ਕੋਰੋਨਾ ਦਾ ਨਵਾਂ ਰੂਪ ਭਾਰਤ ਲਈ ਕਿੰਨਾ ਖਤਰਨਾਕ, ਏਮਜ਼ ਦੇ ਡਾਇਰੈਕਟਰ ਨੇ ਕੀਤਾ ਖੁਲਾਸਾ
ਬ੍ਰਿਟੇਨ ਦੇ ਨਵੇਂ ਕੋਰੋਨਾ ਸਟ੍ਰੇਨ ਨੂੰ ਲੈਕੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਹ ਜ਼ਿਆਦਾ ਹਮਲਾਵਰ ਹੈ ਤੇ ਤੇਜ਼ੀ ਨਾਲ ਫੈਲਦਾ ਹੈ।
ਬ੍ਰਿਟੇਨ 'ਚ ਕੋਵਿਡ-19 ਦੇ ਨਵੇਂ ਸਟ੍ਰੇਨ ਮਿਲਣ ਤੋਂ ਬਾਅਦ ਦੁਨੀਆਂ ਭਰ 'ਚ ਹਲਚਲ ਮੱਚੀ ਹੋਈ ਹੈ ਤੇ ਉੱਥੇ ਹੀ ਕਈ ਦੇਸ਼ਾਂ ਨੇ ਬ੍ਰਿਟੇਨ ਜਾਣ 'ਤੇ ਆਉਣ ਵਾਲੀਆਂ ਫਲਾਇਟਸ 'ਤੇ ਰੋਕ ਲਾ ਦਿੱਤੀ ਹੈ। ਭਾਰਤ 'ਚ ਵੀ ਬ੍ਰਿਟੇਨ ਦੇ ਕੋਰੋਨਾ ਸਟ੍ਰੇਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸਰਕਾਰ ਦੇ ਫਿਕਰ ਵਧ ਗਏ ਹਨ। ਅਜਿਹੇ 'ਚ ਲੋਕ ਇਹ ਜਾਣਨਾ ਚਾਹ ਰਹੇ ਹੈ ਕਿ ਬ੍ਰਿਟੇਨ ਦੇ ਨਵੇਂ ਕੋਰੋਨਾ ਸਟ੍ਰੇਨ ਨਾਲ ਭਾਰਤ 'ਚ ਲੋਕਾਂ ਨੂੰ ਕਿੰਨਾ ਖਤਰਾ ਹੈ ਤੇ ਇਸ ਨੂੰ ਲੈਕੇ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
It's unlikely that UK strain, even if it had entered India, is causing a significant effect on our cases & hospitalization. But we need to be extra careful & make sure that we don't let it come in India in a big way: Dr Randeep Guleria, Director, AIIMS Delhi on Corona's UK strain https://t.co/gsDADsHJOT pic.twitter.com/0cnydb8Q2F
— ANI (@ANI) December 30, 2020
ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੋਰੋਨਾ ਦੀ ਨਵੀਂ ਕਿਸਮ ਬਾਰੇ ਕਿਹਾ ਕਿ ਕੋਰੋਨਾ ਵਾਇਰਸ ਨੇ ਕਈ ਥਾਵਾਂ 'ਤੇ ਆਪਣੇ ਰੂਪ ਬਦਲ ਲਏ ਹਨ। ਬ੍ਰਿਟੇਨ ਦੇ ਨਵੇਂ ਕੋਰੋਨਾ ਸਟ੍ਰੇਨ ਨੂੰ ਲੈਕੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਹ ਜ਼ਿਆਦਾ ਹਮਲਾਵਰ ਹੈ ਤੇ ਤੇਜ਼ੀ ਨਾਲ ਫੈਲਦਾ ਹੈ।
ਗੁਲੇਰੀਆ ਨੇ ਕਿਹਾ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬ੍ਰਿਟੇਨ ਦੇ ਸਟ੍ਰੇਨ ਤੋਂ ਜ਼ਿਆਦਾ ਇਨਫੈਕਸ਼ਨ ਹੋਣ ਕਾਰਨ ਚੰਤਾ ਦੀ ਵੱਡੀ ਵਜ੍ਹਾ ਕਾਰਨ ਹੀ ਸਰਕਾਰ ਨੇ ਯੂਕੇ ਤੋਂ ਆਉਣ ਵਾਲੀਆਂ ਫਲਾਇਟਸ ਬੰਦ ਕਰਨ ਸਮੇਤ ਕਈ ਕਦਮ ਚੁੱਕੇ ਹਨ। ਏਮਜ਼ ਦੇ ਡਾਇਰੈਕਟਰ ਨੇ ਕਿਹਾ ਜੇਕਰ ਬ੍ਰਿਟੇਨ ਦੇ ਸਟ੍ਰੇਨ ਦੇ ਚੱਲਦਿਆਂ ਕੋਵਿਡ-19 ਦੇ ਮਾਮਲਿਆਂ 'ਚ ਇਜ਼ਾਫਾ ਹੁੰਦਾ ਹੈ ਤਾਂ ਉਸ 'ਤੇ ਐਕਸ਼ਨ ਲਵਾਂਗੇ।
ਉਨ੍ਹਾਂ ਕਿਹਾ ਕੋਰੋਨਾ ਨੂੰ ਲੈਕੇ ਭਾਰਤ ਬਹੁਤ ਚੰਗੀ ਸਥਿਤੀ 'ਚ ਹੈ ਤੇ ਰੋਜ਼ਾਨਾ ਦੇ ਮਾਮਲਿਆਂ 'ਚ ਕਾਫੀ ਕਮੀ ਆਈ ਹੈ। ਸਾਡੀ ਰਿਕਵਰੀ ਦਰ ਕਾਫੀ ਉੱਚੀ ਹੈ ਤੇ ਮੌਤ ਦਰ ਕਾਫੀ ਘੱਟ ਹੈ।