨੀਕਿ ਅੱਜ 27 ਅਪ੍ਰੈਲ ਨੂੰ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋ ਗਈ।
![Mamata Banerjee: ਸੀਐੱਮ ਮਮਤਾ ਬੈਨਰਜੀ ਹੋਈ ਜ਼ਖ਼ਮੀ, ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ 'ਚ ਸਵਾਰ ਹੋਣ ਸਮੇਂ ਡਿੱਗੀ CM Mamata Banerjee injured, fell while riding in a helicopter during election campaign Mamata Banerjee: ਸੀਐੱਮ ਮਮਤਾ ਬੈਨਰਜੀ ਹੋਈ ਜ਼ਖ਼ਮੀ, ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ 'ਚ ਸਵਾਰ ਹੋਣ ਸਮੇਂ ਡਿੱਗੀ](https://feeds.abplive.com/onecms/images/uploaded-images/2024/04/27/1966b5a8550b0b6e0040f2a2159812511714207895939700_original.jpg?impolicy=abp_cdn&imwidth=1200&height=675)
Mamata Banerjee injured: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਯਾਨੀਕਿ ਅੱਜ 27 ਅਪ੍ਰੈਲ ਨੂੰ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋ ਗਈ। ਮਮਤਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਦੁਰਗਾਪੁਰ ਪਹੁੰਚੀ ਸੀ, ਜਿੱਥੇ ਉਹ ਹੈਲੀਕਾਪਟਰ 'ਤੇ ਸਵਾਰ ਹੋਣ ਸਮੇਂ ਡਿੱਗ ਪਈ।
ਮਮਤਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਦੁਰਗਾਪੁਰ ਪਹੁੰਚੀ ਸੀ, ਜਿੱਥੇ ਹੈਲੀਕਾਪਟਰ 'ਤੇ ਸਵਾਰ ਹੁੰਦੇ ਸਮੇਂ ਇਹ ਹਾਦਸਾ ਵਾਪਰ ਗਿਆ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸੁਪਰੀਮੋ ਮਮਤਾ ਫਿਸਲ ਕੇ ਹੈਲੀਕਾਪਟਰ ਦੇ ਅੰਦਰ ਜਾ ਡਿੱਗੀ। ਦੱਸਿਆ ਗਿਆ ਹੈ ਕਿ ਇਸ ਹਾਦਸੇ 'ਚ ਮਮਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
VIDEO | West Bengal CM Mamata Banerjee got injured as she lost her balance while boarding a helicopter in Durgapur.
— Press Trust of India (@PTI_News) April 27, 2024
(Full video available on PTI Videos - https://t.co/dv5TRARJn4) pic.twitter.com/PNhqeSkgqE
ਮਮਤਾ ਬੈਨਰਜੀ ਪਿਛਲੇ ਮਹੀਨੇ ਘਰ 'ਚ ਡਿੱਗ ਪਈ ਸੀ
ਇਸ ਦੇ ਨਾਲ ਹੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਮਤਾ ਬੈਨਰਜੀ ਜ਼ਖਮੀ ਹੋਈ ਹੈ। ਪਿਛਲੇ ਮਹੀਨੇ 14 ਮਾਰਚ ਨੂੰ ਬੰਗਾਲ ਦੀ ਸੀਐਮ ਆਪਣੇ ਘਰ 'ਚ ਡਿੱਗ ਪਈ ਸੀ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਮਮਤਾ ਦੇ ਮੱਥੇ 'ਤੇ ਸੱਟ ਲੱਗੀ ਸੀ, ਜਿਸ ਕਾਰਨ ਖੂਨ ਵਹਿਣ ਲੱਗਾ। ਟੀਐਮਸੀ ਵੱਲੋਂ ਮਮਤਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਸ ਵਿੱਚ ਉਨ੍ਹਾਂ ਦੇ ਸਿਰ ਵਿੱਚੋਂ ਖੂਨ ਵਹਿੰਦਾ ਹੋਇਆ ਨਜ਼ਰ ਆਇਆ ਸੀ। ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੇ ਟਾਂਕੇ ਲਾਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)