Delhi Traffic Rules: ਦਿੱਲੀ ਦੀਆਂ ਸੜਕਾਂ 'ਤੇ ਕਿਸ ਰਫ਼ਤਾਰ ਨਾਲ ਦੌੜਣਗੇ ਵਾਹਨ ਇਸ ਸਬੰਧੀ ਤੈਅ ਹੋਏ ਨਵੇਂ ਨਿਯਮ, ਜਾਣੋ ਇਨ੍ਹਾਂ ਬਾਰੇ...
ਜ਼ਿਆਦਾਤਰ ਸੜਕਾਂ ਅਤੇ ਖੇਤਰਾਂ ਲਈ ਗਤੀ ਸੀਮਾ ਦੀ ਆਖਰੀ ਸੋਧ ਸਾਲ 2011 ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ 2017 ਅਤੇ 2019 ਵਿਚ ਕੁਝ ਸੜਕਾਂ ਲਈ ਵੱਧ ਤੋਂ ਵੱਧ ਗਤੀ ਸੀਮਾ ਨੂੰ ਸੰਸ਼ੋਧਿਤ ਕੀਤਾ ਗਿਆ ਸੀ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਸੜਕਾਂ 'ਤੇ ਚੱਲ ਰਹੇ ਵਾਹਨਾਂ ਦੀ ਗਤੀ ਲਈ ਨਵੇਂ ਨਿਯਮ ਤੈਅ ਕੀਤੇ ਗਏ ਹਨ। ਦਿੱਲੀ ਟ੍ਰੈਫਿਕ ਪੁਲਿਸ ਦੀ ਸੋਧੀ ਅਧਿਕਤਮ ਗਤੀ ਸੀਮਾ ਮੁਤਾਬਕ ਪ੍ਰਾਈਵੇਟ ਕਾਰਾਂ, ਨੈਸ਼ਨਲ ਹਾਈਵੇ, ਰਿੰਗ ਰੋਡ, ਬਾਹਰੀ ਰਿੰਗ ਰੋਡ ਅਤੇ ਆਈਜੀਆਈ ਏਅਰਪੋਰਟ ਰੋਡ ਤੋਂ ਲੰਘਣ ਵਾਲੀਆਂ ਟੈਕਸੀਆਂ ਦੀ ਵੱਧ ਤੋਂ ਵੱਧ ਗਤੀ ਸੀਮਾ 70/60 ਕਿਲੋਮੀਟਰ ਪ੍ਰਤੀ ਘੰਟਾ ਹੋਵੇਹੀਗੀ। ਟ੍ਰੈਫਿਕ ਦੇ ਦ੍ਰਿਸ਼ ਅਤੇ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਧ ਤੋਂ ਵੱਧ ਗਤੀ ਸੀਮਾ ਵਿੱਚ ਸੋਧ ਕੀਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਾਸ਼ਟਰੀ ਰਾਜ ਮਾਰਗ 'ਤੇ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੀ ਵੱਧ ਤੋਂ ਵੱਧ ਗਤੀ ਸੀਮਾ 70 ਕਿਲੋਮੀਟਰ ਪ੍ਰਤੀ ਘੰਟਾ ਸੀ, ਜੋ ਹੁਣ ਘਟਾ ਕੇ 60 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਗਈ ਹੈ। ਜਦੋਂ ਕਿ ਕੁਝ ਸੜਕਾਂ 'ਤੇ ਵਾਹਨਾਂ ਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟਾ ਦੀ ਦਰ ਨਾਲ ਬਣੀ ਹੋਈ ਹੈ।
ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ
ਦਿੱਲੀ ਟ੍ਰੈਫਿਕ ਪੁਲਿਸ ਵਲੋਂ ਸੁਧਾਰੀ ਗਈ ਨੋਟੀਫਿਕੇਸ਼ਨ ਮੁਤਾਬਕ, ਐਮ-1 ਸ਼੍ਰੇਣੀ ਦੀਆਂ ਗੱਡੀਆਂ ਲਈ ਨਿਰਧਾਰਤ ਅਧਿਕਤਮ ਗਤੀ ਸੀਮਾ ਨੂੰ 70/60 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਜਿਸ ਵਿੱਚ ਦਿੱਲੀ, ਨੋਇਡਾ ਟੌਲ ਰੋਡ, ਸਲੀਮਗੜ ਬਾਈਪਾਸ ਰੋਡ, ਬਾਰਾਪੁੱਲਾ ਨਾਲਾ, ਨਾਰਦਨ ਐਕਸੈਸ ਰੋਡ, ਸੈਂਟਰਲ ਸਪਾਈਨ ਰੋਡ, ਰਿੰਗ ਰੋਡ, ਬਾਹਰੀ ਰਿੰਗ ਰੋਡ, ਪੁਸਟਾ ਰੋਡ ਅਤੇ ਆਈਜੀਆਈ ਏਅਰਪੋਰਟ ਰੋਡ ਤੋਂ ਲੰਘਦੇ ਨੈਸ਼ਨਲ ਹਾਈਵੇ ਦੇ ਸੈਕਸ਼ਨ ਸ਼ਾਮਲ ਕੀਤੇ ਗਏ ਹਨ। ਐਮ -1 ਸ਼੍ਰੇਣੀ ਦੇ ਵਾਹਨਾਂ ਵਿਚ ਉਹ ਯਾਤਰੀ ਵਾਹਨ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿਚ ਡਰਾਈਵਰ ਦੀ ਸੀਟ ਤੋਂ ਇਲਾਵਾ ਅੱਠ ਤੋਂ ਵੱਧ ਸੀਟਾਂ ਨਹੀਂ ਹੁੰਦੀਆਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਕੈਬ।
ਹਾਲਾਂਕਿ, ਰਿੰਗ ਰੋਡ ਅਤੇ ਆਊਟਰ ਰਿੰਗ ਰੋਡ ਦੇ ਵਿਚਕਾਰਲੇ ਖੇਤਰਾਂ ਵਿੱਚ ਰਿੰਗ ਰੋਡ ਦੇ ਪਾਰ, ਰਿੰਗ ਰੋਡ ਦੇ ਅੰਦਰ ਅਤੇ ਸਾਰੇ ਟਰਾਂਸ ਯਮੁਨਾ ਜ਼ੋਨ ਵਿੱਚ ਹੋਰ ਸਾਰੀਆਂ ਮੁੱਖ ਸੜਕਾਂ ਲਈ ਐਮ-1 ਸ਼੍ਰੇਣੀ ਦੀਆਂ ਗੱਡੀਆਂ ਲਈ ਨਿਰਧਾਰਤ ਅਧਿਕਤਮ ਗਤੀ ਸੀਮਾ 50 kmph ਹੈ। ਇਸ ਤੋਂ ਇਲਾਵਾ ਹੁਣ ਇਨ੍ਹਾਂ ਸੜਕਾਂ 'ਤੇ ਪ੍ਰਾਈਵੇਟ ਕਾਰਾਂ ਦੇ ਬਰਾਬਰ ਟੈਕਸੀਆਂ ਅਤੇ ਕੈਬਸ ਦੀ ਵੱਧ ਤੋਂ ਵੱਧ ਗਤੀ ਸੀਮਾ ਨੂੰ ਸੂਚਿਤ ਕੀਤਾ ਗਿਆ ਹੈ।
ਗਤੀ ਸੀਮਾ 'ਤੇ ਸੋਧ ਕਦੋਂ ਕੀਤੀ ਗਈ
ਦਿੱਲੀ ਟ੍ਰੈਫਿਕ ਪੁਲਿਸ ਮੁਤਾਬਕ ਜ਼ਿਆਦਾਤਰ ਸੜਕਾਂ ਅਤੇ ਖੇਤਰਾਂ ਦੀ ਗਤੀ ਸੀਮਾ ਨੂੰ ਆਖਰੀ ਵਾਰ 2011 ਵਿੱਚ ਸੋਧਿਆ ਗਿਆ ਸੀ। ਇਸ ਤੋਂ ਬਾਅਦ 2017 ਅਤੇ 2019 ਵਿਚ ਕੁਝ ਸੜਕਾਂ ਲਈ ਵੱਧ ਤੋਂ ਵੱਧ ਗਤੀ ਸੀਮਾ ਨੂੰ ਸੰਸ਼ੋਧਿਤ ਕੀਤਾ ਗਿਆ ਸੀ। ਸੰਯੁਕਤ ਪੁਲਿਸ ਕਮਿਸ਼ਨਰ (ਟ੍ਰੈਫਿਕ) ਮੀਨੂੰ ਚੌਧਰੀ ਨੇ ਕਿਹਾ, “ਸ਼ਹਿਰ ਵਿਚ ਸੜਕੀ ਢਾਂਚੇ ਵਿਚ ਸਾਲਾਂ ਦੌਰਾਨ ਕਈ ਤਬਦੀਲੀਆਂ ਅਤੇ ਸੁਧਾਰ ਹੋਏ ਹਨ। ਇਸ ਵਿੱਚ ਫਲਾਈਓਵਰ, ਅੰਡਰਪਾਸ, ਹਾਈ ਸਪੀਡ ਜਾਂ ਸਿਗਨਲ ਮੁਕਤ ਗਲਿਆਰੇ ਦੀ ਉਸਾਰੀ ਦੇ ਨਾਲ-ਨਾਲ ਵਾਹਨ ਦੀ ਤਕਨਾਲੋਜੀ ਵਿੱਚ ਸੁਧਾਰ ਸ਼ਾਮਲ ਹਨ। ਦਿੱਲੀ ਦੀਆਂ ਸੜਕਾਂ 'ਤੇ ਗਤੀ ਸੀਮਾ ਨੂੰ ਇਕਸਾਰ ਬਣਾਉਣ ਦੀ ਜ਼ਰੂਰਤ ਸੀ। ਇਸ ਲਈ ਮੌਜੂਦਾ ਗਤੀ ਸੀਮਾ ਨੂੰ ਸੋਧਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ।
ਸੋਧੇ ਹੋਏ ਨੋਟੀਫਿਕੇਸ਼ਨ ਮੁਤਾਬਕ, ਦੋ ਪਹੀਆ ਵਾਹਨ ਚਾਲਕਾਂ ਦੀ ਗਤੀ ਸੀਮਾ ਨੂੰ ਹੁਣ ਵੱਖਰੇ ਤੌਰ 'ਤੇ ਉਨ੍ਹਾਂ ਸੜਕਾਂ' ਤੇ 50 ਕਿਲੋਮੀਟਰ ਪ੍ਰਤੀ ਘੰਟਾ ਦੇ ਤੌਰ ਤੇ ਸੂਚਿਤ ਕੀਤਾ ਗਿਆ ਹੈ। ਜਦੋਂ ਕਿ ਕਾਰਾਂ ਦੀ ਸਪੀਡ ਇਨ੍ਹਾਂ ਸੜਕਾਂ 'ਤੇ 50 ਕਿਲੋਮੀਟਰ ਪ੍ਰਤੀ ਘੰਟਾ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਹੈ, ਜਿੱਥੇ ਇਹ 70/60 ਕਿਲੋਮੀਟਰ ਪ੍ਰਤੀ ਘੰਟਾ ਹੈ। ਐਮ 2 ਅਤੇ ਐਮ 3 ਸ਼੍ਰੇਣੀ ਦੇ ਵਾਹਨਾਂ (ਡਰਾਈਵਰ ਦੀ ਸੀਟ ਤੋਂ ਇਲਾਵਾ ਨੌਂ ਜਾਂ ਵਧੇਰੇ ਸੀਟਾਂ ਵਾਲੇ ਯਾਤਰੀ ਵਾਹਨ) ਦੀ ਅਧਿਕਤਮ ਗਤੀ ਸੀਮਾ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਭੀੜ ਵਾਲੇ ਖੇਤਰਾਂ ਵਿੱਚ ਸਪੀਡ ਲਿਮਟ 30 ਕਿਲੋਮੀਟਰ ਪ੍ਰਤੀ ਘੰਟਾ ਤੈਅ
