ਕੋਰੋਨਾ ਤੋਂ ਬਚਾਏਗੀ CSIR ਦੀ ਸਪੈਸ਼ਲ ਡਿਸਇਨਫੈਕਟਿੰਗ ਡਿਵਾਇਸ, ਇਸ ਤਰ੍ਹਾਂ ਕਰੇਗੀ ਕੰਮ
ਇਸ ਕੜੀ 'ਚ ਸੀਐਸਆਈਆਰ ਦੀ ਚੰਡੀਗੜ੍ਹ ਨੂੰ CSIO ਯਾਨੀ ਸੈਂਟਰਲ ਸਾਇੰਟੀਫਿਕ ਇੰਸਟ੍ਰਮੈਂਟ ਆਰਗੇਨਾਇਜ਼ੇਨ ਨੇ ਇਕ ਡਿਸਇਨਫੈਕਟਿੰਗ ਡਿਵਾਇਸ ਬਣਾਈ ਹੈ।
ਨਵੀਂ ਦਿੱਲੀ: ਦੁਨੀਆਂ ਭਰ 'ਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲਗਾਮ ਪਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਵੈਕਸੀਨ ਬਣਾਉਣ ਦਾ ਕੰਮ ਵੀ ਜਾਰੀ ਹੈ। ਅਜਿਹੇ 'ਚ CSIR ਯਾਨੀ ਕਾਊਂਸਿਲ ਆਫ਼ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਵੀ ਅਜਿਹੀਆਂ ਚੀਜ਼ਾਂ ਬਣਾ ਰਹੀ ਹੈ। ਜਿਸ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇਗਾ।
ਇਸ ਕੜੀ 'ਚ ਸੀਐਸਆਈਆਰ ਦੀ ਚੰਡੀਗੜ੍ਹ ਨੂੰ CSIO ਯਾਨੀ ਸੈਂਟਰਲ ਸਾਇੰਟੀਫਿਕ ਇੰਸਟ੍ਰਮੈਂਟ ਆਰਗੇਨਾਇਜ਼ੇਨ ਨੇ ਇਕ ਡਿਸਇਨਫੈਕਟਿੰਗ ਡਿਵਾਇਸ ਬਣਾਈ ਹੈ।
ਇਸ ਡਿਸਇਨਫੈਕਟਿੰਗ ਡਿਵਾਇਸ ਦੀ ਮਦਦ ਨਾਲ ਘੱਟ ਸਮੇਂ 'ਚ ਵੱਡੇ ਇਲਾਕੇ ਨੂੰ ਡਿਸਇਨਫੈਕਟਿੰਗ ਕੀਤਾ ਜਾ ਸਕਦਾ ਹੈ। ਇਹ ਸੈਨੇਟਾਇਜੇਸ਼ਨ ਡਿਵਾਇਸ ਇਲੈਕਟ੍ਰੋਸਟੇਟਿਕ ਤਕਨੀਕ ਨਾਲ ਬਣਾਈ ਗਈ ਹੈ। ਯਾਨੀ ਮਸ਼ੀਨ ਲਿਕੁਇਡ ਡਿਸਇਨਫੈਕਟ ਸਪਰੇਅ ਕਰਨ ਲਈ ਇਲੈਕਟ੍ਰੋਸਟੇਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਜ਼ਿਆਦਾ ਚੰਗਾ ਤੇ ਬਿਹਤਰ ਛਿੜਕਾਅ ਹੁੰਦਾ ਹੈ।
ਇਸ 'ਚ ਖ਼ਾਸ ਤਰ੍ਹਾਂ ਦੇ ਨੋਜ਼ਲ ਨਾਲ ਘੱਟ ਸਮੇਂ 'ਚ ਤੇ ਘੱਟ ਡਿਸਇਨਫੈਕਟੇਂਟ ਲਿਕੁਇਡ ਇਸਤੇਮਾਲ ਕਰਕੇ ਇਕ ਵੱਡੇ ਏਰੀਆ ਨੂੰ ਇਹ ਡਿਸਇਨਫੈਕਟ ਕੀਤਾ ਜਾ ਸਕਦਾ ਹੈ। ਇਸ 'ਚ ਨੈਗੇਟਿਵ ਚਾਰਜ ਹੁੰਦਾ ਹੈ ਇਸ ਲਈ ਸਰਫ਼ੇਸ ਯਾਨੀ ਕਿਸੇ ਸਤ੍ਹਾ ਨੂੰ ਸਾਫ਼ ਕਰਨ ਦੇ ਨਾਲ-ਨਾਲ ਹਵਾ 'ਚ ਵੀ ਇਹ ਬੈਕਟੀਰੀਆ ਤੇ ਵਾਇਰਸ ਨੂੰ ਮਾਰ ਦਿੰਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਗਰਮੀ ਦਾ ਕਹਿਰ ਵੀ ਸ਼ੁਰੂ, ਕਈ ਥਾਈਂ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ
ਇਸ ਮਸ਼ੀਨ ਨੂੰ ਫ਼ਸਲਾਂ 'ਤੇ ਪੈਸਟੀਸਾਇਡ ਦੇ ਛਿੜਕਾਅ ਲਈ ਬਣਾਇਆ ਗਿਆ ਸੀ ਤਾਂ ਕਿ ਇਲੈਕਟ੍ਰੋਸਟੇਟ ਤਕਨੀਕ ਨਾਲ ਘੱਟ ਪੈਸਟੀਸਾਇਡ ਦਾ ਇਸਤੇਮਾਲ ਕਰਕੇ ਜ਼ਿਆਦਾ ਛਿੜਕਾਅ ਹੋਵੇ। ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤੇ ਸੈਨੀਟਾਇਜ਼ੇਸ਼ਨ ਦੀ ਲੋੜ ਹੈ ਤਾਂ ਇਸ ਮਸ਼ੀਨ ਨੂੰ ਰੀਓਰੀਏਂਟ ਕੀਤਾ ਗਿਆ ਤਾਂਕਿ ਘੱਟ ਸੈਨੇਟਾਇਜ਼ਰ ਦੀ ਵਰਤੋਂ ਕਰਕੇ ਜ਼ਿਆਦਾ ਥਾਵਾਂ ਨੂੰ ਸੈਨੀਟਾਇਜ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਹਾਈਡ੍ਰੌਕਸੀਕਲੋਰੋਕੀਨ ਦੀ ਵਰਤੋਂ ਲਈ ਨਵੀਂ ਐਡਵਾਇਜ਼ਰੀ ਜਾਰੀ, ਇਹ ਲੋਕ ਭੁੱਲ ਕੇ ਵੀ ਨਾ ਕਰਨ ਇਸਤੇਮਾਲ
ਸੀਐਸਆਈਆਰ ਦੇ ਮੁਤਾਬਕ ਇਨ੍ਹਾਂ ਦੀ ਕੀਮਤ 50 ਹਜ਼ਾਰ ਤੋਂ ਇਕ ਲੱਖ ਰੁਪਏ ਤਕ ਹੈ ਤੇ ਇਹ ਕਾਫੀ ਕਿਫਾਇਤੀ ਹੈ। ਇਸ ਡਿਸਇਨਫੈਕਟਿੰਗ ਡਿਵਾਇਸ ਦੀ ਮਦਦ ਨਾਲ ਘਰ ਦਫ਼ਤਰ, ਫੈਕਟਰੀ, ਗੱਡੀ ਤੇ ਹਸਪਤਾਲ ਜਿਹੀਆਂ ਥਾਵਾਂ ਨੂੰ ਡਿਸਇਨਫੈਕਟ ਕੀਤਾ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