ਨਕਸਲੀਆਂ ਨੇ ਬੀਜਾਪੁਰ ਮੁਕਬਾਲੇ ਦੌਰਾਨ ਅਗਵਾ ਕੀਤੇ ਜਵਾਨ ਨੂੰ ਕੀਤਾ ਰਿਹਾਅ
ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਨਕਸਲੀਆਂ ਨੇ ਇਕ ਕੋਬਰਾ ਜਵਾਨਨੂੰ ਬੰਦੀ ਬਣਾ ਲਿਆ ਸੀ।
ਨਵੀਂ ਦਿੱਲੀ: ਬੀਤੀ ਤਿੰਨ ਅਪ੍ਰੈਲ ਨੂੰ ਬੀਜਾਪੁਰ 'ਚ ਹੋਏ ਮੁਕਾਬਲੇ ਦੌਰਾਨ ਨਕਸਲੀਆਂ ਵੱਲੋਂ ਅਗਵਾ ਕੀਤੇ ਕੋਬਰਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
<blockquote class="twitter-tweet"><p lang="en" dir="ltr">CoBRA jawan Rakeshwar Singh Manhas kidnapped by Naxals during Bijapur attack on April 3, has been released by them: Police sources <a href="https://t.co/7ikLXFd8Ym" rel='nofollow'>pic.twitter.com/7ikLXFd8Ym</a></p>— ANI (@ANI) <a href="https://twitter.com/ANI/status/1380134498466062343?ref_src=twsrc%5Etfw" rel='nofollow'>April 8, 2021</a></blockquote> <script async src="https://platform.twitter.com/widgets.js" charset="utf-8"></script>
ਰਾਕੇਸ਼ਵਰ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਲਿਆਂਦਾ ਗਿਆ। ਤਿੰਨ ਅਪ੍ਰੈਲ ਨੂੰ ਨਕਸਲੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ 'ਚ 22 ਜਵਾਨ ਸ਼ਹੀਦ ਹੋ ਗਏ ਸਨ ਤੇ ਇਕ ਜਵਾਨ ਰਾਕੇਸ਼ਵਰ ਸਿੰਘ ਲਾਪਤਾ ਸੀ। ਜਿਸ ਨੂੰ ਨਕਸਲੀਆਂ ਨੇ ਬੰਧੀ ਬਣਾਇਆ ਹੋਇਆ ਸੀ ਹਾਲਾਂਕਿ ਹੁਣ ਰਾਕੇਸ਼ਵਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।