ਕਾਂਗਰਸ 'ਚ ਛਿੜੀ ਘਰੇਲੂ ਜੰਗ, ਸੋਨੀਆ ਕੋਲ ਪਹੁੰਚਿਆ ਮਾਮਲਾ, ਵੱਡੇ ਧਮਾਕੇ ਦੇ ਆਸਾਰ
ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੀਆਂ ਨੀਤੀਆਂ ਕਾਰਨ ਹੀ ਜ਼ਹਿਰੀਲੀ ਸ਼ਰਾਬ ਨੇ ਇੰਨੀਆਂ ਜਾਨਾਂ ਲੈ ਲਈਆਂ।
ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਕਾਂਗਰਸੀ ਲੀਡਰ ਇੱਕ ਵਾਰ ਮੁੜ ਆਹਮੋ-ਸਾਹਮਣੇ ਹਨ। ਇਹ ਮਾਮਲਾ ਇੰਨਾ ਵਧ ਗਿਆ ਹੈ ਕਿ ਅਗਲੇ ਦਿਨਾਂ ਅੰਦਰ ਕੋਈ ਵੱਡਾ ਧਮਾਕਾ ਹੋ ਸਕਦਾ ਹੈ। ਫਿਲਹਾਲ ਮਾਮਲਾ ਸੋਨੀਆ ਗਾਂਧੀ ਦੇ ਦਰਬਾਰ ਪਹੁੰਚ ਗਿਆ ਹੈ।
ਇਸ ਬਾਰੇ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੀਆਂ ਨੀਤੀਆਂ ਕਾਰਨ ਹੀ ਜ਼ਹਿਰੀਲੀ ਸ਼ਰਾਬ ਨੇ ਇੰਨੀਆਂ ਜਾਨਾਂ ਲੈ ਲਈਆਂ। ਇਸ ਕਾਰਨ ਉਨ੍ਹਾਂ ਨੂੰ ਇਹ ਮੁੱਦਾ ਰਾਜਪਾਲ ਕੋਲ ਚੁੱਕਣਾ ਪਿਆ। ਪਹਿਲਾਂ ਲੱਗਦਾ ਸੀ ਕਿ ਕੈਪਟਨ ਹੀ ਪੰਜਾਬ ਤੇ ਪੰਜਾਬ ਕਾਂਗਰਸ ਦਾ ਖਾਤਮਾ ਕਰਨ ਦੇ ਰਾਹ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਾਖੜ ਦੇ ਰਵੱਈਏ ਤੋਂ ਇਹ ਸਪਸ਼ਟ ਹੋ ਗਿਆ ਕਿ ਉਹ ਵੀ ਮੁੱਖ ਮੰਤਰੀ ਦੀ ਪਰਛਾਈ ਬਣੇ ਹੋਏ ਹਨ।
ਸੂਬਾ ਪ੍ਰਧਾਨ ਵੱਲੋਂ ਕੀਤੀ ਗਈ ਕਾਰਵਾਈ ਦੀਆਂ ਸਿਫਾਰਸ਼ਾਂ 'ਤੇ ਦੂਲੋ ਨੇ ਪਲਟਵਾਰ ਕੀਤਾ ਹੈ। ਦੂਲੋ ਨੇ ਕਿਹਾ ਕਿ ਉਹ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚੇ ਹਨ ਜਦਕਿ ਸੁਨੀਲ ਜਾਖੜ ਆਪਣੇ ਪਿਤਾ ਬਲਰਾਮ ਜਾਖੜ ਕਾਰਨ ਇਸ ਅਹੁਦੇ 'ਤੇ ਬਿਰਾਜਮਾਨ ਹਨ। ਦੂਲੋ ਨੇ ਕਿਹਾ ਪਾਰਟੀ ਵਰਕਰ ਜਾਣਨਾ ਚਾਹੁੰਦੇ ਹਨ। ਜਾਖੜ ਨੇ ਪ੍ਰਧਾਨ ਹੋਣ ਦਾ ਧਰਮ ਹੀ ਕਦੋਂ ਨਿਭਾਇਆ ਹੈ। ਕੀ ਡਰੱਗ, ਕੇਬਲ, ਟ੍ਰਾਸਪੋਰਟ ਤੇ ਸ਼ਰਾਬ ਮਾਫੀਆ ਨਾਲ ਆਪਣੀ ਮਲੀਭੁਗਤ ਦੇ ਕਾਰਨ ਹੀ ਉਹ ਚੁੱਪ ਹਨ?
ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ
ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਸ਼ੁਰੂ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ। ਸਾਲ 2012 'ਚ ਜਦੋਂ ਸੁਨੀਲ ਜਾਖੜ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਨ ਤੇ ਸੂਬਾ ਕਾਂਗਰਸ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਸੀ ਤਾਂ ਉਦੋਂ ਤੋਂ ਹੀ ਦੋਵਾਂ ਲੀਡਰਾਂ ਵਿਚਾਲੇ ਖਿੱਚੋਤਾਣ ਚੱਲ ਰਹੀ ਸੀ।
ਹੁਣ ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਇਕ ਵਾਰ ਫਿਰ ਤੋਂ ਦੋਵਾਂ 'ਚ ਆਪਣੀ ਤਲਖ਼ੀ ਜੱਗ ਜ਼ਾਹਰ ਹੋ ਗਈ ਹੈ। ਉਧਰ ਸ਼ਮਸ਼ੇਰ ਸਿੰਘ ਦੂਲੋ ਵੀ ਜਾਖੜ ਨੂੰ ਮੋੜਵਾਂ ਜਵਾਬ ਦੇ ਹਟੇ ਹਨ।
ਮੌਸਮ ਦੀ ਖਰਾਬੀ ਕਾਰਨ ਮੋਦੀ ਦੇ ਅਯੋਧਿਆ ਪਹੁੰਚਣ ਦੀ ਬਦਲੀ ਰਣਨੀਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