ਭਾਰਤ 'ਚ ਕੋਰੋਨਾ ਕੇਸਾਂ ਦੀ ਤੇਜ਼ ਰਫ਼ਤਾਰ ਬਰਕਰਾਰ, ਇਕ ਦਿਨ 'ਚ 88,600 ਨਵੇਂ ਕੇਸ ਦਰਜ, 1100 ਤੋਂ ਵੱਧ ਮੌਤਾਂ
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਕੇਸਾਂ ਦਾ ਕੁੱਲ ਅੰਕੜਾ 59,92,533 ਹੋ ਗਿਆ ਹੈ। ਇਨ੍ਹਾਂ 'ਚੋਂ 9,56,402 ਐਕਟਿਵ ਕੇਸ ਹਨ ਅਤੇ 49,41,628 ਲੋਕ ਠੀਕ ਹੋ ਚੁੱਕੇ ਹਨ।
ਨਵੀਂ ਦਿੱਲੀ: ਭਾਰਤ ਇਸ ਵੇਲੇ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਏਨੀ ਤੇਜ਼ੀ ਨਾਲ ਕੋਰੋਨਾ ਕੇਸਾਂ 'ਚ ਵਾਧਾ ਹੋ ਰਿਹਾ ਹੈ। ਅਜਿਹੇ 'ਚ ਪਿਛਲੇ ਇਕ ਦਿਨ 'ਚ ਦੇਸ਼ 'ਚ 88,600 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਜਦਕਿ 1,124 ਲੋਕਾਂ ਦੀ ਮੌਤ ਹੋ ਗਈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਕੇਸਾਂ ਦਾ ਕੁੱਲ ਅੰਕੜਾ 59,92,533 ਹੋ ਗਿਆ ਹੈ। ਇਨ੍ਹਾਂ 'ਚੋਂ 9,56,402 ਐਕਟਿਵ ਕੇਸ ਹਨ ਅਤੇ 49,41,628 ਲੋਕ ਠੀਕ ਹੋ ਚੁੱਕੇ ਹਨ। ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 94,503 ਹੋ ਗਿਆ ਹੈ।
ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰSpike of 88,600 new #COVID19 cases & 1,124 deaths reported in India, in the last 24 hours. COVID case tally stands at 59,92,533 including 9,56,402 active cases, 49,41,628 cured/discharged/migrated & 94,503 deaths: Ministry of Health & Family Welfare pic.twitter.com/VgZaTigtka
— ANI (@ANI) September 27, 2020
ਕੋਰੋਨਾ ਵਾਇਰਸ: ਨਹੀਂ ਲੱਭਿਆ ਕੋਈ ਹੱਲ, 24 ਘੰਟਿਆਂ 'ਚ ਦੁਨੀਆਂ ਭਰ 'ਚ 2.93 ਲੱਖ ਨਵੇਂ ਕੇਸ, 5,297 ਮੌਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