Corona Vaccination: ਓਮੀਕ੍ਰੋਨ ਦੇ ਖਤਰੇ ਨੂੰ ਵੇਖਦਿਆਂ PM ਮੋਦੀ ਨੇ ਕੀਤੇ ਵੱਡੇ ਐਲਾਨ
ਪ੍ਰਧਾਨ ਮੰਤਰੀ ਨੇ ਕਿਹਾ ਕਿ 60+ ਉਮਰ ਵਾਲੇ ਕੋ-ਮੋਰਬੀਡਿਟੀ (ਗੰਭੀਰ ਬਿਮਾਰੀ ਤੋਂ ਪੀੜ੍ਹਤ) ਵਾਲੇ ਨਾਗਰਿਕਾਂ ਨੂੰ ਉਨ੍ਹਾਂ ਦੇ ਡਾਕਟਰ ਦੀ ਸਲਾਹ 'ਤੇ 'Precaution Dose' ਦਾ ਆਪਸ਼ਨ ਦਿੱਤਾ ਜਾਵੇਗਾ।
Corona Vaccination: ਦੇਸ਼ 'ਚ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਕਰੀਬ 8 ਕਰੋੜ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਤੋਂ ਇਲਾਵਾ 10 ਜਨਵਰੀ ਤੋਂ ਸਿਹਤ ਕਰਮਚਾਰੀਆਂ ਸਮੇਤ ਲਗਪਗ 3 ਕਰੋੜ ਫ਼ਰੰਟ ਲਾਈਨ ਵਰਕਰਾਂ ਨੂੰ 'Precaution Dose' (ਕੋਰੋਨਾ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਵਾਲੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਬੂਸਟਰ ਡੋਜ਼) ਦਿੱਤੀ ਜਾਵੇਗੀ। ਓਮੀਕ੍ਰੋਨ ਦੇ ਖਤਰੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਈ ਐਲਾਨ ਕੀਤਾ। ਪੜ੍ਹੋ ਮੋਦੀ ਦੇ ਸੰਬੋਧਨ ਦੀਆਂ 10 ਵੱਡੀਆਂ ਗੱਲਾਂ:-
1. ਪ੍ਰਧਾਨ ਮੰਤਰੀ ਨੇ ਕਿਹਾ ਕਿ 60+ ਉਮਰ ਵਾਲੇ ਕੋ-ਮੋਰਬੀਡਿਟੀ (ਗੰਭੀਰ ਬਿਮਾਰੀ ਤੋਂ ਪੀੜ੍ਹਤ) ਵਾਲੇ ਨਾਗਰਿਕਾਂ ਨੂੰ ਉਨ੍ਹਾਂ ਦੇ ਡਾਕਟਰ ਦੀ ਸਲਾਹ 'ਤੇ 'Precaution Dose' ਦਾ ਆਪਸ਼ਨ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤ ਵੀ 10 ਜਨਵਰੀ ਤੋਂ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਸ਼ਨੀਵਾਰ ਰਾਤ 9:46 ਵਜੇ ਆਪਣਾ ਸੰਬੋਧਨ ਸ਼ੁਰੂ ਕੀਤਾ ਤੇ ਕਰੀਬ 10 ਵਜੇ ਸਮਾਪਤ ਹੋਇਆ।
2. ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਜਲਦੀ ਹੀ ਦੇਸ਼ 'ਚ ਨੇਜ਼ਲ ਵੈਕਸੀਨ ਤੇ ਦੁਨੀਆਂ ਦੀ ਪਹਿਲੀ DNA ਵੈਕਸੀਨ ਲਗਾਉਣੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਹਾਲਾਂਕਿ ਪੀਐਮ ਮੋਦੀ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸਾਰੇ ਉਪਾਵਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਹਰਾਉਣ ਲਈ ਮਾਸਕ ਪਹਿਨਣ ਵਰਗੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
