Coronavirus Update: 70 ਦਿਨਾਂ ਬਾਅਦ ਦੇਸ਼ ਵਿਚ ਸਭ ਤੋਂ ਘੱਟ ਕੋਰੋਨਾ ਮਾਮਲੇ, ਪਰ 4002 ਦੀ ਹੋਈ ਮੌਤ
Coronavirus Cases in India Today 12 June: ਭਾਰਤ ਹੁਣ ਕੋਰੋਨਾ ਦੇ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਤੀਜੇ ਨੰਬਰ ‘ਤੇ ਆਇਆ ਹੈ। ਅਮਰੀਕਾ ਅਤੇ ਬ੍ਰਾਜ਼ੀਲ ਵਿਚ ਭਾਰਤ ਨਾਲੋਂ ਵਧੇਰੇ ਐਕਟਿਵ ਮਾਮਲੇ ਹਨ। ਦੁਨੀਆ ਵਿਚ ਅਮਰੀਕਾ ਤੋਂ ਬਾਅਦ ਭਾਰਤ ਦੀ ਸਭ ਤੋਂ ਜ਼ਿਆਦਾ ਰਿਕਵਰੀ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦਾ ਗ੍ਰਾਫ ਹੁਣ ਲਗਾਤਾਰ ਡਿੱਗ ਰਿਹਾ ਹੈ। ਸ਼ਨੀਵਾਰ ਨੂੰ ਦੇਸ਼ 'ਚ 70 ਦਿਨਾਂ ਬਾਅਦ ਕੋਰੋਨਾਵਾਇਰਸ ਦੇ ਘੱਟੋ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 84,332 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 4002 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 1 ਲੱਖ 21 ਹਜ਼ਾਰ 311 ਵਿਅਕਤੀ ਵੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਯਾਨੀ ਪਿਛਲੇ ਦਿਨ 40,981 ਐਕਟਿਵ ਕੇਸ ਘੱਟੇ ਹਨ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ 81466 ਮਾਮਲੇ ਦਰਜ ਕੀਤੇ ਗਏ ਸੀ।
12 ਜੂਨ ਨੂੰ ਲਗਾਤਾਰ 30ਵੇਂ ਦਿਨ ਦੇਸ਼ ਵਿਚ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 11 ਜੂਨ ਤੱਕ ਦੇਸ਼ ਭਰ ਵਿੱਚ ਕੋਰੋਨਾ ਟੀਕੇ ਦੀਆਂ 24 ਕਰੋੜ 96 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 34 ਲੱਖ 33 ਹਜ਼ਾਰ ਟੀਕੇ ਲਗਵਾਏ ਗਏ ਸੀ। ਇਸ ਦੇ ਨਾਲ ਹੀ ਹੁਣ ਤੱਕ 37 ਕਰੋੜ 62 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਤਕਰੀਬਨ 20 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਪੌਜ਼ੇਟੀਵਿਟੀ ਰੇਟ 4 ਪ੍ਰਤੀਸ਼ਤ ਤੋਂ ਵੱਧ ਹੈ।
ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ-
ਕੁਲ ਕੋਰੋਨਾ ਦੇ ਕੇਸ- ਦੋ ਕਰੋੜ 93 ਲੱਖ 59 ਹਜ਼ਾਰ 155
ਕੁੱਲ ਡਿਸਚਾਰਜ - ਦੋ ਕਰੋੜ 79 ਲੱਖ 11 ਹਜ਼ਾਰ 384
ਕੁੱਲ ਐਕਟਿਵ ਕੇਸ - 10 ਲੱਖ 80 ਹਜ਼ਾਰ 690
ਕੁੱਲ ਮੌਤ- 3 ਲੱਖ 67 ਹਜ਼ਾਰ 81
ਦੇਸ਼ ਵਿਚ ਕੋਰੋਨਾ ਤੋਂ ਮੌਤ ਦਰ 1.24 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਰੇਟ 95 ਪ੍ਰਤੀਸ਼ਤ ਤੋਂ ਪਾਰ ਹੋ ਗਈ ਹੈ। ਐਕਟਿਵ ਮਾਮਲੇ 4 ਪ੍ਰਤੀਸ਼ਤ ਤੋਂ ਵੀ ਘੱਟ ਹੋ ਗਏ ਹਨ। ਕੋਰੋਨਾ ਦੇ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਨੰਬਰ ‘ਤੇ ਹੈ। ਸੰਕਰਮਿਤ ਦੀ ਕੁੱਲ ਗਿਣਤੀ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ 'ਤੇ ਹੈ। ਜਦੋਂਕਿ ਅਮਰੀਕਾ ਤੋਂ ਬਾਅਦ ਦੁਨੀਆ ਵਿੱਚ ਬ੍ਰਾਜ਼ੀਲ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: Delhi Traffic Rules: ਦਿੱਲੀ ਦੀਆਂ ਸੜਕਾਂ 'ਤੇ ਕਿਸ ਰਫ਼ਤਾਰ ਨਾਲ ਦੌੜਣਗੇ ਵਾਹਨ ਇਸ ਸਬੰਧੀ ਤੈਅ ਹੋਏ ਨਵੇਂ ਨਿਯਮ, ਜਾਣੋ ਇਨ੍ਹਾਂ ਬਾਰੇ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904