Coronavirus Cases Today: ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਸਾਢੇ 13 ਹਜ਼ਾਰ ਕੇਸ ਦਰਜ, 585 ਦੀ ਮੌਤ
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 14 ਹਜਾਰ, 21 ਲੋਕ ਠੀਕ ਹੋਏ ਹਨ।
Coronavirus Cases Today: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਵੀ ਬਰਕਰਾਰ ਹੈ। ਅਜੇ ਵੀ ਵੱਡੀ ਸੰਖਿਆਂ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਹੋ ਰਹੀਆਂ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 13 ਹਜ਼ਾਰ, 451 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਕੱਲ 585 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 4 ਲੱਖ, 55 ਹਜ਼ਾਰ 653 ਹੋ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੀ ਸਥਿਤੀ ਕੁਝ ਇਸ ਤਰ੍ਹਾਂ ਹੈ।
India reports 13,451 new #COVID19 cases, 14,021 recoveries&585 deaths in last 24 hrs as per Health Ministry
— ANI (@ANI) October 27, 2021
Case tally: 3,42,15,653
Active cases: 1,62,661 (lowest in 242 days)
Total recoveries: 3,35,97,339
Death toll: 4,55,653
Total Vaccination: 1,03,53,25,577 (55,89,124 y'day) pic.twitter.com/yFeimwAOTh
ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆ ਘੱਟ ਹੋਈ
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 14 ਹਜਾਰ, 21 ਲੋਕ ਠੀਕ ਹੋਏ ਹਨ। ਇਸ ਸਮੇਂ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ ਇਕ ਲੱਖ, 62 ਹਜ਼ਾਰ, 661 ਹੈ। ਦੇਸ਼ 'ਚ ਹੁਣ ਤਕ ਕੋਰੋਨਾ ਦੇ ਤਿੰਨ ਕਰੋੜ, 42 ਲੱਖ 15 ਹਜ਼ਾਰ 353 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੰਨਾਂ 'ਚ ਹੁਣ ਤਕ 3 ਕਰੋੜ, 35 ਲੱਖ, 97 ਹਜ਼ਾਰ, 339 ਲੋਕ ਠੀਕ ਹੋ ਚੁੱਕੇ ਹਨ।
ਵੈਕਸੀਨ ਦਾ ਅੰਕੜਾ 102 ਕਰੋੜ ਤੋਂ ਪਾਰ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੱਲ ਕੋਰੋਨਾ ਦੇ 55 ਲੱਖ, 89 ਹਜ਼ਾਰ, 124 ਡੋਜ਼ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਦੇਸ਼ 'ਚ ਹੁਣ ਤਕ 102 ਕਰੋੜ, 53 ਲੱਖ, 25 ਹਜ਼ਾਰ, 577 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ।