ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ, 24 ਘੰਟਿਆਂ 'ਚ ਆਏ 62,000 ਨਵੇਂ ਕੇਸ
ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ 62,258 ਨਵੇਂ ਕੋਰੋਨਾ ਕੇਸ ਆਏ ਤੇ 291 ਲੋਕਾਂ ਦੀ ਜਾਨ ਚਲੇ ਗਈ। ਹਾਲਾਂਕਿ 30,386 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ।
ਨਵੀਂ ਦਿੱਲੀ: ਜਾਨਲੇਵਾ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਭਰ 'ਚ ਇਕ ਵਾਰ ਫਿਰ ਕੋਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ। 161 ਦਿਨਾਂ ਬਾਅਦ ਰਿਕਾਰਡ ਪਹਿਲੀ ਵਾਰ 62 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ 62,258 ਨਵੇਂ ਕੋਰੋਨਾ ਕੇਸ ਆਏ ਤੇ 291 ਲੋਕਾਂ ਦੀ ਜਾਨ ਚਲੇ ਗਈ। ਹਾਲਾਂਕਿ 30,386 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 16 ਅਕਤੂਬਰ, 2020 ਨੂੰ 62,212 ਕੋਰੋਨਾ ਕੇਸ ਦਰਜ ਕੀਤੇ ਗਏ।ਅੱਜ ਦੇਸ਼ 'ਚ ਕੋਰੋਨਾ ਦੀ ਸਥਿਤੀ
ਕੁੱਲ ਮਾਮਲੇ- ਇਕ ਕਰੋੜ, 19 ਲੱਖ, 08 ਹਜ਼ਾਰ, 910
ਕੁੱਲ ਡਿਸਚਾਰਜ- ਇਕ ਕਰੋੜ, 12 ਲੱਖ, 95 ਹਜ਼ਾਰ, 637
ਕੁੱਲ ਐਕਟਿਵ ਕੇਸ- ਚਾਰ ਲੱਖ, 52 ਹਜ਼ਾਰ 647
ਕੁੱਲ ਮੌਤਾਂ- ਇਕ ਲੱਖ, 61 ਹਜ਼ਾਰ, 240
ਕੁੱਲ ਟੀਕਾਕਰਨ- 5 ਕਰੋੜ, 81 ਲੱਖ, 09 ਹਜ਼ਾਰ, 733
ਇਕ ਸਮਾਂ ਅਜਿਹਾ ਸੀ ਜਦੋਂ ਦੇਸ਼ 'ਚ ਕੋਰੋਨਾ ਮਾਮਲੇ ਘਟਟ ਰਹੇ ਸਨ। ਇਸ ਸਾਲ ਪਹਿਲੀ ਫਰਵਰੀ ਨੂੰ 8,635 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਇਕ ਦਿਨ 'ਚ ਕੋਰੋਨਾ ਮਾਮਲਿਆਂ ਦੀ ਸੰਖਿਆ ਇਸ ਸਾਲ ਸਭ ਤੋਂ ਘੱਟ ਹੈ।
ਕਰੀਬ 6 ਕਰੋੜ ਟੀਕੇ ਦੇ ਦਿੱਤੇ ਗਏ ਡੋਜ਼
ਦੇਸ਼ 'ਚ 16 ਜਨਵਰੀ ਨੂੰ ਕੋਰੋਨਾ ਦਾ ਟੀਕਾ ਲਾਏ ਜਾਣ ਦੀ ਸ਼ੁਰੂਆਤ ਹੋਈ ਸੀ। ਕੋਰੋਨਾ ਟੀਕਾਕਰਨ ਦੇ 70ਵੇਂ ਦਿਨ ਤਕ ਕੁੱਲ ਪੰਜ ਕਰੋੜ, 81 ਲੱਖ, 9 ਹਜ਼ਾਰ, 773 ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਬੀਤੇ ਦਿਨ ਕੁੱਲ 26 ਲੱਖ, 5 ਹਜ਼ਾਰ ਵੈਕਸੀਨ ਦੀ ਖੁਰਾਕ ਦਿੱਤੀ ਗਈ। ਵੈਕਸੀਨ ਦੀ ਦੂਜੀ ਖੁਰਾਕ ਦੇਣ ਦਾ ਅਭਿਆਨ 13 ਫਰਵਰੀ ਤੋਂ ਸ਼ੁਰੂ ਹੋਇਆ ਸੀ। ਇਕ ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਮਹਾਰਾਸ਼ਟਰ 'ਚ 24 ਘੰਟਿਆਂ 'ਚ 36,902 ਮਾਮਲੇ ਆਏਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਮਹਾਰਾਸ਼ਟਰ 'ਚ ਹੀ ਦਰਜ ਹੋ ਰਹੇ ਹਨ। ਸੂਬੇ 'ਚ ਕੱਲ੍ਹ ਕੋਰੋਨਾ ਦੇ 36 ਹਜ਼ਾਰ, 902 ਨਵੇਂ ਕੇਸ ਆਏ। ਉੱਥੇ ਹੀ ਕੱਲ੍ਹ 112 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਮਹਾਮਾਰੀ ਨੂੰ ਮਾਤ ਦੇਕੇ 17,019 ਲੋਕ ਠੀਕ ਵੀ ਹੋਏ ਹਨ। ਸੂਬੇ 'ਚ ਹੁਣ ਤਕ ਕੋਰੋਨਾ ਦੇ 26 ਲੱਖ, 37 ਹਜ਼ਾਰ, 735 ਕੇਸ ਦਰਜ ਹੋ ਚੁੱਕੇ ਹਨ। ਇਨ੍ਹਾਂ 'ਚੋਂ 53 ਹਜ਼ਾਰ, 907 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਅਜੇ ਦੋ ਲੱਖ, 82 ਹਜ਼ਾਰ, 451 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ 'ਚ ਹੁਣ ਤਕ 23 ਲੱਖ ਲੋਕ ਠੀਕ ਹੋ ਚੁੱਕੇ ਹਨ।
ਬੀਤੇ ਦਿਨ ਕੱਲ 26 ਲੱਖ, 37 ਹਜ਼ਾਰ, 735 ਕੇਸ ਦਰਜ ਹੋ ਚੁੱਕੇ ਹਨ। ਇਨ੍ਹਾਂ 'ਚੋਂ 53 ਹਜ਼ਾਰ, 907 ਲੋਕਾਂ ਦੀ ਮੌਤ ਹੋ ਤੁੱਕ