ਪੜਚੋਲ ਕਰੋ

ਕਾਂਗਰਸ ਘਰ-ਘਰ ਜਾ ਕੇ ਕਰੇਗੀ 500 ਕਰੋੜ ਦਾ ਜੁਗਾੜ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਹੁਣੇ ਤੋਂ ਹੀ ਕਮਰ ਕੱਸ ਲਈ ਹੈ। ਚੋਣਾਂ ਦੀਆਂ ਤਿਆਰੀਆਂ ਲਈ ਕਾਂਗਰਸ ਦੇਸ਼ ਭਰ ਦੇ 10 ਲੱਖ ਬੂਥਾਂ ਤੋਂ 500 ਕਰੋੜ ਰੁਪਏ ਦਾ ਚੰਦਾ ਇਕੱਠਾ ਕਰੇਗੀ। ਪਾਰਟੀ ਇਹ ਅਭਿਆਨ ਗਾਂਧੀ ਜਯੰਤੀ ਯਾਨੀ 2 ਅਕਤੂਬਰ ਤੋਂ ਸ਼ੁਰੂ ਕਰੇਗੀ ਜੋ ਇੰਦਰਾ ਗਾਂਧੀ ਦੀ ਜਯੰਤੀ ਯਾਨੀ ਕਿ 19 ਨਵੰਬਰ ਤੱਕ ਚੱਲੇਗਾ।

ਪਾਰਟੀ ਨੇ ਹਰ ਬੂਥ ਕਮੇਟੀ ਨੂੰ ਪੰਜ ਹਜ਼ਾਰ ਰੁਪਏ ਚੰਦਾ ਜਮ੍ਹਾ ਕਰਨ ਦਾ ਟਾਰਗੇਟ ਦੇਣਾ ਤੈਅ ਕੀਤਾ ਹੈ। ਇਸ ਤਰ੍ਹਾਂ ਦੇਸ਼ ਭਰ ਦੇ ਲਗਪਗ ਦਸ ਲੱਖ ਬੂਥਾਂ ਤੋਂ 500 ਕਰੋੜ ਰੁਪਇਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਅਭਿਆਨ ਬਾਰੇ ਦੱਸਦਿਆਂ ਪਾਰਟੀ ਦੇ ਸੰਗਠਨ ਮੁੱਖ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਪਹਿਲਾਂ ਵੀ ਘਰ-ਘਰ ਜਾ ਕੇ ਜਨਸੰਪਰਕ ਤੇ ਪੈਸੇ ਇਕੱਠੇ ਕਰਨ ਦਾ ਅਭਿਆਨ ਚਲਾਇਆ ਜਾਂਦਾ ਸੀ। ਹੁਣ ਫਿਰ ਇਹ ਵਕਤ ਆ ਗਿਆ ਹੈ ਕਿ ਜਨਸੰਪਰਕ ਦੇ ਕੰਮ ਨੂੰ ਗਤੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਅਭਿਆਨ ਦੌਰਾਨ ਲੋਕਾਂ ਨੂੰ ਰਾਸ਼ਟਰੀ ਮੁੱਦਿਆਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ।

ਪਾਰਟੀ ਨੇ ਹੇਠਲੀਆਂ ਇਕਾਈਆਂ ਨੂੰ ਹਰ ਘਰ ਤੋਂ ਪੰਜ, ਦਸ ਰੁਪਏ ਜਮ੍ਹਾ ਕਰਾਉਣ ਨੂੰ ਕਿਹਾ ਹੈ। ਇਸ ਦੇ ਨਾਲ ਵਰਕਰ ਪਰਚੇ ਵੀ ਵੰਡਣਗੇ। ਦੋ ਹਫਤੇ ਪਹਿਲਾਂ ਪਾਰਟੀ ਦੇ ਨਵੇਂ ਖ਼ਜ਼ਾਨਚੀ ਅਹਿਮਦ ਪਟੇਲ ਨੇ ਸਾਰੇ ਸੂਬਿਆਂ ਦੇ ਖਜ਼ਾਨਚੀਆਂ ਦੀ ਦਿੱਲੀ 'ਚ ਬੈਠਕ ਬੁਲਾਈ ਸੀ ਤੇ ਫੀਡਬੈਕ ਲਈ ਸੀ।

ਇਸ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਜ਼ਰੀਏ ਵੀ ਅਹਿਮਦ ਪਟੇਲ ਤੇ ਅਸ਼ੋਕ ਗਹਿਲੋਤ ਨੇ ਸੂਬਾ ਅਧਿਕਾਰੀਆਂ ਤੇ ਖ਼ਜ਼ਾਨਚੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਘਰ-ਘਰ ਜਾਕੇ ਚੰਦਾ ਤੇ ਜਨਸੰਪਰਕ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ।

ਪਾਰਟੀ ਆਨਲਾਈਨ ਵੀ ਚੰਦਾ ਇਕੱਠਾ ਕਰ ਰਹੀ ਹੈ। ਰਾਜਸਥਾਨ ਚੋਣਾਂ ਲਈ ਵੈਬਸਾਈਟ ਜ਼ਰੀਏ ਆਨਲਾਈਨ ਚੰਦਾ ਮੰਗਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਰਨਾਟਕ ਚੋਣਾਂ ਦੌਰਾਨ ਵੀ ਕਾਂਗਰਸ ਨੇ ਇਕ ਉਮੀਦਵਾਰ ਲਈ ਆਨਲਾਈਨ ਚੰਦਾ ਮੰਗਿਆ ਸੀ। ਇਸ ਤੋਂ ਪਹਿਲਾਂ ਆਨਲਾਈਨ ਚੰਦੇ ਦਾ ਸਫਲ ਪ੍ਰਯੋਗ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਕੀਤਾ ਸੀ।

ਕਾਂਗਰਸ ਨੇ ਹਾਲ ਹੀ 'ਚ ਪਾਰਟੀ ਨੇਤਾਵਾਂ ਦੇ ਖਰਚ 'ਚ ਕਟੌਤੀ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦਾ ਮਕਸਦ ਚੰਦਾ ਇਕੱਠਾ ਕਰਨਾ ਘੱਟ ਤੇ ਘਰ-ਘਰ ਜਾ ਕੇ ਕਾਂਗਰਸ ਲਈ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣਾ ਮੁੱਖ ਮਕਸਦ ਰਹੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ

Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Advertisement
ABP Premium

ਵੀਡੀਓਜ਼

ਝੋਨੇ ਦੀ ਕਿਸਮ PR 126 ਨੂੰ ਲੈਕੇ ਸ਼ੈਲਰ ਮਾਲਿਕਾਂ ਨੂੰ ਕਿਉਂ ਹੋ ਰਹੀ ਦਿੱਕਤ?ਤਾਮਿਲਨਾਡੂ 'ਚ ਵੱਡਾ ਰੇਲ ਹਾਦਸਾ! ਮੈਸੂਰ-ਦਰਭੰਗਾ ਐਕਸਪ੍ਰੈਸ ਦੇ 13 ਡੱਬੇ ਪਟੜੀ ਤੋਂ ਉਤਰੇਕੈਥਲ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਕਾਰ 7 ਦੀ ਮੌਤਪਟਿਆਲਾ ਦੀ ਮੰਡੀ 'ਚ ਪਹੁੰਚੇ ਸਿਹਤ ਮੰਤਰੀ ਬਲਬੀਰ, ਕਿਸਾਨਾਂ ਨੂੰ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ

Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ

Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)

Embed widget