3. ਪ੍ਰਧਾਨ ਮੰਤਰੀ ਨੇ ਨਵੇਂ ਸਾਲ ਦਾ ਸਵਾਗਤ ਕਰਨ ਦੇ ਉਤਸ਼ਾਹ 'ਚ ਮਹਾਂਮਾਰੀ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਾਲ ਦੇ ਆਖਰੀ ਹਫ਼ਤੇ 'ਚ ਹਾਂ। 2022 ਆਉਣ ਵਾਲਾ ਹੈ। ਤੁਸੀਂ ਸਾਰੇ 2022 ਦੇ ਸ਼ੁਆਗਤ ਦੀ ਤਿਆਰੀ ਕਰ ਰਹੇ ਹੋ ਪਰ ਜੋਸ਼ ਤੇ ਉਤਸ਼ਾਹ ਦੇ ਨਾਲ-ਨਾਲ ਇਹ ਸੁਚੇਤ ਰਹਿਣ ਦਾ ਵੀ ਸਮਾਂ ਹੈ।
4. ਉਨ੍ਹਾਂ ਕਿਹਾ ਕਿ ਅੱਜ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਾਰਨ ਦੁਨੀਆਂ ਦੇ ਕਈ ਦੇਸ਼ਾਂ 'ਚ ਲਾਗ ਵਧ ਰਿਹਾ ਹੈ। ਭਾਰਤ 'ਚ ਵੀ ਬਹੁਤ ਸਾਰੇ ਲੋਕ ਓਮੀਕ੍ਰੋਨ ਨਾਲ ਸੰਕਰਮਿਤ ਹਨ। ਅਪੀਲ ਹੈ ਕਿ ਘਬਰਾਓ ਨਾ, ਪਰ ਸਾਵਧਾਨ ਰਹੋ। ਮਾਸਕ ਦੀ ਵਰਤੋਂ ਕਰੋ। ਨਾਲ ਹੀ ਸਾਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਣੇ ਹੱਥ ਧੋਣੇ ਨਹੀਂ ਭੁੱਲਣੇ ਚਾਹੀਦੇ।
5. ਇਸ ਤੋਂ ਬਾਅਦ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਦੀ ਕਿਸੇ ਵੀ ਲਹਿਰ ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ 'ਚ 18 ਲੱਖ ਆਈਸੋਲੇਸ਼ਨ ਬੈੱਡ ਤੇ 5 ਲੱਖ ਆਕਸੀਜਨ ਸਪੋਰਟਿਡ ਬੈੱਡ ਤਿਆਰ ਹਨ। ਇਸ ਤੋਂ ਇਲਾਵਾ 1 ਲੱਖ 40 ਹਜ਼ਾਰ ਆਈਸੀਯੂ ਬੈੱਡ ਹਨ। 90 ਹਜ਼ਾਰ ਬੈੱਡ ਬੱਚਿਆਂ ਲਈ ਵੀ ਹਨ। 3000 ਆਕਸੀਜਨ ਪਲਾਂਟ ਵੀ ਕੰਮ ਕਰ ਰਹੇ ਹਨ। ਦਵਾਈਆਂ ਦਾ ਬਫ਼ਰ ਸਟਾਕ ਤਿਆਰ ਕਰਨ ਲਈ ਸੂਬਿਆਂ ਦੀ ਮਦਦ ਕੀਤੀ ਜਾ ਰਹੀ ਹੈ।
6. ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਲੜਨ ਦਾ ਹੁਣ ਤਕ ਦਾ ਤਜ਼ਰਬਾ ਦੱਸਦਾ ਹੈ ਕਿ ਟੀਕਾਕਰਨ ਤੋਂ ਬਚਾਅ ਹੋ ਰਿਹਾ ਹੈ। ਅਸੀਂ ਇੱਥੇ ਵੀ ਵੱਡੇ ਪੱਧਰ 'ਤੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਤਿਆਰੀਆਂ ਦਾ ਨਤੀਜਾ ਸੀ ਕਿ ਅਸੀਂ ਜਲਦੀ ਹੀ ਟੀਕਾਕਰਨ ਸ਼ੁਰੂ ਕਰ ਦਿੱਤਾ।
