ਪੜਚੋਲ ਕਰੋ
Advertisement
ਚੀਨੀ ਸੋਸ਼ਲ ਮੀਡੀਆ ਦੀ ਸ਼ਰਾਰਤ, ਮੋਦੀ ਤੇ ਵਿਦੇਸ਼ ਮੰਤਰਾਲੇ ਦੇ ਬਿਆਨਾਂ 'ਤੇ ਐਕਸ਼ਨ
ਅਧਿਕਾਰੀਆਂ ਨੇ ਦੱਸਿਆ ਕਿ 18 ਜੂਨ ਨੂੰ ਸਾਇਨਾ ਵੇਇਬੋ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦਾ ਬਿਆਨ ਡਿਲੀਟ ਕੀਤਾ ਸੀ। ਇਸ ਉਪਰੰਤ ਭਾਰਤੀ ਅਧਿਕਾਰੀਆਂ ਨੇ ਅਗਲੇ ਦਿਨ ਉਸੇ ਬਿਆਨ ਦੇ ਸਕ੍ਰੀਨ ਸ਼ੌਟ ਮੁੜ ਤੋਂ ਸਾਂਝੇ ਕੀਤੇ।
ਬੀਜਿੰਗ: ਚੀਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਚੀਨੀ ਸੋਸ਼ਲ ਮੀਡੀਆ ਵੈੱਬਸਾਈਟਸ ਨੇ ਹਟਾ ਦਿੱਤਾ ਹੈ। ਅਜਿਹਾ ਕਰਨ ਵਾਲਿਆਂ ਵਿੱਚ ਪ੍ਰਚਲਿਤ ਵੀ-ਚੈਟ ਤੇ ਵੇਇਬੋ ਸ਼ਾਮਲ ਹਨ।
ਟਵਿੱਟਰ ਵਾਂਗ ਕੰਮ ਕਰਨ ਵਾਲੀਆਂ ਚੀਨੀ ਸਾਈਟਸ ਸਾਇਨਾ ਵੇਇਬੋ ਤੇ ਵੀ ਚੈਟ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਦੁਨੀਆ ਦੇ ਕਈ ਵੱਡੇ ਨੇਤਾ ਆਪਣੀ ਗੱਲ ਰੱਖਣ ਲਈ ਵਰਤਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 18 ਜੂਨ ਨੂੰ ਸਾਇਨਾ ਵੇਇਬੋ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦਾ ਬਿਆਨ ਡਿਲੀਟ ਕੀਤਾ ਸੀ। ਇਸ ਉਪਰੰਤ ਭਾਰਤੀ ਅਧਿਕਾਰੀਆਂ ਨੇ ਅਗਲੇ ਦਿਨ ਉਸੇ ਬਿਆਨ ਦੇ ਸਕ੍ਰੀਨ ਸ਼ੌਟ ਮੁੜ ਤੋਂ ਸਾਂਝੇ ਕੀਤੇ।
ਪੂਰਬੀ ਲੱਦਾਖ ਦੀ ਗਲਵਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਦੀ ਸ਼ਹਾਦਤ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਵੀ ਸਾਇਨਾ ਵੇਇਬੋ ਤੇ ਵੀ ਚੈਟ 'ਤੇ ਉਪਲਬਧ ਨਹੀਂ ਹੈ। ਵੀ ਚੈਟ ਨੇ ਇਸ ਕੰਟੈਂਟ ਨੂੰ ਇਹ ਦੱਸਦਿਆਂ ਹਟਾ ਦਿੱਤਾ ਹੈ ਕਿ ਇਸ ਨੂੰ ਲੇਖਕ ਨੇ ਹੀ ਹਟਾ ਦਿੱਤਾ ਹੈ ਪਰ ਅਧਿਕਾਰੀਆਂ ਮੁਤਾਬਕ ਉਨ੍ਹਾਂ ਅਜਿਹਾ ਨਹੀਂ ਕੀਤਾ ਹੈ। ਇਨ੍ਹਾਂ ਦੋਵਾਂ ਵੈੱਬਸਾਈਟਸ 'ਤੇ ਭਾਰਤੀ ਦੂਤਾਵਾਸ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ:
- ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!
- ਮੋਦੀ ਨੇ ਕਿਹਾ ਕੋਰੋਨਾ ਨਾਲ ਲੜਨ ਲਈ ਯੋਗ ਜ਼ਰੂਰੀ
- ਕੋਰੋਨਾ ਵਾਇਰਸ ਬੇਲਗਾਮ, 24 ਘੰਟਿਆਂ 'ਚ ਹੋਈਆਂ ਪੰਜ ਹਜ਼ਾਰ ਮੌਤਾਂ
- ਦੁਨੀਆਂ ਭਰ 'ਚ ਲੱਗਿਆ ਸੂਰਜ ਗ੍ਰਹਿਣ, ਸਾਹਮਣੇ ਆਈ ਪਹਿਲੀ ਤਸਵੀਰ
- ਸੂਰਜ ਗ੍ਰਹਿਣ ਲੱਗਣ 'ਚ ਕੁਝ ਹੀ ਮਿੰਟ ਬਾਕੀ, ਅਦਭੁਤ ਹੋਵੇਗਾ ਨਜ਼ਾਰਾ
- ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ
- ਸਾਲਾਂ ਪਹਿਲਾਂ ਹੋ ਗਈ ਸੀ 21 ਜੂਨ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਜਾਣਕਾਰੀ, ਭੁੱਲ ਕੇ ਵੀ ਨਾ ਕਰੋ ਇਹ ਕੰਮ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement