ਕੋਰੋਨਾ ਦਾ ਅਸਰ: ਲੋਕ ਕੈਂਸਲ ਕਰਵਾਉਣ ਲੱਗੇ ਮੈਰਿਜ ਪੈਲੇਸਾਂ ’ਚ ਵਿਆਹਾਂ ਤੇ ਮੰਡਪਾਂ ਦੀ ਬੁਕਿੰਗ
ਅਜਿਹੀਆਂ ਪਾਬੰਦੀਆਂ ਤੇ ਬੰਦਸ਼ਾਂ ਕਾਰਣ ਹੁਣ ਲੋਕ ਜੰਝ ਘਰਾਂ (ਮੈਰਿਜ ਪੈਲੇਸਜ਼), ਬੈਂਕੁਏਟ ਹਾਲ ਤੇ ਮੰਡਪਾਂ ’ਚ ਪਹਿਲਾਂ ਕੀਤੀਆਂ ਬੁਕਿੰਗਾਂ ਕੈਂਸਲ ਕਰਨ ਲੱਗ ਪਏ ਹਨ।
Corona Effect: ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ ’ਚ ਰੱਖਦਿਆਂ ਦਿੱਲੀ ਸਰਕਾਰ ਨੇ ਵਿਆਹ ਸਮਾਰੋਹਾਂ ’ਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਘਟਾ ਦਿੱਤੀ ਹੈ। ਹੁਣ ਬੰਦ ਥਾਵਾਂ, ਜਿਵੇਂ ਬੈਂਕੁਏਟ ਹਾਲ ਜਾਂ ਜੰਝ ਘਰਾਂ ਵਿੱਚ ਵੱਧ ਤੋਂ ਵੱਧ 100 ਵਿਅਕਤੀ ਹੀ ਵਿਆਹ ਸਮਾਰੋਹ ’ਚ ਸ਼ਾਮਲ ਹੋ ਸਕਦੇ ਹਨ। ਖੁੱਲ੍ਹੀਆਂ ਥਾਵਾਂ ’ਤੇ, ਜਿਵੇਂ ਕਿਸੇ ਬਾਗ਼ ਜਾਂ ਪਾਰਕ ਵਿੱਚ ਵੱਧ ਤੋਂ ਵੱਧ 200 ਵਿਅਕਤੀ ਹੀ ਸ਼ਾਮਲ ਹੋ ਸਕਦੇ ਹਨ। ਕੋਰੋਨਾ ਵਾਇਰਸ ਦੀ ਦੁਬਾਰਾ ਤੇਜ਼ੀ ਨਾਲ ਫੈਲਦੀ ਜਾ ਰਹੀ ਲਾਗ ਕਰਕੇ ਸਰਕਾਰ ਨੇ ਅਜਿਹਾ ਫ਼ੈਸਲਾ ਲਿਆ ਹੈ।
ਅਜਿਹੀਆਂ ਪਾਬੰਦੀਆਂ ਤੇ ਬੰਦਸ਼ਾਂ ਕਾਰਣ ਹੁਣ ਲੋਕ ਜੰਝ ਘਰਾਂ (ਮੈਰਿਜ ਪੈਲੇਸਜ਼), ਬੈਂਕੁਏਟ ਹਾਲ ਤੇ ਮੰਡਪਾਂ ’ਚ ਪਹਿਲਾਂ ਕੀਤੀਆਂ ਬੁਕਿੰਗਾਂ ਕੈਂਸਲ ਕਰਨ ਲੱਗ ਪਏ ਹਨ। ਪਿਛਲੇ ਵਰ੍ਹੇ ਲੌਕਡਾਊਨ ਵੇਲੇ ਬੈਂਕੁਏਟ ਹਾਲ ਲਗਭਗ ਸਾਰਾ ਸਾਲ ਹੀ ਬੰਦ ਰਹੇ। ਨਵੰਬਰ-ਦਸੰਬਰ ਦੇ ਮਹੀਨਿਆਂ ਦੌਰਾਨ, ਜਦੋਂ ਵਿਆਹਾਂ ਦਾ ਸਮਾਂ ਸੀ, ਉਦੋਂ ਵੀ ਕੋਰੋਨਾ ਦੇ ਮਾਮਲੇ ਵਧਣ ਕਾਰਣ ਵਪਾਰ ਮੰਦਾ ਹੀ ਰਿਹਾ।
ਹੁਣ ਜਦੋਂ ਕੁਝ ਆਸ ਜਾਗਣ ਲੱਗੀ ਸੀ, ਤਾਂ ਕੋਰੋਨਾ ਦੇ ਮਾਮਲੇ ਦੋਬਾਰਾ ਵਧਣ ਲੱਗੇ ਹਨ। ਬੈਂਕੁਏਟ ਹਾਲ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਿਜ਼ਨੈਸ ਹੁਣ 85 ਫ਼ੀਸਦੀ ਤੱਕ ਘਟ ਗਿਆ ਹੈ। ਦਿੱਲੀ ਦੇ ਕੜਕੜਡੂਮਾ ਇਲਾਕੇ ’ਚ ਹਾੱਲਮਾਰਟ ਬੈਂਕੁਏਟ ਹਾਲ ਚਲਾਉਣ ਵਾਲੇ ਨਵੀਨ ਗੁਪਤਾ ਦਾ ਕਹਿਣਾ ਹੈ ਕਿ 13 ਅਪੈਲ ਤੋਂ ਸੀਜ਼ਨ ਸ਼ੁਰੂ ਹੋ ਰਿਹਾ ਸੀ ਤੇ 30 ਤੱਕ ਚੱਲਣਾ ਸੀ। ਉੱਥੇ ਲਗਪਗ 80 ਬੁਕਿੰਗਾਂ ਸਨ, ਜਿਨ੍ਹਾਂ ਵਿੱਚੋਂ 52 ਬੁਕਿੰਗਾਂ ਰੱਦ ਹੋ ਗਈਆਂ ਹਨ।
ਵਿਆਹ ਮੌਕੇ ਸੱਦੇ ਜਾਣ ਵਾਲੇ ਮਹਿਮਾਨਾਂ ਦੀ ਗਿਣਤੀ ਘਟਣ ਕਾਰਣ ਹੀ ਲੋਕ ਬੁਕਿੰਗਾਂ ਕੈਂਸਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਉਹ ਅਗਲੇ ਸੀਜ਼ਨ ’ਚ ਵੇਖ ਲੈਣਗੇ। ਨਵੀਨ ਗੁਪਤਾ ਨੇ ਦੱਸਿਆ ਕਿ ਹੁਣ ਕੰਮ ਘਟਣ ਕਾਰਣ ਉਨ੍ਹਾਂ ਕੋਲ ਲੇਬਰ ਨੂੰ ਦੇਣ ਜੋਗੇ ਪੈਸੇ ਵੀ ਨਹੀਂ ਬਚੇ ਹਨ।
ਇਹ ਵੀ ਪੜ੍ਹੋ: ਪੀਯੂਸ਼ ਗੋਇਲ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਵਿੱਚ ਹੋ ਰਹੇ ਹਨ ਸ਼ਾਨਦਾਰ ਕੰਮ ਤਾਂ ਸ਼ੁਰੂ ਹੋਈ ਟਵਿੱਟਰ ਵਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904