ਕੋਰੋਨਾ ਵਾਇਰਸ ਕਾਰਨ ਈਦ ਦੀ ਰੌਣਕ ਫਿੱਕੀ, ਬਜ਼ਾਰਾਂ 'ਚ ਛਾਇਆ ਸੰਨਾਟਾ
ਸ਼ਾਹੀ ਜਾਮਾ ਮਸਜਿਦ ਦੇ ਇਮਾਮ ਨੇ ਕਿਹਾ, ਵੱਡੀ ਤਦਾਦ ਲੋਕ ਅੱਜ ਜੁਮਾਤੁਲ ਵਿਦਾ ਤੇ ਨਮਾਜ਼ ਅਦਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਘਰਾਂ 'ਚ ਹੀ ਅਜਿਹਾ ਕਰਨ ਲਈ ਕਿਹਾ ਗਿਆ। ਇਸ ਵਾਰ ਕੋਰੋਨਾ ਵਾਇਰਸ ਕਾਰਨ ਈਦ ਦੀਆਂ ਖੁਸ਼ੀਆਂ 'ਤੇ ਰੋਕ ਲੱਗੀ ਹੋਈ ਹੈ।
ਨਵੀਂ ਦਿੱਲੀ: ਰਮਜ਼ਾਨ ਦੇ ਆਖਰੀ ਜੁੰਮੇ 'ਤੇ ਕੁਝ ਲੋਕਾਂ ਨੇ ਈਦ ਤੋਂ ਪਹਿਲਾਂ ਮਨਾਜ਼ ਅਦਾ ਕੀਤੀ। ਇਸ ਦੌਰਾਨ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ। ਕੋਵਿਡ-19 ਦੇ ਚੌਥੇ ਲੌਕਡਾਊਨ 'ਚ ਲੋਕਾਂ ਨੂੰ ਕੁਝ ਹੱਦ ਤਕ ਢਿੱਲ ਮਿਲੀ ਹੋਈ ਹੈ। ਜਿਸ ਦਾ ਨਮਾਜ਼ੀਆਂ ਨੂੰ ਫਾਇਦਾ ਹੋਇਆ ਪਰ ਬਜ਼ਾਰ 'ਚ ਹਾਲਾਤ ਇਸ ਤੋਂ ਉਲਟ ਹਨ।
ਸ਼ਾਹੀ ਜਾਮਾ ਮਸਜਿਦ ਦੇ ਇਮਾਮ ਨੇ ਕਿਹਾ, ਵੱਡੀ ਤਦਾਦ ਲੋਕ ਅੱਜ ਜੁਮਾਤੁਲ ਵਿਦਾ ਤੇ ਨਮਾਜ਼ ਅਦਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਘਰਾਂ 'ਚ ਹੀ ਅਜਿਹਾ ਕਰਨ ਲਈ ਕਿਹਾ ਗਿਆ। ਇਸ ਵਾਰ ਕੋਰੋਨਾ ਵਾਇਰਸ ਕਾਰਨ ਈਦ ਦੀਆਂ ਖੁਸ਼ੀਆਂ 'ਤੇ ਰੋਕ ਲੱਗੀ ਹੋਈ ਹੈ। ਆਮ ਤੌਰ 'ਤੇ ਭੀੜ ਨਾਲ ਭਰੇ ਰਹਿਣ ਵਾਲੇ ਬਜ਼ਾਰਾਂ 'ਚ ਸੰਨਾਟਾ ਛਾਇਆ ਹੋਇਆ ਹੈ। ਕਾਰੋਬਾਰ 'ਤੇ ਕੋਰੋਨਾ ਦੀ ਮਾਰ ਦਰਿਆਗੰਜ ਇਲਾਕੇ 'ਚ ਸਾਫ਼ ਦੇਖੀ ਜਾ ਸਕਦੀ ਹੈ। ਸਬਜ਼ੀ ਤੇ ਫ਼ਲ ਵਿਕਰੇਤਾਵਾਂ ਲਈ ਈਦ ਦੇ ਤਿਉਹਾਰ ਦਾ ਕੋਈ ਉਤਸ਼ਾਹ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਖ਼ਾਸ ਵਿਕਰੀ ਨਹੀਂ ਹੋ ਰਹੀ।
ਬਜ਼ਾਰ ਖੁੱਲ੍ਹਣ ਦੇ ਬਾਵਜੂਦ ਲੋਕਾਂ 'ਚ ਕੋਰੋਨਾ ਵਾਇਰਸ ਦਾ ਖੌਫ ਹੈ ਤੇ ਲੋਕ ਈਦ ਦੀ ਖਰੀਦਦਾਰੀ ਲਈ ਘਰੋਂ ਬਾਹਰ ਨਹੀਂ ਨਿੱਕਲ ਰਹੇ। ਬਾਕੀ ਸਾਲਾਂ ਦੇ ਮੁਕਾਬਲੇ ਇਸ ਵਾਰ ਈਦ ਦੀਆਂ ਰੌਣਕਾਂ ਫਿੱਕੀਆਂ ਰਹੀਆਂ। ਪਿਛਲੇ 5 ਸਾਲ ਤੋਂ ਦਰਿਆਗੰਜ ਬਜ਼ਾਰ ਦਾ ਹਿੱਸਾ ਰਹੇ ਸਲੀਮ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਅਜਿਹੀ ਈਦ ਕਦੇ ਨਹੀਂ ਦੇਖੀ। ਲੋਕਾਂ ਦੇ ਦਿਮਾਗ 'ਚ ਡਰ ਘਰ ਕਰ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਾਏਗੀ CSIR ਦੀ ਸਪੈਸ਼ਲ ਡਿਸਇਨਫੈਕਟਿੰਗ ਡਿਵਾਇਸ, ਇਸ ਤਰ੍ਹਾਂ ਕਰੇਗੀ ਕੰਮ
ਓਧਰ ਪੁਲਿਸ ਨੇ ਈਦ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਲਈ ਉੱਚਿਤ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ: ਹਾਈਡ੍ਰੌਕਸੀਕਲੋਰੋਕੀਨ ਦੀ ਵਰਤੋਂ ਲਈ ਨਵੀਂ ਐਡਵਾਇਜ਼ਰੀ ਜਾਰੀ, ਇਹ ਲੋਕ ਭੁੱਲ ਕੇ ਵੀ ਨਾ ਕਰਨ ਇਸਤੇਮਾਲ