ਵਧਾਈਆਂ ਹੋਣ ਗ੍ਰਹਿ ਮੰਤਰੀ ਜੀ...! ਜੈ ਸ਼ਾਹ ਦੇ ICC ਚੇਅਰਮੈਨ ਬਣਨ 'ਤੇ CM ਨੇ ਸਾਧਿਆ ਨਿਸ਼ਾਨਾ,ਕਿਹਾ-ਸਿਆਸਤਦਾਨ ਤਾਂ ਨਹੀਂ ਬਣਿਆ ਪਰ....
ਕੇਂਦਰੀ ਗ੍ਰਹਿ ਮੰਤਰੀ ਜੀ, ਤੁਹਾਡਾ ਬੇਟਾ ਸਿਆਸਤਦਾਨ ਨਹੀਂ ਬਣਿਆ, ਸਗੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦਾ ਚੇਅਰਮੈਨ ਬਣ ਗਿਆ ਹੈ। ਇੱਕ ਅਹੁਦਾ ਜੋ ਜ਼ਿਆਦਾਤਰ ਸਿਆਸਤਦਾਨਾਂ ਨਾਲੋਂ ਵੱਧ ਮਹੱਤਵਪੂਰਨ ਹੈ।
Jay Shah: ਕੋਲਕਾਤਾ ਘਟਨਾ ਨੂੰ ਲੈ ਕੇ ਚੌਤਰਫਾ ਆਲੋਚਨਾ ਦਾ ਸਾਹਮਣਾ ਕਰ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਧਾਈ ਦਿੰਦੇ ਹੋਏ ਵਿਅੰਗ ਕੱਸਿਆ ਹੈ।
ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਬੇਟੇ ਜੈ ਸ਼ਾਹ ਦੇ ICC ਚੇਅਰਮੈਨ ਬਣਨ 'ਤੇ ਸੰਦੇਸ਼ ਭੇਜਿਆ ਹੈ। ਮਮਤਾ ਬੈਨਰਜੀ ਨੇ ਇਸ ਬੇਹੱਦ ਅਚਨਚੇਤ ਪੋਸਟ 'ਚ ਲਿਖਿਆ ਹੈ ਕਿ ਵਧਾਈਆਂ, ਕੇਂਦਰੀ ਗ੍ਰਹਿ ਮੰਤਰੀ ਜੀ, ਤੁਹਾਡਾ ਬੇਟਾ ਸਿਆਸਤਦਾਨ ਨਹੀਂ ਬਣਿਆ, ਸਗੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦਾ ਚੇਅਰਮੈਨ ਬਣ ਗਿਆ ਹੈ। ਇੱਕ ਅਹੁਦਾ ਜੋ ਜ਼ਿਆਦਾਤਰ ਸਿਆਸਤਦਾਨਾਂ ਨਾਲੋਂ ਵੱਧ ਮਹੱਤਵਪੂਰਨ ਹੈ।
Congratulations, Union Home Minister!!
— Mamata Banerjee (@MamataOfficial) August 29, 2024
Your son has not become a politician, but has become the ICC Chairman - a post much much more important than most politicians'!! Your son has indeed become very very powerful and I congratulate you on his this most elevated achievement…
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਵਧਾਈ ਵਾਲੀ ਪੋਸਟ ਵਿੱਚ ਲਿਖਿਆ ਹੈ ਕਿ ਗ੍ਰਹਿ ਮੰਤਰੀ, ਤੁਹਾਡਾ ਬੇਟਾ ਸੱਚਮੁੱਚ ਬਹੁਤ ਤਾਕਤਵਰ ਹੋ ਗਿਆ ਹੈ ਅਤੇ ਮੈਂ ਤੁਹਾਨੂੰ ਉਸਦੀ ਇਸ ਸਭ ਤੋਂ ਵੱਡੀ ਪ੍ਰਾਪਤੀ ਲਈ ਵਧਾਈ ਦਿੰਦਾ ਹਾਂ।
ਜ਼ਿਕਰ ਕਰ ਦਈਏ ਕਿ ਜੈ ਸ਼ਾਹ ਅਮਿਤ ਸ਼ਾਹ ਦੇ ਇਕਲੌਤੇ ਪੁੱਤਰ ਹਨ। ਹੁਣ ਤੱਕ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਬਣਾਈ ਰੱਖੀ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜੈ ਸ਼ਾਹ ਨੇ ਕੁਝ ਮੌਕਿਆਂ ਨੂੰ ਛੱਡ ਕੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਰੱਖੀ ਸੀ। ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਵੋਟਾਂ ਮੰਗੀਆਂ ਸਨ।
ਜ਼ਿਕਰ ਕਰ ਦਈਏ ਕਿ ਸਾਲ 2019 ਵਿੱਚ ਜੈ ਸਾਲ ਬੀਬੀਆਈ ਦੇ ਸਕੱਤਰ ਬਣੇ। ਉਦੋਂ ਉਨ੍ਹਾਂ ਦੀ ਉਮਰ 31 ਸਾਲ ਸੀ। ਉਹ ICC ਦੇ ਸਭ ਤੋਂ ਨੌਜਵਾਨ ਪ੍ਰਧਾਨ ਹਨ। ਜਦੋਂ ਜੈ ਸ਼ਾਹ ਬੀਸੀਸੀਆਈ ਦੇ ਸਕੱਤਰ ਬਣੇ ਤਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ, ਜੋ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ, ਬੀਸੀਸੀਆਈ ਦੇ ਮੁਖੀ ਸਨ। ਅਮਿਤ ਸ਼ਾਹ ਨੂੰ ਛੱਡ ਕੇ ਅਜੇ ਤੱਕ ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਵੀ ਸਿਆਸਤ 'ਚ ਨਹੀਂ ਆਇਆ ਹੈ। ਜੈ ਸ਼ਾਹ 1 ਦਸੰਬਰ ਤੋਂ ਆਈਸੀਸੀ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਉਹ ਕ੍ਰਿਕਟ ਜਗਤ ਦੀ ਸਰਵਉੱਚ ਸੰਸਥਾ ICC ਦਾ ਚੌਥਾ ਚੇਅਰਮੈਨ ਹੈ।