7. ਹੁਣ ਤਕ 141 ਕਰੋੜ ਟੀਕੇ ਦੀਆਂ ਖੁਰਾਕਾਂ ਦੇਣ ਦਾ ਬਹੁਤ ਮੁਸ਼ਕਲ ਤੇ ਬੇਮਿਸਾਲ ਟੀਚਾ ਪੂਰਾ ਕਰ ਲਿਆ ਗਿਆ ਹੈ। 61% ਲੋਕਾਂ ਨੇ ਦੋਵੇਂ ਖੁਰਾਕਾਂ ਲਈਆਂ ਹਨ। 90% ਲੋਕਾਂ ਨੇ ਪਹਿਲੀ ਖੁਰਾਕ ਲਈ ਹੈ। ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਸਫਲਤਾਪੂਰਵਕ ਚਲਾਇਆ ਹੈ। ਅੱਜ ਦੇਸ਼ ਦੇ ਦੂਰ-ਦੁਰਾਡੇ ਪਿੰਡਾਂ 'ਚ 100% ਟੀਕਾਕਰਨ ਬਾਰੇ ਸੁਣ ਕੇ ਮਾਣ ਮਹਿਸੂਸ ਹੁੰਦਾ ਹੈ।
8. ਗੋਆ, ਉੱਤਰਾਖੰਡ, ਹਿਮਾਚਲ ਵਰਗੇ ਸੈਰ-ਸਪਾਟੇ ਦੇ ਨਜ਼ਰੀਏ ਤੋਂ ਬਹੁਤ ਸਾਰੇ ਸੂਬਿਆਂ ਅਤੇ ਖ਼ਾਸ ਤੌਰ 'ਤੇ ਮਹੱਤਵਪੂਰਨ ਸੂਬਿਆਂ ਨੇ 100% ਸਿੰਗਲ ਡੋਜ਼ ਟੀਕਾਕਰਨ ਦਾ ਟੀਚਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੇ ਦੂਰ-ਦੁਰਾਡੇ ਪਿੰਡਾਂ ਤੋਂ 100 ਫ਼ੀਸਦੀ ਟੀਕਾਕਰਨ ਦੀ ਖਬਰ ਆਉਂਦੀ ਹੈ ਤਾਂ ਮਨ ਨੂੰ ਤਸੱਲੀ ਮਿਲਦੀ ਹੈ।
9. ਪੀਐਮ ਮੋਦੀ ਨੇ ਕਿਹਾ ਕਿ ਜਲਦੀ ਹੀ ਸਾਡੇ ਦੇਸ਼ 'ਚ ਨੇਜ਼ਲ ਵੈਕਸੀਨ ਅਤੇ ਦੁਨੀਆਂ ਦਾ ਪਹਿਲਾ ਡੀਐਨਏ ਟੀਕਾ ਵੀ ਸ਼ੁਰੂ ਹੋਵੇਗਾ। ਸਾਡੇ ਵਿਗਿਆਨੀਆਂ ਨੇ ਬਹੁਤ ਮਿਹਨਤ ਕੀਤੀ ਹੈ। ਆਪਣੀ ਸਥਿਤੀ ਮੁਤਾਬਕ ਭਾਰਤ ਨੇ ਭਾਰਤੀ ਵਿਗਿਆਨੀਆਂ ਦੀ ਸਲਾਹ 'ਤੇ ਫ਼ੈਸਲੇ ਲਏ ਹਨ ਅਤੇ ਇਸ ਦੇ ਨਤੀਜੇ ਵੀ ਮਿਲੇ ਹਨ।
10. ਦੁਨੀਆਂ 'ਚ ਕੋਰੋਨਾ ਨੂੰ ਲੈ ਕੇ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ। ਪਰ ਕੋਰੋਨਾ ਵਿਰੁੱਧ ਸਾਡੀ ਲੜਾਈ ਸ਼ੁਰੂ ਤੋਂ ਹੀ ਵਿਗਿਆਨਕ ਸਿਧਾਂਤਾਂ, ਵਿਗਿਆਨਕ ਤਰੀਕਿਆਂ 'ਤੇ ਆਧਾਰਿਤ ਹੈ ਅਤੇ ਇਸ ਦੇ ਫ਼ਾਇਦੇ ਵੀ ਮਹਿਸੂਸ ਕੀਤੇ ਜਾ ਰਹੇ ਹਨ। ਦੇਸ਼ ਨੇ ਪਿਛਲੇ 11 ਮਹੀਨਿਆਂ 'ਚ ਇਸ ਦਾ ਲਾਭ ਮਹਿਸੂਸ ਕੀਤਾ ਹੈ। ਦੁਨੀਆਂ ਦੇ ਕਈ ਦੇਸ਼ਾਂ ਦੇ ਮੁਕਾਬਲੇ ਸਾਡੇ 'ਚ ਆਰਥਿਕ ਗਤੀਵਿਧੀਆਂ ਚੱਲ ਰਹੀਆਂ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਬ੍ਰਿਟਿਸ਼ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904