ਰਿਹਾਇਸ਼ੀ ਖੇਤਰਾਂ, ਬਾਜ਼ਾਰਾਂ, ਸਰਵਿਸ ਲੇਨਾਂ ਅਤੇ ਸਾਰੇ ਰਿਹਾਇਸ਼ੀ ਖੇਤਰਾਂ ਦੀਆਂ ਛੋਟੀਆਂ ਸੜਕਾਂ, ਵਪਾਰਕ ਬਾਜ਼ਾਰਾਂ ਅਤੇ ਸੇਵਾ ਸੜਕਾਂ ਲਈ ਵੱਧ ਤੋਂ ਵੱਧ ਗਤੀ ਸੀਮਾ ਨੂੰ 30 ਕਿਲੋਮੀਟਰ ਪ੍ਰਤੀ ਘੰਟਾ ਦੇ ਤੌਰ 'ਤੇ ਸੂਚਿਤ ਕੀਤਾ ਗਿਆ ਹੈ। ਪਹਿਲਾਂ ਇਨ੍ਹਾਂ ਖੇਤਰਾਂ ਵਿਚ ਆਵਾਜਾਈ ਵਾਹਨਾਂ ਦੀ ਗਤੀ ਸੀਮਾ 20-30 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਸੀ। ਪੁਲਿਸ ਨੇ ਕਿਹਾ ਕਿ ਹੁਣ “ਇਕਸਾਰਤਾ” ਬਣਾਉਣ ਲਈ ਇਸ ਵਿਚ ਤਬਦੀਲੀ ਕੀਤੀ ਗਈ ਹੈ। ਫਲਾਈਓਵਰ ਦੇ ਲੂਪ ਦੀ ਵੱਧ ਤੋਂ ਵੱਧ ਗਤੀ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਰਿਹਾਇਸ਼ੀ ਖੇਤਰਾਂ ਅਤੇ ਵਪਾਰਕ ਬਾਜ਼ਾਰਾਂ ਵਿੱਚ ‘ਛੋਟੀਆਂ ਸੜਕਾਂ’ ਤੋਂ ਇਲਾਵਾ ਸਾਰੇ ਵਾਹਨਾਂ ਦੀ ਵੱਧ ਤੋਂ ਵੱਧ ਰਫਤਾਰ 30 ਕਿਲੋਮੀਟਰ ਪ੍ਰਤੀ ਘੰਟਾ ਹੈ। ਪਹਿਲਾਂ ਇਨ੍ਹਾਂ ਖੇਤਰਾਂ ਵਿਚ ਆਵਾਜਾਈ ਵਾਹਨਾਂ ਦੀ ਗਤੀ 20-30 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਸੀ। ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਟ੍ਰੈਫਿਕ) ਤਾਜ ਹਸਨ ਦੀ ਪ੍ਰਧਾਨਗੀ ਹੇਠ ਇੱਕ ਗਤੀ ਸਮੀਖਿਆ ਕਮੇਟੀ ਦਾ ਗਠਨ ਕੀਤਾ।
ਇਹ ਵੀ ਪੜ੍ਹੋ: ਪਾਰਟੀ ਦੇ ਭਲੇ ਲਈ ਸੁਨੀਲ ਜਾਖੜ ਕੁਰਸੀ ਛੱਡਣ ਲਈ ਤਿਆਰ, ਸਿੱਧੂ ਨੂੰ ਅਹੁਦਾ ਦੇਣ ਦੀ ਕੀਤੀ ਵਕਾਲਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904