COVID 19: ਤਿਉਹਾਰਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸੂਬਿਆਂ ਨੂੰ ਚਿੱਠੀ, ਕੋਰੋਨਾ ਇਨਫੈਕਸ਼ਨ ਨੂੰ ਲੈਕੇ ਹੋਵੇਗੀ ਸਖ਼ਤਾਈ
ਚਿੱਠੀ 'ਚ ਕਿਹਾ ਗਿਆ ਹੈ, ਉਨ੍ਹਾਂ ਪ੍ਰੋਗਰਾਮਾਂ 'ਚ ਕਾਫੀ ਸਾਵਧਾਨੀ ਵਰਤੀ ਜਾਵੇ ਜਿੰਨ੍ਹਾਂ 'ਚ ਵੱਡੀ ਸੰਖਿਆਂ 'ਚ ਲੋਕ ਸ਼ਾਮਿਲ ਹੋਣਗੇ ਤਾਂ ਕਿ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੇ ਖਦਸ਼ੇ ਤੋਂ ਬਚਿਆ ਜਾ ਸਕੇ।
COVID-19: ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੇ ਦੇਸ਼ 'ਚ ਬਿਮਾਰੀ ਦੇ ਜਨਤਕ ਚੁਣੌਤੀ ਬਣੇ ਰਹਿਣ ਦੇ ਮੱਦੇਨਜ਼ਰ ਦੇਸ਼ਵਿਆਪੀ ਕੋਵਿਡ-19 ਕੰਟਰੋਲ ਉਪਾਵਾਂ ਨੂੰ ਮੰਗਲਵਾਰ 31 ਅਕਤੂਬਰ ਤਕ ਵਧਾ ਦਿੱਤਾ।
ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੀ ਚਿੱਠੀ 'ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਆਗਾਮੀ ਤਿਉਹਾਰਾਂ ਦੇ ਮੌਸਮ 'ਚ ਕੋਵਿਡ ਰੋਕੂ ਨਿਯਮਾਂ ਖ਼ਿਲਾਫ਼ ਸਖ਼ਤਾਈ ਨਾਲ ਪਾਲਣ ਨਾ ਕੀਤੇ ਜਾਣ ਦਾ ਖਦਸ਼ਾ ਹੈ ਜਿਸ ਨਾਲ ਇਨਫੈਕਸ਼ਨ ਦੇ ਮਾਮਲਿਆਂ 'ਚ ਫਿਰ ਤੋਂ ਵਾਧਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਮਾਮਲਿਆਂ ਦੀ ਸੰਖਿਆਂ 'ਚ ਕਮੀ ਆਉਣ ਦੇ ਬਾਵਜੂਦ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨਾ ਅਹਿਮ ਹੈ ਤਾਂਕਿ ਤਿਉਹਾਰ ਨੂੰ ਸਾਵਧਾਨੀ, ਸੁਰੱਖਿਅਤ ਤਰੀਕੇ ਨਾਲ ਤੇ ਕੋਵਿਡ ਉਪਯੁਕਤ ਵਿਵਹਾਰ ਦੇ ਨਾਲ ਮਨਾਇਆ ਜਾ ਸਕੇ। ਭੱਲਾ ਨੇ ਕਿਹਾ ਕਿ ਕੋਵਿਡ ਦੇ ਦੈਨਿਕ ਮਾਮਲੇ ਤੇ ਮਰੀਜ਼ਾਂ ਦੀ ਕੁੱਲ ਸੰਖਿਆਂ ਦੇਸ਼ 'ਚ ਤੇਜ਼ੀ ਨਾਲ ਘੱਟ ਹੋ ਰਹੀ ਹੈ ਪਰ ਕੁਝ ਸੂਬਿਆਂ 'ਚ ਸਥਾਨਕ ਤੌਰ 'ਤੇ ਵਾਇਰਸ ਦਾ ਫੈਲਾਅ ਹੋ ਰਿਹਾ ਹੈ ਤੇ ਦੇਸ਼ 'ਚ ਕੋਵਿਡ-19 ਜਨਤਕ ਸਿਹਤ ਚੁਣੌਤੀ ਬਣੀ ਹੋਈ ਹੈ।
ਚਿੱਠੀ 'ਚ ਕਿਹਾ ਗਿਆ ਹੈ, ਉਨ੍ਹਾਂ ਪ੍ਰੋਗਰਾਮਾਂ 'ਚ ਕਾਫੀ ਸਾਵਧਾਨੀ ਵਰਤੀ ਜਾਵੇ ਜਿੰਨ੍ਹਾਂ 'ਚ ਵੱਡੀ ਸੰਖਿਆਂ 'ਚ ਲੋਕ ਸ਼ਾਮਿਲ ਹੋਣਗੇ ਤਾਂ ਕਿ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੇ ਖਦਸ਼ੇ ਤੋਂ ਬਚਿਆ ਜਾ ਸਕੇ। ਉਸ 'ਚ ਕਿਹਾ ਗਿਆ ਹੈ, ਮੇਲਿਆਂ, ਤਿਉਹਾਰਾਂ ਤੇ ਧਾਰਮਿਕ ਪ੍ਰੋਗਰਾਮਾਂ 'ਚ ਵੱਡੇ ਪੈਮਾਨੇ ਤੇ ਲੋਕਾਂ ਦੇ ਜਮ੍ਹਾ ਹੋਣ ਨਾਲ ਦੇਸ਼ 'ਚ ਕੋਵਿਡ-19 ਦੇ ਮਾਮਲੇ ਵਧ ਸਕਦੇ ਹਨ।
