ਪੜਚੋਲ ਕਰੋ

ਤਾਜ਼ਾ ਸਰਵੇ ਨੇ ਉਡਾਏ ਹੋਸ਼! ਹੁਣ ‘ਆਪ’ ਨਾਲ ਹੱਥ ਮਿਲਾਉਣ ਲਈ ਕਾਂਗਰਸ ਤਿਆਰ

ਨਵੀਂ ਦਿੱਲੀ: ਇੱਕ ਤਾਜ਼ਾ ਸਰਵੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਤੇ ਹਰਿਆਣਾ ਵਿੱਚ ਗੱਠਜੋੜ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਂਝ ਚਰਚਾ ਹੈ ਕਿ ਲੋਕ ਸਭਾ ਚੋਣਾਂ ਲਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ ਕਿ ਨਹੀਂ, ਇਸ ਸਬੰਧੀ ਅਗਲੇ ਦੋ ਦਿਨਾਂ ਅੰਦਰ ਤਸਵੀਰ ਸਾਫ ਹੋ ਜਾਏਗੀ। ਸੂਤਰਾਂ ਮੁਤਾਬਕ ਦਿੱਲੀ ਕਾਂਗਰਸ ਵਿੱਚ ‘ਆਪ’ ਨਾਲ ਗਠਜੋੜ ’ਤੇ ਲਗਪਗ ਸਹਿਮਤੀ ਬਣ ਗਈ ਹੈ। ਅਗਲੇ ਦੋ ਦਿਨਾਂ ਅੰਦਰ ਇਸ ਦਾ ਐਲਾਨ ਹੋ ਸਕਦਾ ਹੈ। ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਹੋ ਰਹੀਆਂ ਸਨ ਪਰ ਕਾਂਗਰਸ ਇਸ ਤੋਂ ਇਨਕਾਰ ਹੀ ਕਰਦੀ ਆ ਰਹੀ ਸੀ। ਦਿੱਲੀ ਦੇ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ ਸੀ। ਹਾਲਾਂਕਿ ਸਾਬਕਾ ਪ੍ਰਧਾਨ ਅਜੈ ਮਾਕਨ ਤੇ ਪਾਰਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਨੇ ਗਠਜੋੜ ਦੇ ਪੱਖ ਵਿੱਚ ਆਪਣੀ ਰਾਏ ਰੱਖੀ ਸੀ। ਕਾਂਗਰਸ ਨੇ ‘ਸ਼ਕਤੀ’ ਮੋਬਾਈਲ ਐਪ ਜ਼ਰੀਏ ਦਿੱਲੀ ਦੇ ਪਾਰਟੀ ਵਰਕਰਾਂ ਨੂੰ ਵੀ ਗਠਜੋੜ ਸਬੰਧੀ ਸਵਾਲ ਪੁੱਛੇ ਸੀ। ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਵਿਚਾਲੇ ਕਾਂਗਰਸ ਪਾਰਟੀ ਦਾ ਅੰਦਰੂਨੀ ਸਰਵੇਖਣ ਕਾਂਗਰਸੀ ਲੀਡਰਾਂ ਦਾ ਰੁਖ਼ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸੂਤਰਾਂ ਮੁਤਾਬਕ ਇਸ ਸਰਵੇਖਣ ਵਿੱਚ ਬੀਜੀਪ ਨੂੰ 35 ਫੀਸਦੀ ਵੋਟਾਂ ਨਾਲ ‘ਆਪ’ ਤੇ ਕਾਂਗਰਸ ਤੋਂ ਅੱਗੇ ਦਿਖਾਇਆ ਗਿਆ ਹੈ। ਇਸ ਸਰਵੇਖਣ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸ਼ੀਲਾ ਦੀਕਸ਼ਿਤ ਵੀ ਦੇਖ ਚੁੱਕੇ ਹਨ। ਦਿੱਲੀ ਕਾਂਗਰਸ ਪ੍ਰਦੇਸ਼ ਕਮੇਟੀ ਨਾਲ ਸਬੰਧਤ ਇੱਕ ਲੀਡਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਰਾਜ ਇਕਾਈ ਦੀ ਗੱਲ ਮੰਨਣ ਤੇ ‘ਆਪ’ ਨਾਲ ਗਠਜੋੜ ਨਾ ਕਰਨ ਦੇ ਫੈਸਲੇ ਬਾਅਦ ਸੀਨੀਅਰ ਕੇਂਦਰੀ ਲੀਡਰਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਲਈ ਕਿਹਾ ਸੀ। ਇਸੇ ਦੌਰਾਨ ਸੀਨੀਅਰ ਲੀਡਰਾਂ ਨੇ ਪਾਰਟੀ ਵੱਲੋਂ ਕਰਵਾਇਆ ਸਰਵੇਖਣ ਰਾਹੁਲ ਗਾਂਧੀ ਨੂੰ ਦਿਖਾਇਆ। ਇਸ ਵਿੱਚ ‘ਆਪ’ ਨੂੰ 28 ਫੀਸਦੀ, ਕਾਂਗਰਸ ਨੂੰ 22 ਤੇ ਬੀਜੇਪੀ ਨੂੰ 35 ਫੀਸਦੀ ਵੋਟਾਂ ਮਿਲੀਆਂ। ਇਸ ਕਰਕੇ ਲੀਡਰਾਂ ਨੇ ਰਾਹੁਲ ਗਾਂਧੀ ਨੂੰ ਸਮਝਾਇਆ ਕਿ ਜੇ ‘ਆਪ’ ਤੇ ਕਾਂਗਰਸ ਹੱਥ ਮਿਲਾ ਲੈਣ ਤਾਂ ਦਿੱਲੀ ਦੀਆਂ ਸਾਰੀਆਂ 7 ਸੀਟਾਂ ਗਠਜੋੜ ਦੇ ਖ਼ਾਤੇ ਆ ਜਾਣਗੀਆਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ

ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!

ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ

ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ

ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024

Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ

Embed widget