ਕੋਰੋਨਾ ਵੈਕਸੀਨ ਦੀ ਸਹੀ ਢੰਗ ਨਾਲ ਵੰਡ ਵੱਡੀ ਚੁਣੌਤੀ, ਅਮੀਰ ਦੇਸ਼ਾਂ ਵੱਲੋਂ ਜ਼ਿਆਦਾ ਡੋਜ਼ ਲਿਜਾਣ ਦਾ ਖਦਸ਼ਾ!
ਇਹ ਨਿਸਚਿਤ ਕਰਨਾ ਹੋਵੇਗਾ ਕਿ ਟੀਕੇ ਦੇ ਜ਼ਿਆਦਾ ਡੋਜ਼ ਅਮੀਰ ਦੇਸ਼ਾਂ ਦੇ ਕੋਲ ਨਾ ਚਲੇ ਜਾਣ ਅਤੇ ਇਨ੍ਹਾਂ ਦੀ ਪੂਰੀ ਦੁਨੀਆਂ 'ਚ ਇਕੋ ਜਿਹੀ ਵੰਡ ਹੋਵੇ।
ਬੈਂਗਲੁਰੂ: ਵਿਸ਼ਵ ਸਿਹਤ ਸੰਗਠਨ WHO ਦੀ ਮੁੱਖ ਵਿਗਿਆਨੀ ਸੋਮਿਆ ਵਿਸ਼ਵਨਾਥਨ ਨੇ ਬੁੱਧਵਾਰ ਕਿਹਾ ਕਿ ਕੋਵਿਡ-19 ਦੀ ਵੈਕਸੀਨ ਦੀ ਦੁਨੀਆਂ ਭਰ 'ਚ ਸਹੀ ਢੰਗ ਨਾਲ ਵੰਢ ਵੱਡੀ ਚੁਣੌਤੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਨਿਸਚਿਤ ਕਰਨਾ ਹੋਵੇਗਾ ਕਿ ਟੀਕੇ ਦੇ ਜ਼ਿਆਦਾ ਡੋਜ਼ ਅਮੀਰ ਦੇਸ਼ਾਂ ਦੇ ਕੋਲ ਨਾ ਚਲੇ ਜਾਣ ਅਤੇ ਇਨ੍ਹਾਂ ਦੀ ਪੂਰੀ ਦੁਨੀਆਂ 'ਚ ਇਕੋ ਜਿਹੀ ਵੰਡ ਹੋਵੇ।
ਸਾਨੂੰ 2021 ਦੀ ਸ਼ੁਰੂਆਤ ਤਕ ਕੁਝ ਚੰਗੀ ਖ਼ਬਰ ਮਿਲ ਜਾਣੀ ਚਾਹੀਦੀ ਹੈ। ICMR ਦੀ ਸਾਬਕਾ ਡਾਇਰੈਕਟਰ ਸਵਾਮੀਨਾਥਨ ਨੇ ਕਿਹਾ ਕਿ ਇਸ ਤੋਂ ਬਾਅਦ ਵੱਡੀ ਚੁਣੌਤੀ ਇਹ ਨਿਸਚਿਤ ਕਰਨ ਦੀ ਹੋਵੇਗੀ ਕਿ ਅਮੀਰ ਦੇਸ਼ ਸੀਮਤ ਮਾਤਰਾ 'ਚ ਉਪਲਬਧ ਟੀਕਿਆਂ ਦੀ ਜ਼ਿਆਦਾ ਡੋਜ਼ ਨਾ ਲੈ ਲੈਣ ਅਤੇ ਇਨ੍ਹਾਂ ਟੀਕਿਆਂ ਦੀ ਵੰਡ ਪੂਰੀ ਦੁਨੀਆਂ 'ਚ ਨਿਆਂਪੂਰਵਕ ਹੋਵੇ।
IIM ਬੈਂਗਲੁਰੂ 'ਚ ਜਨਤਕ ਨੀਤੀ ਕੇਂਦਰ ਵੱਲੋਂ ਜਨਤਕ ਨੀਤੀ ਤੇ ਪ੍ਰਬੰਧਨ ਵਿਸ਼ੇ 'ਤੇ ਆਯੋਜਿਤ ਅੰਤਰ ਰਾਸ਼ਟਰੀ ਸੰਮੇਲਨ ਦੇ ਆਖਰੀ ਸੈਸ਼ਨ ਨੂੰ ਡਿਜੀਟਲ ਮਾਧਿਆਮ ਨਾਲ ਸੰਬੋਧਨ ਕਰਦਿਆਂ ਇਹ ਗੱਲ ਕਹੀ। ਸਵਾਮੀਨਾਥਨ ਨੇ ਕਿਹਾ ਟੀਕੇ ਦੇ ਮਾਮਲੇ 'ਚ ਭਾਰਤ ਚੰਗੀ ਸਥਿਤੀ 'ਚ ਹੈ। ਕਿਉਂਕਿ ਇੱਥੇ ਇਸ ਦਿਸ਼ਾ 'ਚ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ। ਜਿੰਨ੍ਹਾਂ 'ਚੋਂ ਕੁਝ ਇਕੱਠਿਆਂ ਕੰਮ ਕਰ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