ਗ੍ਰਹਿ ਸਕੱਤਰ ਨੇ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੇ ਇੱਥੇ ਹਰ ਜ਼ਿਲ੍ਹੇ 'ਚ ਇਨਫੈਕਸ਼ਨ ਦਰ ਅਤੇ ਹਸਪਤਾਲ ਤੇ ਆਈਸੀਯੂ 'ਚ ਬਿਸਤਰਿਆਂ ਦੀ ਸੰਖਿਆਂ ਤੇ ਕਰੀਬ ਨਾਲ ਨਜ਼ਰ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਜਿਹੜੇ ਜ਼ਿਲ੍ਹਿਆਂ ਚ ਇਨਫੈਕਸ਼ਨ ਦਰ ਜ਼ਿਆਦਾ ਹੈ। ਉੱਥੇ ਸਬੰਧਤ ਪ੍ਰਸ਼ਾਸਨ ਨੂੰ ਅਤਿ ਐਕਟਿਵ ਉਪਾਅ ਕਰਨੇ ਚਾਹੀਦੇ ਤਾਂ ਕਿ ਮਾਮਲਿਆਂ ਚ ਵਾਧੇ ਨੂੰ ਰੋਕਿਆ ਜਾ ਸਕੇ ਤੇ ਵਾਇਰਸ ਦੇ ਫੈਲਾਅ ਨੂੰ ਕਾਬੂ ਕੀਤਾ ਜਾ ਸਕੇ।
ਭੱਲਾ ਨੇ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਮਾਮਲਿਆਂ ਚ ਵਾਧੇ ਦਾ ਖਦਸ਼ਾ ਚੇਤਾਵਨੀ ਦੇਣ ਵਾਲੇ ਸੰਕੇਤਾਂ ਨੂੰ ਜਲਦੀ ਪਛਾਣਨਾ ਜਾਵੇ ਤੇ ਪ੍ਰਸਾਰ ਨੂੰ ਕਾਬੂ ਕਰਨ ਦੇ ਉਪਾਅ ਕੀਤੇ ਜਾਣ। ਉਨ੍ਹਾਂ ਕਿਹਾ, ਇਸ ਲਈ ਸਥਾਨਕ ਦ੍ਰਿਸ਼ਟੀਕੋਣ ਦੀ ਲੋੜ ਪਵੇਗੀ ਜਿਸ ਦਾ ਜ਼ਿਕਰ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ 21 ਸਤੰਬਰ, 2021 ਦੀ ਕਾਊਂਸਲਿੰਗ ਚ ਹੈ।
ਗ੍ਰਹਿ ਸਕੱਤਰ ਨੇ ਕਿਹਾ ਕਿ ਟੈਸਟ-ਟ੍ਰੈਕ-ਟ੍ਰੀਟ ਵੈਕਸੀਨੇਟ (ਜਾਂਚ, ਪਤਾ ਲਾਉਣਾ, ਇਲਾਜ ਕਰਨਾ, ਟੀਕਾਕਰਨ) ਤੇ ਕੋਵਿਡ ਉਪਯੁਕਤ ਵਿਵਹਾਰ ਦੀ ਪੰਜ ਸੂਤਰੀ ਰਣਨੀਤੀ ਤੇ ਧਿਆਨ ਦਿੱਤਾ ਜਾਵੇ। ਤਾਂ ਕਿ ਤਿਉਹਾਰੀ ਮੌਸਮ ਸੁਰੱਖਿਅਤ ਤਰੀਕੇ ਨਾਲ ਲੰਘ ਜਾਵੇ ਤੇ ਮਾਮਲਿਆਂ ਚ ਵਾਧਾ ਵੀ ਨਾ ਹੋਵੇ।
ਭਾਰਤ ਚ ਇਕ ਦਿਨ ਚ ਕੋਵਿਡ-19 ਦੇ 18,795 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਸੰਖਿਆਂ ਵਧ ਕੇ 3,36,97,581 ਹੋ ਗਈ ਸੀ। ਦੇਸ਼ ਚ 201 ਦਿਨ ਬਾਅਦ ਇਨਫੈਕਸ਼ਨ ਦੇ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆਂ ਘੱਟ ਹੋਕੇ 2,92,206 ਹੋ ਗਈ, ਜੋ 192 ਦਿਨਾਂ ਬਾਅਦ ਸਭ ਤੋਂ ਘੱਟ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਕ, ਇਨਫੈਕਸ਼ਨ ਨਾਲੋਂ 179 ਤੇ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕ ਸੰਖਿਆਂ ਵਧ ਕੇ 4,47,373। ਇਨਫਕੈਸ਼ਨ ਨਾਲ ਮੌਤ ਦੇ ਇਹ ਮਾਮਲੇ 193 ਦਿਨਾਂ ਚ ਸਭ ਤੋਂ ਘੱਟ ਹੈ।