ਭਾਰਤ 'ਚ ਕੋਰੋਨਾ ਨੇ ਮੁੜ ਵਧਾਈ ਚਿੰਤਾ, ਦੇੇਸ਼ 'ਚ ਇਕ ਕਰੋੜ, 14 ਲੱਖ ਤੋਂ ਵੱਧ ਆਏ ਕੇੇਸ
ਮੱਧ ਪ੍ਰਦੇਸ਼ 'ਚ ਸੋਮਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 797 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੂਬੇ 'ਚ ਹੁਣ ਤਕ ਕੁੱਲ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੋ ਲੱਖ, 69 ਹਜ਼ਾਰ, 391 ਤਕ ਪਹੁੰਚ ਗਈ।
ਨਵੀਂ ਦਿੱਲੀ: ਦੇਸ਼ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦੁਨੀਆਂ ਭਰ 'ਚ ਜਿੱਥੇ 12 ਕਰੋੜ ਤੋਂ ਜ਼ਿਆਦਾ ਕੋਰੋਨਾ ਇਨਫੈਕਟਡ ਮਰੀਜ਼ ਹਨ ਉੱਥੇ ਹੀ ਭਾਰਤ 'ਚ ਇਹ ਗਿਣਤੀ ਇਕ ਕਰੋੜ 14 ਲੱਖ ਤੋਂ ਜ਼ਿਆਦਾ ਹੈ। ਸੋਮਵਾਰ ਦੇਸ਼ ਦੇ ਦੋ ਸੂਬਿਆਂ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 797 ਨਵੇਂ ਮਾਮਲੇ ਤੇ ਕਰਨਾਟਕ 'ਚ 932 ਕੇਸ ਨਵੇਂ ਕੇਸ ਦੇਖਣ ਨੂੰ ਮਿਲੇ।
ਮੱਧ ਪ੍ਰਦੇਸ਼ 'ਚ ਸਾਹਮਣੇ ਆਏ 797 ਨਵੇਂ ਮਾਮਲੇ
ਮੱਧ ਪ੍ਰਦੇਸ਼ 'ਚ ਸੋਮਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 797 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੂਬੇ 'ਚ ਹੁਣ ਤਕ ਕੁੱਲ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੋ ਲੱਖ, 69 ਹਜ਼ਾਰ, 391 ਤਕ ਪਹੁੰਚ ਗਈ। ਬੀਤੇ 24 ਘੰਟਿਆਂ 'ਚ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ, 890 ਤੋਂ ਪਾਰ ਪਹੁੰਚ ਗਈ।
ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਕਰਨਾਟਕ 'ਚ ਸਾਹਮਣੇ ਆਏ 932 ਮਾਮਲੇ
ਕਰਨਾਟਕ 'ਚ ਸੋਮਵਾਰ ਕੋਰੋਨਾ ਇਨਫੈਕਸ਼ਨ ਦੇ ਕੁੱਲ 932 ਕੇਸ ਸਾਹਮਣੇ ਆਏ। ਇਸ ਦੌਰਾਨ ਕੁੱਲ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਸਿਹਤ ਵਿਭਾਗ ਦੇ ਮੁਤਾਬਕ ਹੁਣ ਸੂਬੇ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 9 ਲੱਖ, 61 ਹਜ਼ਾਰ ਤੋਂ ਪਾਰ ਪਹੁੰਚ ਗਏ। ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਸੰਖਿਆਂ ਵੀ ਵਧ ਕੇ 12 ਹਜ਼ਾਰ, 397 ਤੋਂ ਪਾਰ ਪਹੁੰਚ ਗਈ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
https://play.google.com/store/
https://apps.apple.com/in/app/
Check out below Health Tools-
Calculate Your Body Mass Index ( BMI )